ਕੀ ਪਾਠ ਕਰਨਾ,ਕੀਰਤਨ ਸੁਣਨਾ,ਭਾਂਡੇ ਮਾਂਜਣੇ ਸਜ਼ਾ ਹੈ ? ਜਥੇਦਾਰ ਦੇ ‘ਫੈਸਲੇ’ ਤੇ ਉੱਠੇ ਸਵਾਲ | Surkhab TV

ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਨੇ ਧਾਰਮਿਕ ਸਜਾ ਸੁਣਾਈ ਹੈ। SGPC ਦੀ ਮੌਜੂਦਾ ਅੰਤ੍ਰਿਗ ਕਮੇਟੀ ਨੂੰ ਤਨਖਾਹੀਆ ਕਰਾਰ ਦਿੱਤਾ ਹੈ। SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਵੀ ਝਾੜੂ ਲਗਾਉਣ ਦੀ ਸਜਾ ਸੁਣਾਈ ਗਈ ਹੈ।ਇਹ ਸਜਾ ਗੁਰਦੁਆਰਾ ਸਾਰਾਗੜ੍ਹੀ ਤੋਂ ਦਰਬਾਰ ਸਾਹਿਬ ਤੱਕ ਝਾੜੂ ਲਗਾਉਣ ਦੀ ਸਜਾ ਸੁਣਾਈ ਗਈ ਹੈ।ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ
ਨੇ 2016 ਦੀ ਅੰਤ੍ਰਿਗ ਕਮੇਟੀ ਨੂੰ ਇਕ ਮਹੀਨੇ ਦੇ ਅੰਦਰ ਸਹਿਜ ਪਾਠ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੌਜੂਦਾ ਅੰਤ੍ਰਿੰਗ ਕਮੇਟੀ ਨੂੰ ਗੁਰਦੁਆਰਾ ਰਾਮਸਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉਤੇ ਅਖੰਡ ਪਾਠ ਕਰਵਾਉ ਨੂੰ ਕਿਹਾ ਹੈ ਅਤੇ ਅਖੰਡ ਪਾਠ ਦੇ ਆਰੰਭ ਤੋਂ ਭੋਗ ਤੱਕ ਤਿੰਨ ਦਿਨ ਗੁਰਦੁਆਰਾ ਰਾਮਸਰ ਤੋਂ ਦਰਬਾਰ ਸਾਹਿਬ ਤੱਕ ਝਾੜੂ ਲਗਾਉਣਾ ਹੋਵੇਗਾ।ਇਸ ਤੋਂ ਇਲਾਵਾ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਐਸ ਜੀ ਪੀ ਸੀ ਨੂੰ ਸਖਤ ਚਿਤਾਵਨੀ ਦਿੱਤੀ ਹੈ ਕੋਈ ਫੈਸਲਾ ਅਤੇ ਆਦੇਸ਼ ਕਰਨ ਤੋਂ ਪਹਿਲਾ ਸੋਚ ਵਿਚਾਰ ਕੀਤੀ ਜਾਵੇ ਤਾਂ ਕਿ ਐਸ ਜੀ ਪੀ ਸੀ ਮਜਾਰ ਦਾ ਪਾਤਰ ਨਾ ਬਣੇ। ਮੌਜੂਦਾ ਅੰਤਰਿੰਗ ਕਮੇਟੀ ਦੇ ਮੈਂਬਰਾਂ ਨੂੰ 28 ਸਤੰਬਰ ਤੱਕ ਹੋਣ ਵਾਲੇ ਬਜਟ ਇਜਲਾਸ ਦੇ ਇਲਾਵਾ ਇਕ ਮਹੀਨੇ ਤੱਕ ਕਿਸੇ ਵੀ ਜਨਤਕ ਸਮਰੋਹ ਵਿਚ ਸੰਬੋਧਨ ਕਰਨ ਉਤੇ ਪਾਬੰਦੀ ਲਗਾਈ ਗਈ ਹੈ।ਸੁੱਚਾ ਸਿੰਘ ਲੰਗਾਹ ਮਾਮਲੇ ਵਿਚ ਪ੍ਰੋਫੈਸਰ ਸਰਚੰਦ ਸਿੰਘ ਸਮੇਤ ਤਿੰਨ ਲੋਕਾਂ ਧਾਰਮਿਕ ਸਜਾ ਸੁਣਾਈ ਗਈ ਹੈ।