ਕਿਸਾਨਾਂ ਨੂੰ ਜਮੀਨ ਦੇ ਮਾਲਕ ਬਣਾਉਣ ਵਾਲਾ ‘ਯੋਧਾ’ ਕੀਤਾ ਯਾਦ | Farmers Punjab | Surkhab Tv

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜੰਮੂ ਰਿਆਸਤ ਪੁੰਛ ਖੇਤਰ ਦੇ ਪਿੰਡ ਰਾਜੋਰੀ ‘ਚ 16 ਅਕਤੂਬਰ, 1670 ਈ: ‘ਚ ਰਾਮਦੇਵ ਦੇ ਘਰ ਹੋਇਆ, ਬਚਪਨ ‘ਚ ਸ਼ਿਕਾਰ ਖੇਡਣ ਦੀ ਲਗਨ ਲਛਮਨ ਦੇਵ ਨੂੰ ਵੀ ਲੱਗ ਗਈ, ਕਿਉਂਕਿ ਜੰਗਲੀ ਅਤੇ ਪਹਾੜੀ ਸੀ। ਇਕ ਦਿਨ ਉਸ ਕੋਲੋਂ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ, ਉਸ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਅਤੇ ਹਿਰਨੀ ਦੇ ਬੱਚੇ ਦਮ ਤੋੜ ਗਏ।ਨਰਮ ਦਿਲ ਲਛਮਣ ਦੇਵ ਦਾ ਦਿਲ ਟੁੱਟ ਗਿਆ, ਉਸਨੇ ਕਮਾਨ ਤੋੜ ਦਿੱਤੀ, ਤੀਰ ਵਗਾਹ ਮਾਰੇ, ਸ਼ਿਕਾਰੀ ਪਹਿਰਾਵਾ ਲਾਹ-ਫਕੀਰੀ ਬਾਣਾ ਧਾਰਣ ਕਰ ਲਿਆ। ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ ਹੀ ਘਰ-ਬਾਰ ਤਿਆਗ ਪਹਾੜੀ ਚੋਟੀਆਂ ’ਤੇ ਢਲਾਣਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਮੈਦਾਨੀ ਇਲਾਕੇ ਪੰਜਾਬ, ਯੂ.ਪੀ ਆਦਿ ਦਾ 7 ਸਾਲ ਭ੍ਰਮਣ ਕੀਤਾ ਤੇ ਜਾਨਕੀਦਾਸ ਵੈਸ਼ਨਵ ਸਾਦ ਦਾ ਚੇਲਾ ਬਣ ਗਿਆ। ਸਾਧਾਂ-ਸੰਤਾਂ, ਜੋਗੀਆਂ ਦੀ ਸੰਗਤ ਕੀਤੀ ਪਰ ਮਨ ਕਾਬੂ ਨਾ ਆਇਆ ਭਾਵ ਮਨ ਜਿੱਤਣ ਵਾਸਤੇ ਹੋਰ ਭ੍ਰਮਣ ਕਰਨ ਲੱਗਾ।ਨਾਂਦੇੜ ‘ਚ ਲਛਮਣ ਦਾਸ ਬੈਰਾਗੀ ਗੋਦਾਵਰੀ ਦੇ ਰਮਣੀਕ ਕੰਢੇ ‘ਤੇ ਡੇਰਾ ਬਣਾ ਬੈਠ ਗਿਆ। ਉਸ ਵੇਲੇ ਤੀਕ ਲਛਮਣ ਦਾਸ ਮਾਧੋ ਦਾਸ ਬੈਰਾਗੀ ਨਾਂ ਨਾਲ ਪ੍ਰਸਿੱਧ ਹੋ ਚੁੱਕਾ ਸੀ। ਡੇਰਾ ਚਲ ਪਿਆ, ਚੇਲੇ ਥਾਪ ਲਏ। ਆਏ ਗਏ ਮਹਾਂਪੁਰਸ਼ਾਂ ਨੂੰ ਕਰਾਮਾਤੀ ਪਲੰਘ ‘ਤੇ ਬਿਠਾਉਣਾ ਤੇ ਉਲਟਾ ਦੇਣਾ-ਇਹ ਮਾਧੋਦਾਸ ਦਾ ਸ਼ੌਕ ਸੀ। ਮਾਧੋਦਾਸ ਬੈਰਾਗੀ 18 ਸਾਲ ਗੋਦਾਵਰੀ ਦੇ ਕਿਨਾਰੇ ਨਾਂਦੇੜ ਰਿਹਾ। ਮਾਧੋਦਾਸ ਦੇ ਕਰਾਮਾਤੀ ਤੇ ਸ਼ਕਤੀਸ਼ਾਲੀ ਹੋਣ ਬਾਰੇ ਮਹੰਤ ਜੈਂਤ ਰਾਮ ਨੇ ਗੁਰੂ ਗੋਬਿੰਦ ਸਿੰਘ ਦੱਸ ਦਿੱਤਾ ਸੀ। ਦੱਖਣ ਯਾਤਰਾ ਸਮੇਂ 1708 ਈ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ। ਗੁਰਦੇਵ ਪਿਤਾ ਸਿੰਘਾਂ ਦੇ ਦਲ ਸਮੇਤ ਗੋਦਾਵਰੀ ਦੇ ਕਿਨਾਰੇ ਮਾਧੋਦਾਸ ਦੇ ਡੇਰੇ ਪਹੁੰਚੇ ‘ਤੇ ਪਲੰਘ ‘ਤੇ ਬਿਰਾਜਮਾਨ ਹੋ ਗਏ, ਉਸ ਸਮੇਂ ਮਾਧੋਦਾਸ ਡੇਰੇ ਵਿਚ ਨਹੀਂ ਸੀ, ਜਦੋਂ ਡੇਰੇ ਪਹੁੰਚਾ ਤਾਂ ਗੁਰੂ ਜੀ ਨੂੰ ਪਲੰਘ ‘ਤੇ ਬੈਠਾ ਦੇਖ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਕੌਣ ਹੈ, ਜੋ ਮੇਰੇ ਪਲੰਘ ‘ਤੇ ਬਿਰਾਜਮਾਨ ਹੈ ? ਗੁੱਸੇ ‘ਚ ਆਮ ਵਾਂਗ ਪਲੰਘ ਉਲਟਾਉਣ ਦਾ ਯਤਨ ਕੀਤਾ ਪਰ ਸਭ ਅਸਫਲ। ਕਈ ਰਿਧੀਆਂ-ਸਿਧੀਆਂ, ਕਰਾਮਾਤਾਂ ਕਰਨ ਦਾ ਯਤਨ ਕੀਤਾ ਪਰ ਅਖੀਰ ਚਰਨੀਂ ਢਹਿ ਪਿਆ।