Punjab

ਕਿਸਾਨਾਂ ਦੇ ਹੱਕ ‘ਚ ਦਿੱਲੀ ਪੁੱਜੇ ਕੈਪਟਨ ਨੇ ਤਾਂ ਅੱਜ ਸਿਰੇ ਦੀ ਗੱਲ ਕਰ ਦਿੱਤੀ | Surkhab TV

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਸਣੇ ਦਿੱਲੀ ਪਹੁੰਚੇ ਹੋਏ ਹਨ। ਉਨ੍ਹਾਂ ਨੇ ਵਿਧਾਇਕਾਂ ਨਾਲ ਜੰਤਰ-ਮੰਤਰ ‘ਤੇ ਧਰਨਾ ਦਿੱਤਾ ਹੈ। ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੇ ਚੁੱਕੇ ਕਦਮਾਂ ਨਾਲ ਪੰਜਾਬ ਨੂੰ ਕੀ-ਕੀ ਨੁਕਸਾਨ ਝੱਲਣਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਬਿਜਲੀ ਦੇ ਥਰਮਲ ਪਲਾਂਟ ਬੰਦ ਪੈ ਹਨ। ਸੂਬੇ ਲਈ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦੀ ਜਾ ਰਹੀ ਹੈ।Arriving in Delhi, the captain said that Punjab is in trouble with the decisions of the Center ਕਿਸਾਨਾਂ ਦੀਆਂ ਫਸਲਾਂ ਵੀ ਮੰਡੀਆਂ ‘ਚ ਪਈਆਂ ਹਨ। ਜੇਕਰ ਬਾਰਸ਼ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਪੰਜਾਬ ਸਰਕਾਰ ਨੂੰ ਝੱਲਣਾ ਪਵੇਗਾ।ਉਨ੍ਹਾਂ ਕਿਹਾ ਜਿੰਨਾ ਚਿਰ ਗੋਦਾਮਾਂ ‘ਚੋਂ ਪੁਰਾਣੀ ਫਸਲ ਨਹੀਂ ਚੁੱਕੀ ਜਾਂਦੀ, ਓਨਾ ਚਿਰ ਨਵੀਂ ਫਸਲ ਗੋਦਾਮਾਂ ‘ਚ ਨਹੀਂ ਰੱਖੀ ਜਾਵੇਗੀ। ਕੈਪਟਨ ਨੇ ਕਿਹਾ ਪੰਜਾਬ ਦੀਆਂ ਰੇਲਾਂ ਵੀ ਬੰਦ ਹਨ। ਪੰਜਾਬ ‘ਚੋਂ ਕਈ ਰੇਲਾਂ ਜੰਮੂ ਤੇ ਹਿਮਾਚਲ ਵੀ ਜਾਂਦੀਆਂ ਹਨ, ਉਹ ਵੀ ਬੰਦ ਪਈਆਂ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜੀਐਸਟੀ ਦਾ 10 ਹਜ਼ਾਰ ਕਰੋੜ ਵੀ ਨਹੀਂ ਦਿੱਤਾ ਗਿਆ।ਉਧਰ, ਪੰਜਾਬ ਦੇ ਜਵਾਨ ਬਾਰਡਰ ‘ਤੇ ਦੇਸ਼ ਦੀ ਰਾਖੀ ਕਰ ਰਹੇ ਹਨ। ਸਿਆਚਿਨ ‘ਚ ਤਾਪਮਾਨ ਜ਼ੀਰੋ ਤੋਂ ਹੇਠਾਂ-40 ਡਿਗਰੀ ਹੈ, ਜਿਸ ਲਈ ਸਮਾਨ ਦੀ ਵੀ ਲੋੜ ਹੈ ਪਰ ਉਥੇ ਜਵਾਨਾਂ ਤੱਕ ਇਹ ਸਾਮਾਨ ਕਿਵੇਂ ਪਹੁੰਚੇਗਾ? ਕੈਪਟਨ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਝਗੜਾ ਨਹੀਂ ਚਾਹੁੰਦੇ।

Related Articles

Back to top button