Punjab

ਕਿੰਨਰਾਂ ਦੀਆਂ ਤਾੜੀਆਂ ਸਭ ਨੇ ਸੁਣੀਆਂ,ਏਧਰ ਦੇਖੋ ਨਵੀਂ ਕਰਤੂਤ | Surkhab Tv

ਤੁਸੀਂ ਅਕਸਰ ਕਿੰਨਰਾਂ ਨੂੰ ਤਾੜੀਆਂ ਮਾਰ ਮਾਰ ਕੇ ਵਧਾਈ ਲੈਂਦੇ ਹੋਏ ਤਾਂ ਆਮ ਵੇਖਿਆ ਹੋਣਾ ਪਰ ਤਾੜੀਆਂ ਦੇ ਨਾਲ-ਨਾਲ ਖੂਬ ਥੱਪੜ ਪਰੇਡ ਕਰਦੇ ਹੋਏ ਪਹਿਲੀ ਵਾਰੀ ਵੇਖ ਰਹੇ ਹੋ। ਮਾਮਲਾ ਹੈ ਨਾਭਾ ਦੇ ਬੌੜਾਂ ਗੇਟ ਮੁੱਖ ਬਾਜ਼ਾਰ ਦਾ ਜਿਥੇ ਕਿੰਨਰਾਂ ਨੇ ਨਕਲੀ ਕਿੰਨਰ ਨੂੰ ਸੜਕ ਤੇ ਘੜੀਸ ਘੜੀਸ ਕੇ ਥੱਪੜਾਂ ਦੇ ਨਾਲ ਕੁੱਟਮਾਰ ਕੀਤੀ। ਅਸਲੀ ਕਿੰਨਰਾਂ ਦਾ ਦੋਸ਼ ਸੀ ਕਿ ਇਹ ਨਕਲੀ ਕਿੰਨਰ ਹੈ ਅਤੇ ਇਹ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰ ਰਿਹਾ ਹੈ ਜੋ ਲੋਕਾਂ ਤੋਂ ਵਧਾਈਆਂ ਲੈ ਕੇ ਪੈਸੇ ਬਟੋਰ ਰਿਹਾ ਹੈ। ਇਹਨਾਂ ਕਿੰਨਰਾਂ ਨੇ ਇਸ ਨੂੰ ਰੰਗੇ ਹੱਥੀਂ ਫੜ ਕੇ ਇਸ ਦਾ ਖੂਬ ਕੁਟਾਪਾ ਚਾੜ੍ਹਿਆ। ਇਹ ਪਹਿਲਾਂ ਵੀ ਇਸੇ ਤਰ੍ਹਾਂ ਵਧਾਈਆਂ ਮੰਗਦਾ ਫੜਿਆ ਗਿਆ ਸੀ ਅਤੇ ਇਸ ਨੇ ਲਿਖਤੀ ਰੂਪ ਵਿੱਚ ਨਾਭਾ ਕੋਤਵਾਲੀ ਵਿਖੇ ਮੁਆਫੀ ਮੰਗੀ ਸੀ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਗੱਲ ਵੀ ਕਹੀ ਸੀ ਪਰ ਫਿਰ ਵੀ ਇਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆਇਆ ਅੱਜ ਫਿਰ ਅਸਲੀ ਕਿੰਨਰਾਂ ਨੇ ਇਸ ਨੂੰ ਧਰ ਦਬੋਚਿਆ। ਹਾਲਾਂਕਿ ਇਹ ਨਕਲੀ ਕਿੰਨਰ ਉਨ੍ਹਾਂ ਦੇ ਚੁੰਗਲ ਵਿੱਚੋਂ ਭੱਜ ਕੇ ਰਫੂ ਚੱਕਰ ਹੋ ਗਿਆ। ਇਸ ਲੜਾਈ ਨੂੰ ਸਾਰੇ ਹੀ ਬਾਜ਼ਾਰ ਵੇਖ ਰਿਹਾ ਸੀ ਅਤੇ ਮੌਕੇ ਤੇ ਪੁਲਿਸ ਨੇ ਆ ਕੇ ਲੜਾਈ ਨੂੰ ਸ਼ਾਂਤ ਕੀਤਾ।Budhvaar Ke Din Kinnaro Ko Kare Ye Paanch Vishesh Cheej Daan ...
ਇਸ ਮੌਕੇ ਤੇ ਨਾਭਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਇਹ ਲੜਾਈ ਹੋਈ ਹੈ ਇਸ ਸਬੰਧ ਅਸੀਂ ਤਫਤੀਸ਼ ਕਰ ਰਹੇ ਹਾਂ। ਅਸਲੀ ਕਿੰਨਰਾਂ ਨੇ ਕਿਹਾ ਕਿ ਇਹ ਨਕਲੀ ਕਿੰਨਰ ਹੈ ਅਤੇ ਲੋਕਾਂ ਤੋਂ ਵਧਾਈਆਂ ਮੰਗ ਕੇ ਪਹਿਲਾਂ ਹੀ ਲੈ ਜਾਂਦਾ ਹੈ ਅਤੇ ਸਾਡੀ ਰੋਜ਼ੀ ਰੋਟੀ ਤੇ ਲੱਤ ਮਾਰ ਹੈ। ਇਸ ਸਬੰਧ ਵਿੱਚ ਪੈਰਵਾਈ ਕਰਕੇ ਬਣਦੀ ਕਾਰਵਾਈ ਕਰ ਰਹੀ ਹੈ।ਇਸ ਮਸਲੇ ਨੂੰ ਜੇ ਵਿਚਾਰਿਆ ਜਾਵੇ ਤਾਂ ਇਹ ਵੀ ਮੰਨਿਆ ਜਾ ਸਕਦਾ ਕਿ ਬੇਰੁਜਗਾਰੀ ਵਿਚ ਅਜਿਹਾ ਹਾਲ ਹੋ ਚੁੱਕਾ ਹੈ ਕਿ ਨੌਜਵਾਨ ਨਕਲੀ ਕਿੰਨਰ ਬਣਕੇ ਕਮਾਈ ਕਰਨ ਨੂੰ ਵੀ ਤਿਆਰ ਹਨ। ਨਾਟਕਾਂ ਫ਼ਿਲਮਾਂ ਵਿਚ ਤਾਂ ਅਜਿਹਾ ਹੁੰਦਾ ਹੈ ਪਰ ਹੁਣ ਇਹ ਅਸਲ ਜਿੰਦਗੀ ਵਿਚ ਵੀ ਹੋਣ ਲੱਗਾ ਹੈ।

Related Articles

Back to top button