Agriculture

ਕਿਸਾਨਾਂ ਲਈ ਮਾੜੀ ਖ਼ਬਰ, ਲੱਗ ਸਕਦਾ ਹੈ ਇਹ ਵੱਡਾ ਝਟਕਾ

ਖੇਤੀ ਬਿੱਲਾਂ ਨੂੰ ਲੈਕੇ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ ਕਿਸਾਨਾਂ ਲਈ ਇੱਕ ਹੋਰ ਮਾੜੀ ਖ਼ਬਰ ਆਈ ਹੈ। ਇਸ ਸਾਲ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਕਿਸਾਨਾਂ ਨੂੰ ਮਹਾਮਾਰੀ ਕਾਰਨ ਵੱਡਾ ਝਟਕਾ ਲੱਗ ਸਕਦਾ ਹੈ। ਕਿਉਂਕਿ ਬਾਸਮਤੀ ਦੀ ਮੰਗ ਬਹੁਤ ਘੱਟ ਹੈ ਜਿਸ ਕਾਰਨ ਬਾਸਮਤੀ ਕੀਮਤਾਂ ‘ਚ ਗਿਰਾਵਟ ਚੱਲ ਰਹੀ ਹੈ। ਯਾਨੀ ਕਿ ਕਿਸਾਨਾਂ ਨੂੰ ਇਸ ਵਾਰ ਬਾਸਮਤੀ ਦਾ ਢੁੱਕਵਾਂ ਮੁੱਲ ਮਿਲਣਾ ਮੁਸ਼ਕਲ ਹੋ ਸਕਦਾ ਹੈ।
ਬਾਸਮਤੀ ਦੀਆਂ ਕੀਮਤਾਂ ਘਟਣ ਦਾ ਸਭਤੋਂ ਵੱਡਾ ਕਾਰਨ ਹੈ ਕਿ ਵਿਦੇਸ਼ਾਂ ਵਿਚ ਇਸਦੀ ਮੰਗ ਘਟ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਬਾਸਮਤੀ ਦੀ ਸਭ ਤੋਂ ਜ਼ਿਆਦਾ ਖਰੀਦ ਈਰਾਨ ਕਰਦਾ ਹੈ। ਪਰ ਇਸ ਸਾਲ ਇਰਾਨ ਵਿਚ ਵੀ ਬਾਸਮਤੀ ਦੀ ਫਸਲ ਚੰਗੀ ਹੋਈ ਹੈ, ਜਿਸ ਕਾਰਨ ਉਹ ਭਾਰਤ ਤੋਂ ਖਰੀਦ ‘ਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਿਹਾ ਹੈ। ਇਸੇ ਤਰਾਂ ਮਹਾਮਾਰੀ ਦੇ ਕਾਰਨ ਬਾਸਮਤੀ ਦੀ ਘਰੇਲੂ ਮੰਗ ਵੀ ਬਹੁਤ ਘਟ ਗਈ ਹੈ।ਘਰੇ ਮੰਗ ਘਟਣ ਦਾ ਕਾਰਨ ਵਿਆਹ-ਸ਼ਾਦੀਆਂ ਸਮੇਤ ਵੱਡੇ ਪ੍ਰੋਗਰਾਮਾਂ ਦਾ ਨਾ ਹੋਣਾ ਅਤੇ ਹੋਟਲ, ਰੈਸਟੋਰੈਂਟਾਂ ਆਦਿ ‘ਚ ਵੀ ਬਹੁਤ ਘੱਟ ਮੰਗ ਹੈ। ਜਿਸ ਦਾ ਸਿੱਧਾ ਅਸਰ ਬਾਸਮਤੀ ਦੀਆਂ ਕੀਮਤਾਂ ‘ਤੇ ਪੈ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਲਈ ਜਿਆਦਾ ਚਿੰਤਿਤ ਹਨ ਕਿਉਂਕਿ ਇਸ ਸਾਲ ਪੰਜਾਬ ਵਿਚ ਬਾਕੀ ਫਸਲਾਂ ਦੇ ਨਾਲ-ਨਾਲ ਬਾਸਮਤੀ ਦਾ ਰਕਬਾ ਵੀ ਵਧਿਆ ਹੈ। ਪਰ ਇਸ ਵਾਰ ਬਜਾਰ ਵਿਚ ਬਾਸਮਤੀ 1509 ਦੀ ਕੀਮਤ ਪਿਛਲੇ ਸਾਲ ਨਾਲੋਂ ਲਗਭਗ 25 ਫੀਸਦੀ ਘੱਟ ਮਿਲ ਰਹੀ ਹੈ।ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਬਾਸਮਤੀ ਦੀ ਕੀਮਤ 2,700 ਰੁਪਏ ਪ੍ਰਤੀ ਕੁਇੰਟਲ ਸੀ ਪਰ ਇਸ ਵਾਰ ਕਿਸਾਨਾਂ ਨੂੰ ਸਿਰਫ 2100 ਰੁਪਏ ਪ੍ਰਤੀ ਕੁਇੰਟਲ ਮੁੱਲ ਮਿਲ ਰਿਹਾ ਹੈ। ਅੰਕੜਿਆਂ ਦੇ ਅਨੁਸਾਰ ਹਰ ਸਾਲ ਭਾਰਤ ਤੋਂ 13 ਲੱਖ ਟਨ ਤੋਂ ਜ਼ਿਆਦਾ ਬਾਸਮਤੀ ਈਰਾਨ ਨਿਰਯਾਤ ਹੁੰਦੀ ਹੈ। ਇਸੇ ਤਰਾਂ ਦੇਸ਼ ‘ਚ ਵੀ ਹਰ ਸਾਲ ਬਾਸਮਤੀ ਦੀ ਖਪਤ ਲਗਭਗ 20 ਲੱਖ ਟਨ ਹੁੰਦੀ ਹੈ ਪਰ ਇਸ ਵਾਰ ਵੱਡੇ ਸਮਾਗਮ ਅਤੇ ਵਿਆਹ ਸ਼ਾਦੀਆਂ ਨਾ ਹੋਣ ਕਰਕੇ ਮੰਗ ਘੱਟ ਹੈ ਅਤੇ ਇਸਦਾ ਅਸਰ ਬਾਸਮਤੀ ਦੀਆਂ ਕੀਮਤਾਂ ‘ਤੇ ਪਵੇਗਾ।

Related Articles

Back to top button