Sikh News

ਕੀ ਕਹਿੰਦਾ ਹੈ ਅਸਲ ਬੰਬੀਹਾ | Gurbani Wala Bambiha | Jaspreet Kaur | Surkhab TV

ਇਕ ਗਾਇਕ ਵੱਲੋ ਗਾਇਆ ਗੀਤ ਬਬੀਹਾ ਤੇ ਤੁਸੀ ਸੁਣ ਲਿਆ ਪਰ ਜੋ ਗੁਰਬਾਣੀ ਵਿਚ ਬਬੀਹੇ ਦੂ ਉਦਾਹਰਨ ਦੇਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਦੀ ਕੋ਼ਸਿਸ ਕੀਤੀ ਹੈ ਉਸ ਤੋ ਸਿਖਿਆ ਲੈਣ ਬਾਰੇ ਵੀ ਕਦੇ ਸੋਚ ਲੈਦੇਦੁਨੀਆਂ ਵਿਚ ਵਸਦੇ ਹਰ ਇਨਸਾਨ ਨੂੰ ਸਮਝਾਉਣ ਲਈ ਗੁਰਬਾਣੀ ਵਿੱਚ ਬਹੁਤ ਥਾਂਵਾਂ ਤੇ ਪ੍ਰਚੱਲਿਤ ਕਹਾਣੀਆਂ ਅਤੇ ਮੁਹਾਵਰੇ ਵਰਤੇ ਗਏ ਹਨ। ਜਦੋਂ ਅਸੀਂ ਅਸਲੀ ਸਮਝਾਉਣ ਵਾਲੀ ਸਚਾਈ ਵਾਲੀ ਗੱਲ ਨੂੰ ਛੱਡ ਕੇ ਕਹਾਣੀਆਂ ਅਤੇ ਮੁਹਾਵਰਿਆਂ ਨੂੰ ਹੀ ਸੱਚ ਮੰਨਣ ਲੱਗ ਪੈਂਦੇ ਹਾਂ ਤਾਂ ਵੱਖਰੇਵੇਂ ਪੈਣੇ ਕੁਦਰਤੀ ਗੱਲ ਹੈ। ਡੇਰਿਆਂ ਵਾਲੇ ਸਾਰੇ ਸਾਧ, ਕਿਸੇ ਵਿਰਲੇ ਨੂੰ ਛੱਡ ਕੇ ਇਹੀ ਸਮਝਦੇ ਹਨ ਕਿ ਗੁਰਬਾਣੀ ਅੱਖਰ-ਅੱਖਰ ਸੱਚ ਹੈ। ਪਰ ਉਹ ਪ੍ਰਚੱਲਤ ਕਹਾਣੀਆਂ ਅਤੇ ਮੁਹਾਵਰਿਆਂ ਨੂੰ ਵੀ ਗੁਰੂ ਦੀ ਆਪਣੀ ਕਹੀ ਹੋਈ ਗੱਲ ਮੰਨਣ ਲੱਗ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਗੁਰਬਾਣੀ ਦੇ ਸਹੀ ਅਰਥਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ
ਹੁਣ ਗੱਲ ਕਰਦੇ ਹਾਂ ਗੁਰਬਾਣੀ ਚ ਵਰਤੇ ਬਬੀਹਾ ਲਫਜ ਬਾਰੇ। ਗੁਰੂ ਅਮਰਦਾਸ ਜੀ ਕਹਿਦੇਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ॥ ੧॥ ਭਾਵ ਇਹ ਮੰਨਿਆ ਜਾਦਾ ਹੈ ਕੇ ਜਿਸ ਤਰਾਂ ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ ਤੇ ਉਹ ਤਰਿਪਤ ਹੋ ਜਾਦਾ ਹੈ, ਉਸ ਤਰਾਂ ਹੀ ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਵੀਚਾਰ ਕੀਤਿਆਂ ਗੁਣਾ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ ।ਇਸ ਸ਼ਬਦ ਵਿੱਚ ਸਵੇਰੇ ਅੰਮ੍ਰਿਤ ਵੇਲੇ ਬੋਲਣ ਨਾਲ ਪੁਕਾਰ ਸੁਣਨ ਦੀ ਗੱਲ ਕੀਤੀ ਹੈ ਪਰ ਨਾਲ ਹੀ ਅਗਲੇ ਸ਼ਬਦ ਵਿੱਚ ਕਹਿ ਦਿੱਤਾ ਹੈ ਕਿ ਇਸ ਤਰਹਾਂ ਦੇ ਸੈਂਕੜੇ ਤਰਲਿਆਂ ਨਾਲ ਵੀ ਤੇਰੀ ਪਿਆਸ ਨਹੀਂ ਮਿਟਣੀ ਭਾਵ ਗੁਰੂ ਦੀ ਗੱਲ ਮੰਨਕੇ ਹੀ ਚਲਣਾ ਪਵੇਗੀ ਲਓ ਪੜ੍ਹ ਲਓ ਉਹ ਸ਼ਬਦ ਵੀਮਃ ੩॥ ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ॥ ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ॥ ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ॥ ੨॥ ਭਾਵ ਪਪੀਹੇ! Common hawk-cuckoo - Wikipediaਜੇ ਤੂੰ ਸੌ ਵਾਰੀ ਤਰਲੇ ਲਏਂ ਤਾਂ ਭੀ ਇਸ ਤਰ੍ਹਾਂ ਤੇਰੀ ਤ੍ਰਿਸ਼ਨਾ ਦੀ ਪਿਆਸ ਮਿਟ ਨਹੀਂ ਸਕਦੀ, ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ, ਤੇ ਮੇਹਰ ਨਾਲ ਹੀ ਹਿਰਦੇ ਵਿੱਚ ਪਿਆਰ ਪੈਦਾ ਹੁੰਦਾ ਹੈ। ਜਦੋਂ ਆਪਣੀ ਮੇਹਰ ਨਾਲ ਮਾਲਕ-ਪ੍ਰਭੂ ਜੀਵ ਦੇ ਮਨ ਵਿੱਚ ਆ ਵੱਸਦਾ ਹੈ ਤਾਂ ਉਸ ਦੇ ਅੰਦਰੋਂ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ।ਪੁਰਾਣੇ ਸਮਿਆਂ ਤੋਂ ਲੋਕਾਂ ਨੇ ਆਪਣੇ ਤਜਰਬੇ ਦੇ ਆਧਾਰ ‘ਤੇ ਬਰਸਾਤੀ ਪਪੀਹੇ ਅਤੇ ਮੀਂਹ ਨੂੰ ਆਪਸ ਵਿੱਚ ਜੋੜਿਆ ਹੋਇਆ ਹੈ। ਇਸ ਪੰਛੀ ਨੂੰ ‘ਬਰਸਾਤੀ ਪਪੀਹਾ’ ਇਸ ਕਰਕੇ ਕਹਿੰਦੇ ਹਨ ਕਿਉਂਕਿ ਇਹ ਮੌਨਸੂਨ ਦੀਆਂ ਹਵਾਵਾਂ ਦੇ ਅੱਗੇ ਅੱਗੇ ਉੱਤਰੀ ਭਾਰਤ ਦੇ 2, 500 ਮੀਟਰ ਦੀ ਉਚਾਈ ਤਕ ਵਾਲੇ ਇਲਾਕਿਆਂ ਵਿੱਚ ਅਫ਼ਰੀਕਾ ਤੋਂ ਆਉਂਦਾ ਹੈ ਅਤੇ ਸਾਰਾ ਬਰਸਾਤ ਦਾ ਮੌਸਮ ਇੱਥੇ ਹੀ ਰਹਿੰਦਾ ਹੈ। ਇਹ ਪੰਛੀ ਜ਼ਮੀਨ ਉੱਤੇ ਬਹੁਤ ਘੱਟ ਉੱਤਰਦਾ ਹੈ ਅਤੇ ਜ਼ਿਆਦਾਤਰ ਦਰੱਖਤਾਂ ‘ਤੇ ਹੀ ਰਹਿੰਦਾ ਹੈ। ਇਹ ਪਾਣੀ ਵੀ ਵੱਡੇ ਦਰੱਖਤਾਂ ਦੇ ਪੱਤਿਆਂ ਵਿੱਚ ਇਕੱਠਾ ਹੋਇਆ ਹੀ ਪੀਂਦਾ ਹੈ। ਇਸੇ ਕਰਕੇ ਇਸ ਨੂੰ ‘ਚਾਟਕ’ ਵੀ ਕਹਿੰਦੇ ਹਨ। ਇਸ ਦੇ ਕਾਲੇ-ਚਿੱਟੇ ਰੰਗ ਕਰਕੇ ਇਸ ਨੂੰ ‘ਕਾਲਾ ਪਪੀਹਾ’ ਵੀ ਕਹਿੰਦੇ ਹਨ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕੇ ਬਬੀਹੇ ਦੀ ਵਰਤੋ ਗੁਰਬਾਣੀ ਵਿਚ ਕੇਵਲ ਇਕ ਉਦਾਹਰਨ ਵਜੋ ਕੀਤੀ ਗਈ ਹੈ, ਅਸੀ ਇਸ ਉਦਾਹਰਨ ਤੋ ਇਹ ਸਿਖਿਆ ਲੈਣੀ ਹੈ ਕੇ ਅਸੀ ਗੁਰੂ ਕੋਲ ਆਕੇ ਹੀ ਸੋਹਣੇ ਜੀਵਨ ਵਾਲੇ ਬਣ ਸਕਦੇ ਹਾ, ਜਦੋ ਤੱਕ ਗੁਰਬਾਣੀ ਦੀ ਨਿਰਮਲ ਬੂੰਦ ਸਾਡੇ ਅੰਦਰ ਨਹੀ ਜਾਦੀ ਭਾਵ ਗੁਰਬਾਣੀ ਨੂੰ ਮੰਨਕੇ ਨਹੀ ਚੱਲਦੇ ਅਸੀ ਵਿਸ਼ੇ ਵਿਕਾਰਾਂ ਵਿਚ ਫਸੇ ਹੀ ਰਹਾਗੇ। ਇਸ ਲਈ ਸਾਨੂੰ ਜਾਗਣਾ ਪਵੇਗਾ

Related Articles

Back to top button