Punjab
ਕਿਸਾਨਾਂ ਨੇ Rail ਦੀਆਂ ਲਾਈਨਾਂ ਤੇ ਖੜੇ ਕਰਤੇ ਟਰੈਕਟਰ | ਕਹਿੰਦੇ ‘ਐਂ ਨੀਂ ਲੋਟ ਆਉਣਾ ਕੰਮ’ | Surkhab Tv

ਅਮ੍ਰਿਤਸਰ ਦੇ ਪਿੰਡ ਦੇਵੀਦਾਸ ਪੁਰਾ ਵਿੱਚ ਕਿਸਾਨਾਂ ਵਲੋਂ ਲਗਾਤਾਰ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਅੱਜ ਕਿਸਾਨਾਂ ਵਲੋਂ ਰੇਲਵੇ ਟ੍ਰੈਕ ਉੱਤੇ ਟਰੈਕਟਰਾਂ ਨੂੰ ਲਿਆਕੇ ਅਨੋਖੇ ਹੀ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨਮੰਤਰੀ ਨਰੇਂਦਰ ਮੋਦੀ ਉਨ੍ਹਾਂ ਨਾਲ ਬਿੱਲਾਂ ਬਾਰੇ ਅਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਗੱਲ ਨਹੀਂ ਕਰਦੇ ਤੱਦ ਤੱਕ ਉਨ੍ਹਾਂ ਦਾ ਰੇਲ ਰੋਕੂ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਦੱਸ ਦਈਏ ਕਿ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਦੇ ਸਕੱਤਰ ਸੰਜੇ ਅਗਰਵਾਲ ਵੱਲੋਂ ਭੇਜੀ ਗਈ ਚਿੱਠੀ ਮੁਤਾਬਕ ਕਿਸਾਨ ਜਥੇਬੰਦੀਆਂ ਨੂੰ ਕੱਲ 14 ਅਕਤੂਬਰ ਸਵੇਰੇ 11.30 ਵਜੇ ਗੱਲ ਕਰਨ ਲਈ ਬੁਲਾਇਆ ਹੈ। ਕਿਸਾਨ ਆਗੂ ਇਸ ਬਾਰੇ ਕਿ ਫੈਸਲੇ ਲੈਂਦੇ ਹਨ,ਇਹ ਸਮਾਂ ਹੀ ਦਸੇਗਾ। ਇਸਤੋਂ ਪਹਿਲਾਂ ਕਿਸਾਨ ਲੀਡਰ ਕੇਂਦਰ ਦਾ ਗੱਲਬਾਤ ਦਾ ਸੱਦਾ 1 ਵਾਰੀ ਠੁਕਰਾ ਵੀ ਚੁਕੇ ਹਨ।