ਕਿਸਾਨਾਂ ਦੇ ਹੱਕ ‘ਚ ਆਏ ਦਿਲਜੀਤ ਦੋਸਾਂਝ, ਆਰਡੀਨੈਂਸ ਦਾ ਕੀਤਾ ਵਿਰੋਧ, ਕਿਹਾ- ਕਿਸਾਨ ਬਚਾਓ ਦੇਸ਼ ਬਚਾਓ

ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਲੈ ਜਿਥੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲਿਆ ਹੋਇਆ ਹੈ, ਉਥੇ ਹੀ ਹੁਣ ਪੰਜਾਬੀ ਗਾਇਕ ਵੀ ਇਸ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ਇਸ ਤਹਿਤ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਦਿੱਤਾ। ਦਿਲਜੀਤ ਨੇ ਟਵੀਟ ਕਰਦਿਆਂ ਲਿਖਿਆ ‘ਕਿਸਾਨ ਬਚਾਓ ਦੇਸ਼ ਬਚਾਓ। ਉਨ੍ਹਾਂ ਲਿਖਿਆ ਕਿ ਕਿਸਾਨ ਵਿਰੋਧੀ ਬਿੱਲ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ।’
ਕਿਸਾਨ ਬਚਾਓ ਦੇਸ਼ ਬਚਾਓ 🙏🏾
Kisaan Virodhi Bill Da Asi Sarey Virod Karde Haan ✊🏽
ਹਾਏ ਨੀ! ਇਹ ਪੱਥਰ ਹੋਈਆਂ ਜੀਭਾਂ,
ਹਾਏ ਨੀ! ਦਿਲ ਭਰਿਆ ਪਲ ਪਲ ਫਿਸੇ।
ਹਾਏ ਨੀ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ! ਨਿਰੀਆਂ ਸੂਲਾਂ ਗਿੱਟੇ ਗਿੱਟੇ। pic.twitter.com/gnIrXjM6RX— DILJIT DOSANJH (@diljitdosanjh) September 17, 2020
ਜ਼ਿਕਰਯੋਗ ਹੈ ਕਿ ਖੇਤੀ ਆਰਡੀਨੈਂਸਾ ਖਿਲਾਫ ਪੰਜਾਬ ‘ਚ ਰੋਜ਼ਾਨਾ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਦਾ ਰੋਸ ਹੈ ਕਿ ਇਹ ਆਰਡੀਨੈਂਸ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹਨ।
ਬੀਤੀ 15 ਸਤੰਬਰ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਾਰੇ ਹਾਈਵੇ ਜਾਮ ਕੀਤੇ ਗਏ। ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਆਰਡੀਨੈਂਸ ਰੱਦ ਕਰਨ ਦੀ ਵੀ ਮੰਗ ਕੀਤੀ।