World

ਕੀ ਟਰੂਡੋ ਲੈਣਗੇ ਜਗਮੀਤ ਸਿੰਘ ਦੀ ਮੱਦਦ ਜਾਂ ਨਹੀਂ??ਜਾਣੋ ਟਰੂਡੋ ਕਿਸ ਦਿਨ ਬਣਾਉਣਗੇ ਕੈਨੇਡਾ ਦੀ ਸਰਕਾਰ,…

ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। 21 ਅਕਤੂਬਰ ਨੂੰ ਹੋਈਆਂ ਫੈਡਰਲ ਚੋਣਾਂ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ ਹੈ। ਇਸ ਪਾਰਟੀ ਨੂੰ ਕੁੱਲ 157 ਸੀਟਾਂ ਮਿਲੀਆਂ ਹਨ। ਜਦ ਕਿ ਸਰਕਾਰ ਬਣਾਉਣ ਲਈ 170 ਸੀਟਾਂ ਦੀ ਜ਼ਰੂਰਤ ਹੈ। ਇਸ ਲਈ ਲਿਬਰਲ ਪਾਰਟੀ ਨੂੰ 13 ਹੋਰ ਮੈਂਬਰ ਚਾਹੀਦੇ ਹਨ।
ਪਹਿਲਾਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਲਿਬਰਲ ਪਾਰਟੀ ਅਤੇ ਐਨਡੀਪੀ ਮਿਲ ਕੇ ਸਰਕਾਰ ਬਣਾਉਣਗੀਆਂ। ਐਨਡੀਪੀ ਨੂੰ 24 ਸੀਟਾਂ ਮਿਲਣਗੀਆਂ ਪਰ ਹੁਣ ਜਸਟਿਨ ਟਰੂਡੋ ਨੇ ਸਪੱਸ਼ਟ ਕਰ ਦਿੱਤਾ ਹੈ ਕਿਉਹ ਮਨਿਓਰਿਟੀ ਸਰਕਾਰ ਨੂੰ ਤਰਜੀਹ ਦੇਣਗੇ ਟਰੂਡੋ ਚਾਹੁੰਦੇ ਹਨ ਕਿ ਰਾਜਨੀਤਿਕ ਪਾਰਟੀਆਂ ਸਾਹਮਣੇ ਅਜਿਹੇ ਨੁਕਤੇ ਰੱਖੇ ਜਾਣ ਕੇ ਨੁਕਤੇ ਦੇ ਆਧਾਰ ਤੇ ਹੀ ਵੱਖ ਵੱਖ ਪਾਰਟੀਆਂ ਉਨ੍ਹਾਂ ਨੂੰ ਸਪੋਰਟ ਦੇਣ ਉਹ ਵੱਖ ਵੱਖ ਮੁੱਦਿਆਂ ਤੇ ਵੱਖ ਵੱਖ ਪਾਰਟੀਆਂ ਤੋਂ ਹਮਾਇਤ ਲੈਣ ਵਿਚ ਵਿਸ਼ਵਾਸ ਰੱਖਦੇ ਹਨ। ਕੈਨੇਡਾ ਵਿੱਚ ਪਹਿਲਾਂ ਵੀ ਅਜਿਹਾ ਵਾਪਰ ਚੁੱਕਾ ਹੈ।ਸਨ 2006 ਵਿੱਚ ਸਟੀਫਨ ਹਾਰਪਰ ਨੇ ਵੀ ਇਸ ਤਰ੍ਹਾਂ ਦੀ ਹੀ ਮਨਿਓਰਿਟੀ ਸਰਕਾਰ ਬਣਾਈ ਸੀ। ਭਾਵੇਂ ਇਹ ਸਰਕਾਰ ਦੋ ਸਾਲ ਹੀ ਚੱਲੀ ਸੀ ਅਤੇ ਫੇਰ ਚੋਣਾਂ ਹੋਈਆਂ ਸਨ ਅਤੇ ਅਗਲੀ ਵਾਰ ਫਿਰ ਸਟੀਫਨ ਨੇ ਮਨਿਓਰਿਟੀ ਸਰਕਾਰ ਬਣਾਈ ਸੀ।ਹੁਣ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਜਗਮੀਤ ਸਿੰਘ ਕਿੰਗ ਮੇਕਰ ਦੀ ਭੂਮਿਕਾ ਨਹੀਂ ਨਿਭਾ ਸਕਣਗੇ।ਹੁਣ ਜਸਟਿਨ ਟਰੂਡੋ 20 ਨਵੰਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਸਿੱਖ ਚਿਹਰਿਆਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਵੇਗੀ। ਜਸਟਿਨ ਟਰੂਡੋ ਵੱਲੋਂ ਅਜਿਹੇ ਮੁੱਦੇ ਸਾਹਮਣੇ ਲਿਆਂਦੇ ਜਾਣ ਦੀ ਸੰਭਾਵਨਾ ਹੈ। ਜਿਸ ਤੋਂ ਉਨ੍ਹਾਂ ਨੂੰ ਸਾਰੀਆਂ ਹੀ ਪਾਰਟੀਆਂ ਹਮਾਇਤ ਦੇਣ। ਇਨ੍ਹਾਂ ਪਾਰਟੀਆਂ ਵਿੱਚ ਭਾਵੇਂ ਕੰਜ਼ਰਵੇਟਿਵ ਪਾਰਟੀ ਹੋਵੇ ਭਾਵੇਂ ਬਲਾਕ ਕਿਊਬਿਕ ਹੋਵੇ ਅਤੇ ਭਾਵੇਂ ਐਨਡੀਪੀ ਹੋਵੇ। ਹੁਣ ਜਸਟਿਨ ਟਰੂਡੋ ਦੇ ਸਰਕਾਰ ਬਣਾਉਣ ਸਮੇਂ 20 ਨਵੰਬਰ ਨੂੰ ਹੀ ਸਥਿਤੀ ਸਪੱਸ਼ਟ ਹੋ ਜਾਣ ਦੀ ਸੰਭਾਵਨਾ ਹੈ।

Back to top button