Sikh News

ਕੀ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਖੜੀ ਬੰਨੀ ਸੀ ? | Rakhdi | Jaspreet Kaur

ਰੱਖੜੀ-ਹਿੰਦੂਮਤ ਅਨੁਸਾਰ ਰੱਖਿਆ ਕਰਨ ਵਾਲਾ ਡੋਰਾ, ਰਖਸ਼ਾਬੰਧਨ, ਰਕਸ਼ਾਸੂਤ੍ਰ ਜੋ ਸਾਵਣ ਸੁਦੀ 15 ਨੂੰ ਬੰਨ੍ਹਿਆਂ ਜਾਂਦਾ ਹੈ, ਭੈਣ ਭਾਈ ਦੇ ਹੱਥ ਅਤੇ ਪਰੋਹਿਤ ਯਜਮਾਨ ਦੇ ਹੱਥ ਬਨ੍ਹ ਕੇ, ਧੰਨ ਪ੍ਰਾਪਤ ਕਰਦੇ ਹਨ। ਰੱਖੜੀ ਬਾਰੇ ਇਹ ਸ਼ਬਦ ਭਾਈ ਕਾਹਨ ਸਿੰਘ ਨਾਭਾ ਦੇ ਲਿਖੇ ਹੋਏ ‘ਮਹਾਨ ਕੋਸ਼’ ਵਿਚ ਲਿਖੇ ਹਨ। ਅੱਜ ਅਸੀਂ ਵਿਚਾਰ ਕਰਾਂਗੇ ਇੱਕ ਫੋਟੋ ਬਾਰੇ ਜਿਸ ਵਿਚ ਬੇਬੇ ਨਾਨਕੀ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਖੜੀ ਬੰਨਦੇ ਹੋਏ ਦਿਖਾਈ ਦੇ ਰਹੇ ਹਨ। ਕੋਈ ਰੱਖੜੀ ਬੰਨਦਾ,ਬੰਨਣੀ ਚਾਹੀਦੀ ਜਾਂ ਨਹੀਂ,ਇਹ ਵੱਖਰਾ ਵਿਸ਼ਾ ਹੈ ਪਰ ਸਿੱਖ ਵਜੋਂ ਰੱਖੜੀ ਬੰਨਣੀ ਤੇ ਬਣਾਉਣੀ ਮਨਮਤਿ ਹੈ Bibi Nanaki, Mata (1464 - 1518) - Genealogyਇਸਨੂੰ ਭੈਣ ਭਰਾ ਦੇ ਰਿਸ਼ਤੇ ਨਾਲ ਜੋੜਕੇ ਗੁਰਬਾਣੀ ਸਿਧਾਂਤ ਨੂੰ ਝੂਠਾ ਸਾਬਿਤ ਕਰਨਾ ਗੁਰੂ ਤੋਂ ਬੇਮੁਖ ਹੋਣ ਬਰਾਬਰ ਹੈ। ਗੁਰੂ ਨਾਨਕ ਸਾਹਿਬ ਜੀ ਔਰਤ ਦੇ ਹੱਕ ਵਿੱਚ ਆਵਾਜ ਬੁਲੰਦ ਕਰਕੇ ਆਖਦੇ ਹਨ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”। ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਹਲੂਣਾ ਦੇਂਦਿਆਂ ਹੋਇਆਂ ਇਹ ਸ਼ਬਦ ਵਰਤੇ ਸਨ ਜਿਸਨੂੰ ਸਦੀਆਂ ਤੋਂ ਗੁਲਾਮ ਬਣਾਕੇ ਰਖਿਆ ਗਿਆ ਸੀ,ਜਿਸਨੂੰ ਇੱਕ ਵਰਤੋਂ ਦੀ ਚੀਜ ਵਜੋਂ,ਪੈਰ ਦੀ ਜੁੱਤੀ ਕਹਿਕੇ ਪਰਦੇ ਅੰਦਰ ਰਖਿਆ ਜਾਂਦਾ ਸੀ। ਗੁਰੂ ਸਾਹਿਬ ਨੇ ਉਸ ਔਰਤ ਨੂੰ ਸਨਮਾਨ ਦਿੱਤਾ ਕੀ ਜੋ ਔਰਤ ਰਾਜਿਆਂ ਨੂੰ ਜਨਮ ਦਿੰਦੀ ਉਸਨੂੰ ਮੰਦਾ ਕਿਉਂ ਕਿਹਾ ਜਾਵੇ ? ਹੁਣ ਖੁਦ ਸੋਚੋ ਕਿ ਜੇਕਰ ਗੁਰੂ ਸਾਹਿਬ ਔਰਤ ਨੂੰ ਰਾਜਿਆਂ ਦੀ ਜਨਨੀ ਵਜੋਂ ਸਤਿਕਾਰ ਦੇ ਰਹੇ ਤਾਂ ਉਹ ਆਪਣੇ ਬੋਲਾਂ ਤੋਂ ਪਿੱਛੇ ਪੈ ਕੇ ਆਪਣੇ ਵੱਡੀ ਭੈਣ ਜੀ ਕੋਲੋਂ ਰੱਖੜੀ ਕਿਉਂ ਬਨਵਾਉਣਗੇ ?

Related Articles

Back to top button