Sikh News

ਕੀ ਤੁਸੀਂ ਜਾਣਦੇ ਹੋ ਕਿ ਸਿੱਖ ਇਤਿਹਾਸ ਦੀ ਪਹਿਲੀ ਜੰਗ ਕਿਹੜੀ ਸੀ ? Jaspreet Kaur | Surkhab TV

ਖ਼ਾਲਸਾ ਰਾਜ ਦੀ ਸਥਾਪਨਾ ਦੇ ਲਗਭਗ ਦੋ ਸਾਲ ਪਿੱਛੋਂ ਹੀ ਪਹਾੜੀ ਰਾਜੇ ਘਬਰਾ ਗਏ। ਖ਼ਾਲਸਾ ਦੇ ਸਿਧਾਂਤ ਵੀ ਪਹਾੜੀ ਰਾਜਿਆਂ ਦੇ ਧਰਮ ਦੇ ਖਿਲਾਫ਼ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਅਨੰਦਪੁਰ ਛੱਡ ਦੇਣ ਜਾਂ ਉਹ ਜਿਨਾਂ ਸਮੇਂ ਇਥੇ ਰਹੇ ਉਸ ਦਾ ਬਣਦਾ ਕਿਰਾਇਆ ਦੇਣ। ਗੁਰੂ ਜੀ ਨੇ ਇਹ ਮੰਗ ਨੂੰ ਠੁਕਰਾ ਦਿੱਤਾ।ਫ਼ਿਰੋਜ਼ਸ਼ਾਹ ਦੀ ਲੜਾਈ - ਵਿਕੀਪੀਡੀਆ, ਇਕ ...
ਜਿਸ ਦੇ ਸਿੱਟੇ ਵਜੋਂ 1701 ਵਿੱਚ ਭੀਮ ਚੰਦ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਸ ਲੜਾਈ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੱਖਾਂ ਨੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤੋਂ ਨਿਰਾਸ ਹੋ ਕਿ ਪਹਾੜੀ ਰਾਜਿਆਂ ਨੇ ਗੁਰੂ ਨਾਲ ਸਮਝੌਤਾ ਕਰਨਾ ਚਾਹਿਆ। ਗੁਰੂ ਜੀ ਪਹਾੜੀ ਰਾਜਿਆਂ ਨਾਲ ਲੜਨਾ ਨਹੀਂ ਸਨ ਚਾਹੁੰਦੇ ਜਿਸ ਦੇ ਸਿੱਟੇ ਵਜੋਂ ਗੁਰੂ ਜੀ ਨੇ ਸਮਝੌਤਾ ਕਰ ਲਿਆ। ਜਿਸ ਦੀ ਸ਼ਰਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਨਿਰਮੋਹ ਵਿਖੇ ਚਲੇ ਗਏ।

Related Articles

Back to top button