Punjab
ਕਿਸਾਨਾਂ ਨੇ ਘੇਰਿਆ UP ਤੋਂ ਆਇਆ ਟਰੱਕ | ਡਰਾਈਵਰ ਨੂੰ ਬੰਨਕੇ ਲਿਆ ਬਿਠਾ | Surkhab Tv

ਬਾਹਰੀ ਸੂਬਿਆਂ ਤੋਂ ਝੋਨੇ ਦੀ ਫ਼ਸਲ ਲਿਆ ਕੇ ਪੰਜਾਬ ਦੀਆਂ ਮੰਡੀਆਂ ‘ਚ ਵੇਚਣ ਦਾ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਇਸ ‘ਤੇ ਪਾਬੰਦੀ ਲੱਗਣ ਦੇ ਬਾਵਜੂਦ ਵੱਖ-ਵੱਖ ਥਾਵਾਂ ‘ਤੇ ਬਾਹਰੀ ਸੂਬਿਆਂ ਤੋਂ ਮੰਗਵਾਈ ਝੋਨੇ ਦੀ ਫਸਲ ਨਾਲ ਲੱਦੇ ਟਰੱਕ-ਟਰਾਲੇ ਕਿਸਾਨਾਂ ਤੇ ਪੁਲਿਸ ਵੱਲੋਂ ਘੇਰੇ ਜਾ ਰਹੇ ਹਨ। ਇਸੇ ਦੇ ਚਲਦੇ ਇੱਕ ਟਰੱਕ ਨੂੰ ਮੋਗਾ ਜਿਲੇ ਦੇ ਪਿੰਡ ਖੋਸਾ ਪਾਂਡੋ ਦੀ ਪੰਚਾਇਤ ਅਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਘੇਰਕੇ ਟਰੱਕ ਡਰਾਈਵਰ ਤੇ ਉਸਦੇ ਸਾਥੀ ਨੂੰ ਬੰਨ ਲਿਆ ਗਿਆ।
ਪੰਜਾਬ ਵਿਚ ਕਿਸਾਨਾਂ ਵਲੋਂ ਆਪਣਾ ਰੋਸ ਪ੍ਰਦਰਸ਼ਨ ਲਗਾਤਰ ਜਾਰੀ ਹੈ ਤੇ ਪੰਜਾਬ ਵਿਚ ਝੋਨੇ ਦੇ ਭਰੇ ਟਰੱਕ ਬਾਹਰਲੇ ਰਾਜਾਂ ਤੋਂ ਲਿਆ ਕੇ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੇ ਹੁਣ ਕਿਸਾਨਾਂ ਵਲੋਂ ਇਹਨਾਂ ਟਰੱਕਾਂ ਨੂੰ ਫੜਕੇ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ।