News

ਕੀ ਤਹਾਨੂੰ ਪਤਾ ਕੀ ਅਰਥ ਨੇ ਵਿਸ਼ਵਕਰਮਾ ਡੇਅ ਦੇ,ਭਾਈ ਲਾਲੋ ਦੇ ਵਾਰਸੋ !! ਪੜ੍ਹੋ ਕੌਣ ਸੀ ਵਿਸ਼ਵਕਰਮਾ

ਵਿਸ਼ਵਕਰਮਾ ਜਿਸ ਦੀ ਪੂਜਾ ਮਿਸਤਰੀ ਵੀਰ ਕਰਦੇ ਹਨ, ਖਾਸ ਕਰਕੇ ਦਿਵਾਲੀ ਤੋਂ ਅਗਲੇ ਦਿਨ ਇਸ ਦੀ ਪੂਜਾ ਹੁੰਦੀ ਹੈ। ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਇਸ ਦੀ ਪੂਜਾ ਦਾ ਦਿਨ ਭਾਦੋ ਦੀ ਸੰਕ੍ਰਾਂਤਿ ਹੈ। ਅਜ ਕਲ ਇਸ ਦੇ ਮੰਦਰ ਵੀ ਬਣੇ ਹੋਏ ਹਨ। ਤੁਸੀਂ ਆਮ ਹੀ ਮਿਸ਼ਤਰੀ ਵੀਰਾਂ ਦੀਆਂ ਦੁਕਾਨਾਂ ਵਿੱਚ ਵਿਸ਼ਵਕਰਮਾ ਦੀਆਂ ਫੋਟੋ ਲਗੀਆਂ ਦੇਖੀਂਆ ਹੋਣਗੀਆਂ। ਕਈ ਵੀਰ ਦਾ ਆਪਣੀਆਂ ਵਰਕਸ਼ਾਪਾਂ ਦਾ ਨਾਮ ਵੀ ਵਿਸ਼ਵਕਰਮਾ ਦੇ ਨਾਮ ‘ਤੇ ਹੀ ਰਖਦੇ ਹਨ।Image result for vishwakarma ਇਹ ਸਭ ਕੁਝ ਦੇਖ ਕੇ ਮਨ ਵਿਚ ਉਤ੍ਕ੍ਸਤਾ ਹੋਈ ਵਿਸ਼ਵਕਰਮਾ ਬਾਰੇ ਜਾਣਕਾਰੀ ਲੈਣ ਦੀ, ਕਿ ਇਹ ਵਿਸ਼ਵਕਰਮਾ ਕੌਣ ਸੀ ? ਇਸ ਦਾ ਸਿੱਖਾਂ ਨਾਲ ਕੀ ਸਬੰਧ ਹੈ ਜਾਂ ਸੀ ? ਇਸ ਵਾਸਤੇ ਕਾਫੀ ਖੋਜ ਕਰਨ ਤੇ ਜੋ ਗੱਲ ਸਾਹਮਣੇ ਆਈ ਹੈ ਓਹ ਇਸ ਪ੍ਰਕਾਰ ਹੈ, ਕਿ ਰਿਗਦੇਵ ਦੇ ਦੋ ਮੰਤਰਾਂ ਵਿਚ ਵਿਸ਼ਵਕਰਮਾ ਦਾ ਵਰਣਨ ਹੈ, ਕਿ ਇਸ ਦੇ ਹਰ ਪਾਸੇ ਮੁਹ ਬਾਹਾਂ ਤੇ ਪੈਰ ਹਨ। ਸੰਸਾਰ ਰਚਣ ਵੇਲੇ ਇਹ ਬਾਹਾਂ ਤੋ ਕੰਮ ਲੈਂਦਾ ਹੈ ਅਤੇ ਇਸ ਨੂੰ ਸਾਰੇ ਦੇਵਤਿਆਂ ਦਾ ਚੀਫ਼ ਇੰਜੀਨੀਅਰ ਦਸਿਆ ਹੈ, ਕਿ ਇਹੀ ਦੇਵਤਿਆਂ ਦੇ ਘਰ ਬਣਾਉਂਦਾ ਸੀ। ਪਰ ਗੁਰਬਾਣੀ ਤਾਂ ਆਖਦੀ ਹੈ ਕਿ ” ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ” ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫੇਰ ਇਹ ਵਿਸ਼ਵਕਰਮਾ ਨੇ ਕੀ ਬਣਾਇਆ ਹੈ? ਮਹਾਭਾਰਤ ਵਿਚ ਇਸ ਦੀ ਬਾਬਤ ਲਿਖਿਆ ਹੋਇਆ ਹੈ ਇਹ ਦੇਵਤਿਆਂ ਦੇ ਗਹਿਣੇ ਅਤੇ ਰੱਥ ਬਣਾਉਂਦਾ ਹੁੰਦਾ ਸੀ ਅਤੇ ਇਸ ਦੇ ਹੁਨਰ ਨਾਲ ਪ੍ਰਿਥਵੀ ਖੜੀ ਹੈ।Image result for vishwakarma ਰਾਮਾਇਣ ਵਿਚ ਲਿਖਿਆ ਹੈ ਕਿ ਵਿਸ਼ਵਕਰਮਾ ਅਠਵੇਂ ਵਾਸੁ ਪ੍ਰਭਾਸ ਦੀ ਪੁਤਰੀ ਲਾਵਨਮਤੀ ਦੇ ਪੇਟੋਂ ਹੋਇਆ। ਵਿਸ਼ਵਕਰਮਾ ਦੀ ਬੇਟੀ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਸੀ। ਹੁਣ ਇਥੇ ਸਵਾਲ ਇਹ ਉਠਦਾ ਹੈ ਕਿ ਸੂਰਜ ਕਿਹੜਾ ਕੋਈ ਇਨਸਾਨ ਹੈ, ਜਿਸ ਦਾ ਵਿਆਹ ਹੋ ਸਕਦਾ ਹੈ। ਫੇਰ ਅੱਗੇ ਲਿਖਿਆ ਹੈ ਕਿ ਵਿਸ਼ਵਕਰਮਾ ਦੇ ਬੇਟੀ ਸੰਜਨਾ ਸੂਰਜ ਦਾ ਤਪ (ਗਰਮੀ) ਨਾ ਸਹਾਰ ਸਕੀ ਅਤੇ ਇਸ ਤੋਂ ਗੁੱਸੇ ਵਿਚ ਆਕੇ ਵਿਸ਼ਕਰਮਾ ਨੇ ਸੂਰਜ ਨੂੰ ਖਰਾਦ ‘ਤੇ ਚਾੜ ਲਿਆ … ਹੁਣ ਫੇਰ ਸਵਾਲ ਪੈਦਾ ਇਹ ਹੁੰਦਾ ਹੈ, ਕਿ ਇਨੇ ਵੱਡੇ ਸੂਰਜ ਨੂੰ ਜਿਹੜੇ ਖਰਾਦ ‘ਤੇ ਚੜਾਇਆ ਗਿਆ, ਓਹ ਖਰਾਦ ਕਿੱਥੇ ਫ਼ਿੱਟ ਕੀਤਾ ਹੋਵੇਗਾ। ਦੂਜਾ ਸੂਰਜ ਦੀ ਇਨੀ ਗਰਮੀ ਹੈ, ਜਿਸ ਦੇ ਨੇੜੇ ਤੇੜੇ ਕੋਈ ਨਹੀਂ ਜਾ ਸਕਦਾ ਅਤੇ ਨਾ ਜਾ ਸਕਿਆ ਹੈ, ਕੀ ਇਨੀ ਗਰਮੀ ਨਾਲ ਖਰਾਦ ਪਿਘਲਿਆ ਨਹੀਂ? ਫੇਰ ਅੱਗੇ ਕਹਿੰਦੇ ਵਿਸ਼ਵਕਰਮਾ ਨੇ ਸੂਰਜ ਦਾ ਅਠਵਾਂ ਭਾਗ ਛਿੱਲ ਦਿੱਤਾ, ਜਿਸ ਨਾਲ ਸੂਰਜ ਦੀ ਤਪਸ਼ ਘੱਟ ਹੋ ਗਈ। ਫੇਰ ਇਸ ਸੂਰਜ ਦੇ ਇਸ ਛਿਲਕੇ ਨਾਲ ਵਿਸ਼ਵਕਰਮਾ ਨੇ ਵਿਸ਼ਨੂ ਦਾ ਚਕ੍ਰ, ਸ਼ਿਵ ਦਾ ਤਿਰ੍ਸ਼ੂਲ ਅਤੇ ਹੋਰ ਦੇਵਤਿਆਂ ਦੇ ਸ਼ਸ਼ਤਰ ਬਣਾਏ । ਹੁਣ ਅੰਦਾਜ਼ਾ ਲਗਾਓ ਕਿ ਇਹਨਾ ਦੋਨਾਂ ਗ੍ਰੰਥਾਂ ਵਿੱਚ ਵੀ ਅਲਗ ਅਲਗ ਵਿਚਾਰ ਨੇ ਇਸ ਬਾਰੇ। ਇਸ ਦਾ ਵਰਣਨ ਸਿਰਫ ਇਹਨਾਂ ਗ੍ਰੰਥਾਂ ਵਿਚ ਹੈ, |Image result for vishwakarma
ਜੋ ਕਿ ਪੜਨ ਤੋਂ ਪਤਾ ਲਗਦਾ ਹੈ ਕਿ ਇਹ ਸਿਰਫ ਮਿਥਿਹਾਸ ਹੈ। ਪਰ ਜਿਹੜੇ ਮਿਸ਼ਤਰੀ ਵੀਰ ਸਿੱਖ ਨੇ ਅਤੇ ਇਹ ਆਪਣਾ ਵਿਸ਼ਵਾਸ ਗੁਰੂ ਗਰੰਥ ਸਾਹਿਬ ਵਿਚ ਵੀ ਰਖਦੇ ਹਨ ਅਤੇ ਇਕ ਪਾਸੇ ਇਹ ਵਿਸ਼ਵਕਰਮਾ ਦੀ ਫੋਟੋ ਦੀ ਪੂਜਾ ਕਰਦੇ ਹਨ। ਓਹਨਾ ਦੀ ਸੋਚ ਹੈ ਕਿ ਜੋ ਔਜਾਰ ਬਣਾਏ ਹਨ ਇਹ ਵਿਸ਼ਵਕਰਮਾ ਨੇ ਬਣਾਏ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਵਿਸ਼ਕਰਮਾ ਤਾ ਸਿਰਫ ਭਾਰਤ ਵਿਚ ਹੀ ਹੋਇਆ ਹੈ, ਫੇਰ ਜਿਹੜੇ ਦੁਨਿਆਂ ਵਿਚ ਹੋਰ ਦੇਸ਼ ਹਨ, ਜਿਹਨਾ ਦੇ ਲੋਕਾਂ ਨੇ ਸਾਰੀਆਂ ਕਾਢਾਂ ਕਢੀਆਂ ਨੇ, ਓਹਨਾਂ ਨੂੰ ਸ਼ਾਇਦ ਵਿਸ਼ਵਕਰਮਾ ਦੇ ਨਾਮ ਦਾ ਵੀ ਪਤਾ ਨਾ ਹੋਵੇ। ਥੋਮਸ ਐਡੀਸਨ ਨੇ ਬਲ੍ਬ ਦੀ ਕਾਢ ਕਢੀ ਸੀ, ਓਸ ਨੇ ਕਿਹੜਾ ਵਿਸ਼ਕਰਮਾ ਨੂੰ ਪੂਜਿਆ ਸੀ। ਅੈਲਗਜੈਂਡਰ ਗ੍ਰਾਹਮ ਨੇ ਫੋਨ ਦੀ ਕਾਢ ਕੱਢੀ ਸੀ, ਬੈਂਜਾਮਿਨ ਨੇ ਬਿਜਲੀ ਦੀ ਖੋਜ ਕੀਤੀ ਅਤੇ ਹੋਰ ਬਹੁਤੇ ਵਿਗਿਆਨੀ ਸਨ, ਜਿਹਨਾਂ ਨੇ ਖੋਜਾਂ ਕਰਕੇ ਨਵੀਆਂ ਨਵੀਆਂ ਚੀਜਾਂ ਬਣਾਈਆਂ, ਇਹਨਾ ਵਿਚੋਂ ਕਿਸੇ ਦਾ ਸਬੰਧ ਨਾ ਭਾਰਤ ਨਾਲ ਸੀ, ਨਾ ਵਿਸ਼੍ਵਕਰ੍ਮਾ ਨਾਲ। ਇਸ ਤੋਂ ਸਿੱਧ ਹੁੰਦਾ ਹੈ, ਕਿ ਇਸ ਵਿਸ਼ਕਰਮਾ ਦਾ ਕੋਈ ਵਜੂਦ ਨਹੀਂ ਸੀ ਅਤੇ ਨਾ ਹੈ। ਸੋ, ਜਿਹੜੇ ਸਿੱਖ ਨੇ ਓਹਨਾ ਸਿਰਫ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਗਿਆਨ ਦਾ ਪੜਨਾ ਹੈ .. ਨਾ ਕਿ ਪੂਜਾ ਵਿਸ਼ਵਕਰਮਾ ਦੀ ਕਰਨੀ ਅਤੇ ਪੜਨਾ ਗੁਰੂ ਗਰੰਥ ਸਾਹਿਬ। ਇਸ ਨੂੰ ਰਲਗੱਡ ਨਾ ਕਰੋ, ਵਿਸ਼ਕਰਮਾ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ, ਇਸ ਦਾ ਵਰਣਨ ਸਿਰਫ ਹਿੰਦੂ ਗ੍ਰੰਥਾਂ ਵਿੱਚ ਹੀ ਹੈ। ਸਿੱਖ ਇਤਿਹਾਸ ਵਿਚ ਇਸ ਦਾ ਕੀਤੇ ਵੀ ਜ਼ਿਕਰ ਨਹੀਂ ਆਉਂਦਾ। ਸੋ ਮੇਰੀ ਬੇਨਤੀ ਹੈ, ਓਹਨਾਂ ਸਿੱਖ ਵੀਰਾਂ ਭੈਣਾ ਅੱਗੇ, ਜਿਹੜੇ ਵਿਸ਼ਵਕਰਮਾ ਦੀ ਪੂਜਾ ਕਰਦੇ ਹਨ, ਕਿ ਇਸ ਮਨਮਤ ਨੂੰ ਤਿਆਗੋ, ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗੋ। ਮੇਰਾ ਇਹ ਲੇਖ ਲਿਖਣ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ, ਤੁਹਾਡੇ ਸਾਹਮਣੇ ਅਸਲੀਅਤ ਪੇਸ਼ ਕਰਨੀ ਸੀ

Related Articles

Back to top button