Agriculture

ਕਿਸਾਨ ਅੰਦੋਲਨ ਦੇ ਦੌਰਾਨ ਹੀ ਕੈਪਟਨ ਸਰਕਾਰ ਨੇ ਦਿੱਤਾ ਕਿਸਾਨਾਂ ਨੂੰ ਵੱਡਾ ਝਟਕਾ

ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਨੂੰ ਲੈਕੇ ਲਗਾਤਾਰ ਅੰਦੋਲਨ ਕੀਤੇ ਜਾ ਰਹੇ ਹਨ ਉੱਥੇ ਹੀ ਦੂਸਰੇ ਪਾਸੇ ਹੁਣ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਚੁੱਪ ਚਪੀਤੇ ਸੂਬੇ ਦੀ ਜਨਤਾ ਉਤੇ ਕਰੋੜਾਂ ਰੁਪਏ ਦਾ ਭਾਰ ਪਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੈਪਟਨ ਸਰਕਾਰ ਨੇ ਸੂਬੇ ’ਚ ਜ਼ਮੀਨੀ ਇੰਤਕਾਲ ਦੀ ਫ਼ੀਸ ਦੁੱਗਣੀ ਕਰ ਦਿੱਤੀ ਹੈ।ਇੰਤਕਾਲ ਫੀਸ ਦੇ ਵਧਣ ਕਾਰਨ ਲੋਕਾਂ ਉੱਤੇ ਸਾਲਾਨਾ 25 ਕਰੋੜ ਦਾ ਭਾਰ ਪਵੇਗਾ। ਪਰ ਇਸਦਾ ਸਭ ਤੋਂ ਵੱਧ ਅਸਰ ਕਿਸਾਨਾਂ ’ਤੇ ਹੋਵੇਗਾ। ਕਿਉਂਕਿ ਜਮੀਨੀ ਇੰਤਕਾਲ ਦੀ ਸਭ ਤੋਂ ਜ਼ਿਆਦਾ ਵਰਤੋਂ ਕਿਸਾਨ ਹੀ ਕਰਦੇ ਹਨ। ਇਸੇ ਕਾਰਨ ਫੀਸ ਵਧਣ ਦਾ ਸਭਤੋਂ ਜਿਆਦਾ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ।ਕੈਪਟਨ ਸਰਕਾਰ ਵੱਲੋਂ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਨੂੰ ਸਹੀ ਦੱਸਦੇ ਹੋਏ ਕਿਸਾਨਾਂ ਦੀ ਸਪੋਟ ਕੀਤੀ ਜਾ ਰਹੀ ਹੈ ਪਰ ਇੰਤਕਾਲ ਫੀਸ ਵਧਾ ਕੇ ਸਰਕਾਰ ਨੇ ਕਿਸਾਨਾਂ ਨੂੰ ਹੋਰ ਨਿਰਾਸ਼ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਮਾਰੀ ਦੇ ਕਾਰਨ ਹੋਏ ਲੌਕਡਾਉਨ ਦੇ ਬਾਅਦ ਤੋਂ ਹੀ ਕੈਪਟਨ ਸਰਕਾਰ ਵੱਲੋਂ ਸੂਬੇ ਦੀ ਵਿੱਤੀ ਤੰਗੀ ਦੇ ਬਹਾਨੇ ਲਗਾਤਾਰ ਲੋਕਾਂ ਉਤੇ ਬੋਝ ਪਾਇਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਸਰਕਾਰ ਨੇ ਸੇਵਾ ਕੇਂਦਰਾਂ ’ਚ ਹੋਰ ਫ਼ੀਸਾਂ ਦੇ ਨਾਲ ਬੈਂਕ ਤੋਂ ਕਰਜ਼ਾ ਲੈਣ ਲਈ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਮਾਰਟਗੇਜ਼ ਫ਼ੀਸ ਵਿੱਚ ਵਾਧਾ ਕਰ ਦਿੱਤਾ ਸੀ। ਹੁਣ ਮਾਲ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਸਾਰੇ ਸੂਬੇ ਦੇ ਡੀਸੀਜ਼ ਨੂੰ ਜਾਰੀ ਪੱਤਰ ਦੇ ਅਨੁਸਾਰ ਇੰਤਕਾਲ ਫ਼ੀਸ ਨੂੰ 300 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤਾ ਗਿਆ ਹੈ।

Related Articles

Back to top button