Punjab
ਕਿਸਾਨ ਮੋਰਚਾ ਅਤੇ ਖਾਲਿਸਤਾਨ ਦੇ ਨਾਹਰੇ | ਲੱਖੇ ਸਿਧਾਣੇ ਨੇ ਦਿੱਤੇ ਠੋਕ ਕੇ ਜਵਾਬ | Lakha Sidhana | Deep Sidhu

ਕਿਸਾਨ ਮੋਰਚੇ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਦਾ ਕਾਫੀ ਰੌਲਾ ਪਾਇਆ ਜਾ ਰਿਹਾ ਹੈ। ਕੱਲ ਦੀ ਕਿਸਾਨਾਂ ਤੇ ਕਲਾਕਾਰਾਂ ਦੀ ਪ੍ਰੈਸ ਕਾਨਫਰੰਸ ਵਿਚ ਵੀ ਕੁਝ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਸੀ ਕਿ ਸ਼ੰਭੂ ਬਾਰਡਰ ਤੇ ਖਾਲਿਸਤਾਨ ਦੇ ਨਾਹਰੇ ਲੱਗੇ ਸੀ। ਇਸ ਸਵਾਲ ਦਾ ਜਦੋਂ ਦੀਪ ਸਿੱਧੂ ਜਵਾਬ ਦੇਣ ਲੱਗਾ ਤਾਂ ਉਸਦੀ ਥਾਂ ਸਿੱਪੀ ਗਿੱਲ ਨੇ ਇਸ ਗੱਲ ਨੂੰ ਗੋਲਮੋਲ ਕਰ ਦਿੱਤਾ। ਸੁਣੋ ਕਿਵੇਂ ਇਸ ਮਸਲੇ ਤੇ ਪੱਤਰਕਾਰ ਨੇ ਸਵਾਲ ਕੀਤਾ ਤੇ ਕਿਵੇਂ ਮਸਲੇ ਨੂੰ ਘੁਮਾਇਆ ਗਿਆ,ਹਾਲਾਂਕਿ ਲੱਖੇ ਸਿਧਾਣੇ ਨੇ ਪੱਤਰਕਾਰ ਨੂੰ ਜਰੂਰ ਠੋਕਵਾਂ ਜਵਾਬ ਦਿੱਤਾ। ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ? ਕੀ ਇਹ ਮੋਰਚਾ ਸਿਰਫ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ਦਾ ਹੀ ਮੋਰਚਾ ਹੈ ? ਕੀ ਅਨੰਦਪੁਰ ਦੇ ਮਤੇ ਦੀਆਂ ਗੱਲਾਂ ਚ ਜੋ ਕਿਸਾਨਾਂ ਨੂੰ ਹੱਕ ਦੇਣ ਦੀ ਗੱਲ ਸੀ,ਉਹ ਅੱਜ ਦੇ ਚਲਦੇ ਮੋਰਚਿਆਂ ਵਿਚ ਨਹੀਂ ਹੋ ਰਹੀ ? ਆਪਣੇ ਵਿਚਾਰ ਕਮੈਂਟ ਵਿਚ ਜਰੂਰ ਦਿਓ ਜੀ।