Health

ਕੀ ਤੁਸੀਂ ਜਾਣਦੇ ਹੋ ਕੌਫੀ ਪੀਣ ਦੇ ਫਾਇਦੇ ਤੇ ਨੁਕਸਾਨ?

ਲੋਕ ਕੌਫੀ ਦੀ ਵਰਤੋਂ ਆਮ ਤੌਰ ‘ਤੇ ਤਾਜ਼ਗੀ ਅਤੇ ਫੁਰਤੀ ਲਈ ਕਰਦੇ ਹਨ। ਕੌਫੀ ਰੋਜ਼ਾਨਾ ਸ਼ੌਕ ਨਾਲ ਪੀ ਜਾਂਦੀ ਹੈ, ਇਸ ਲਈ ਇਸ ਦੇ ਫਾਇਦੇ ਅਤੇ ਨੁਕਸਾਨਾਂ ਨੂੰ ਜਾਣਨਾ ਮਹੱਤਵਪੂਰਨ ਹੈ।ਕੌਫੀ ਦੇ ਲਾਭ:1. ਊਰਜਾ ਦੇ ਪੱਧਰ ਨੂੰ ਵਧਾਉਣ ‘ਚ ਕੌਫੀ ਦੇ ਲਾਭ:ਕੌਫੀ ਕੰਮ ਕਰਨ ਦੀ ਸਮਰੱਥਾ ਵਧਾਉਣ ‘ਚ ਮਦਦਗਾਰ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਕਾਫੀ ਵਿੱਚ ਉਤੇਜਨਾ ਨੂੰ ਵਧਾਉਣ ਵਾਲਾ ਤੱਤ ਕੈਫੀਨ ਪਾਈ ਜਾਂਦੀ ਹੈ।2. ਭਾਰ ਘਟਾਉਣ ‘ਚ ਕੌਫੀ ਦੇ ਫਾਇਦੇ:ਭਾਰ ਘਟਾਉਣ ਦੇ ਘਰੇਲੂ ਉਪਚਾਰ ਦੇ ਤੌਰ ‘ਤੇਕੌਫੀ ਨੂੰ ਸਹੀ ਸਮਝਿਆ ਜਾਂਦਾ ਹੈ। ਦਰਅਸਲ, ਇਸ ‘ਚ ਮੌਜੂਦ ਕੈਫੀਨ metabolism ਨੂੰ ਵਧਾਉਂਦਾ ਹੈ। ਨਾਲ ਹੀ, ਥਰਮੋਗੇਨੇਸਿਸ ਇਫ਼ੇਕਟ ਮੋਟਾਪੇ ਨੂੰ ਨਿਯੰਤਰਿਤ ਕਰਨ ‘ਚ ਮਦਦਗਾਰ ਹੋ ਸਕਦਾ ਹੈ।Coffee mistakes you're probably making at home3. ਟਾਈਪ 2 ਡਾਇਬਿਟੀਜ਼ ‘ਚ ਕੌਫੀ ਦੇ ਲਾਭ:ਨਿਯਮਿਤ ਤੌਰ ‘ਤੇ ਕੌਫੀ ਦਾ ਸੇਵਨ ਕਰਨਾ ਟਾਈਪ 2 ਡਾਇਬਿਟੀਜ਼ ਦੇ ਜੋਖਮ ਨੂੰ ਘਟਾ ਸਕਦਾ ਹੈ।4. ਤਣਾਅ ਦੀ ਰੋਕਥਾਮ ‘ਚ ਕੌਫੀ ਦੇ ਫਾਇਦੇ:ਮਾਹਰ ਮੰਨਦੇ ਹਨ ਕਿ ਕੈਫੀਨ ਤਣਾਅ ਨੂੰ ਘਟਾਉਣ ‘ਚ ਸਕਾਰਾਤਮਕ ਭੂਮਿਕਾ ਨਿਭਾ ਸਕਦੀ ਹੈ, ਕਿਉਂਕਿ ਇਸ ਦੇ ਸੇਵਨ ਨਾਲ ਐਲਫਾ-ਐਮੀਲੇਜ (ਐਸਏਏ) ਨਾਂ ਦਾ ਪਾਚਕ ਵਾਧਾ ਹੋ ਸਕਦਾ ਹੈ। ਕੈਫੀਨ ਦੀਆਂ ਇਹ ਵਿਸ਼ੇਸ਼ਤਾਵਾਂ ਤਣਾਅ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।ਕੌਫੀ ਪੀਣ ਦੇ ਨੁਕਸਾਨ:ਐੱਫਡੀਏ (ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਅਨੁਸਾਰ ਕੈਫੀਨ ਦੀ ਜ਼ਿਆਦਾ ਮਾਤਰਾ ਕੁਝ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ।-ਇਨਸੌਮਨੀਆ (ਨੀਂਦ ਨਾ ਆਉਣਾ)-ਘਬਰਾਹਟ-ਚਿੰਤਾ-ਧੜਕਣ ਤੇਜ਼ ਹੋਣਾ-ਪੇਟ ਖਰਾਬ ਹੋਣਾ-ਜੀਅ ਮਚਲਣਾ-ਸਿਰ ਦਰਦ-ਡਿਸਫੋਰਿਆ (ਖੁਸ਼ੀ ਦੀ ਘਾਟ)

Related Articles

Back to top button