ਕਿਸਾਨਾਂ ਨੂੰ ਨਵਾਂ ਪੰਗਾ, ਬੀਜਣੀ ਪੈ ਰਹੀ ਕਿਸਾਨਾਂ ਨੂੰ ਦੋਹਰੀ ਵਾਰੀ ਕਣਕ ? Punjabi Farmer’s Problems

ਪਿਛਲੇ ਕੁਝ ਸਾਲਾਂ ਤੋਂ ਪਰਾਲੀ ਸਾੜਨ ਨਾਲ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਅਤੇ ਧੂੰਆਂ ਪੂਰੇ ਉੱਤਰ ਭਾਰਤ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਹਰ ਸਾਲ ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਵਿਚ ਕੋਈ 300 ਤੋਂ 400 ਲੱਖ ਟਨ ਪਰਾਲੀ ਨੂੰ ਖੇਤਾਂ ਵਿਚ ਅੱਗ ਲਾਈ ਜਾ ਰਹੀ ਹੈ। ਫਲਸਰੂਪ ਹਵਾ ਪ੍ਰਦੂਸ਼ਤ ਹੋ ਰਹੀ ਹੈ। ਮਿੱਟੀ ਵਿਚਲੇ ਮਿੱਤਰ ਕੀੜੇ ਮਰ ਰਹੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਉਪਰ ਮਾੜਾ ਪ੍ਰਭਾਵ ਪੈ ਰਿਹਾ ਹੈ। ਅਜਿਹੀਆਂ ਖਬਰਾਂ ਤੁਸੀਂ ਅਖਬਾਰਾਂ-ਟੀਵੀ ਤੇ ਦੇਖੀਆਂ ਹੀ ਹੋਣਗੀਆਂ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਫੈਲਦਾ ਹੈ,ਹੈ ਤਾਂ ਇਸ ਵਿਚ ਕਾਫੀ ਹੱਦ ਤੱਕ ਸਚਾਈ ਵੀ ਪਰ ਜੇਕਰ ਸਿਰਫ ਪਰਾਲੀ ਨੂੰ ਹੀ ਪ੍ਰਦੂਸ਼ਣ ਦਾ ਕਾਰਨ ਮੰਨੀਏ ਤਾਂ ਇਹ ਵੱਡੀ ਗਲਤੀ ਹੈ। ਇਸ ਵਾਰੀ ਪੰਜਾਬ ਵਿਚ ਪਰਾਲੀ ਸਾੜਨ ਤੇ ਬਹੁਤ ਸਾਰੇ ਜਿਲਿਆਂ ਵਿਚ ਕਿਸਾਨਾਂ ਤੇ ਪਰਚੇ ਤੱਕ ਦਰਜ ਕੀਤੇ ਗਏ ਪਰ ਜੇਕਰ ਇਸ ਵੀਡੀਓ ਨੂੰ ਦੇਖੀਏ ਤਾਂ ਇਹ ਕਿਸਾਨ ਦੋਹਰੀ ਵਾਰੀ ਕਣਕ ਦੀ ਬਿਜਾਈ ਕਰ ਰਿਹਾ ਹੈ। ਅਜਿਹਾ ਕਿਉਂ ? ਖੁਦ ਇਸੇ ਦੇ ਮੂੰਹੋਂ ਸੁਣੋ- ਸਰਕਾਰਾਂ ਇਹ ਤਾਂ ਦਾਅਵੇ ਕਰਦੀਆਂ ਹਨ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਦਦ ਰੂਪ ਵਿਚ ਮੁਆਵਜਾ ਵੀ ਦਿੱਤਾ ਜਾਵੇਗਾ ਪਰ ਅਜਿਹਾ ਕਿੰਨਾ ਕੁ ਅਮਲ ਹੋ ਰਿਹਾ ਤੇ ਹੋਇਆ ਇਸਤੋਂ ਤੁਸੀਂ ਵੀ ਵਾਕਿਫ ਹੀ ਹੋ। ਸਰਕਾਰ ਨੂੰ ਚਾਹੀਦਾ ਹੈ ਕਿ ਪਰਾਲੀ ਸਾੜਨ ਦੇ ਇਸ ਮਸਲੇ ਦਾ ਕੋਈ ਠੋਸ ਹੱਲ ਕੱਢਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਦੋਹਰੀਆਂ ਮਾਰਾਂ ਨੂੰ ਬਚਾਇਆ ਜਾ ਸਕੇ। ਪਰਾਲੀ ਤਾਂ ਨਹੀਂ ਸਾੜੀ ਪਰ ਜਮੀਨ ਨੂੰ ਬਿਜਾਈ ਜੋਗਾ ਕਰਨ ਲਈ ਕਿਸਾਨ ਮਹਿੰਗੇ ਸੰਦ ਕਿਥੋਂ ਲਿਆਵੇ ? ਛੋਟਾ ਜਿਮੀਦਾਰ ਇਹ ਖਰਚਾ ਕਿਥੋਂ ਕਰੇ ? ਜੇਕਰ ਇਸ ਕਿਸਾਨ ਵਾਂਗ ਜਮੀਨ ਵਿਚ ਪਰਾਲੀ ਦੀ ਪੋਲ ਨਾਲ ਬੀਜੀ ਕਣਕ ਸੁੱਕਣ ਲੱਗ ਪਵੇ ਤੇ ਦੋਬਾਰਾ ਬੀਜਣੀ ਪਵੇ ਤਾਂ ਫਿਰ ਕਿਸਾਨ ਕੀ ਕਰੇ ?