Agriculture

ਕਿਸਾਨਾਂ ਦੇ ਢਿੱਡ ‘ਤੇ ਮਾਰੀ ਲੱਤ, ਹੁਣ ਇਸ ਜਗ੍ਹਾ ‘ਤੇ ਵਿਕਣ ਲੱਗੇ ਨਕਲੀ ਆਲੂ

ਜਿਆਦਾਤਰ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਯਾਨੀ ਆਪਣੇ ਖਾਣ ਪੀਣ ਤੇ ਪੂਰਾ ਧਿਆਨ ਦਿੰਦੇ ਹਨ ਅਤੇ ਮਿਲਾਵਟੀ ਚੀਜਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰਾਂ ਅਸੀਂ ਆਪਣੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਕਰਦੇ ਹੈ। ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਜਿਨ੍ਹਾਂ ਚੀਜ਼ਾਂ ਨਾਲ ਅਸੀਂ ਆਪਣੀ ਸਿਹਤ ਬਣਾਉਣੀ ਹੈ, ਉਨ੍ਹਾਂ ਚੀਜ਼ਾਂ ਵਿੱਚ ਹੀ ਮਿਲਾਵਟ ਹੈ ਤਾਂ ਤੁਹਾਨੂੰ ਕਿਵੇਂ ਲਗੇਗਾ?ਅਸੀਂ ਤੁਹਾਨੂੰ ਅੱਜ ਇਸ ਮਾਮਲੇ ਨਾਲ ਸਬੰਧਿਤ ਇੱਕ ਬਹੁਤ ਜਰੂਰੀ ਜਾਣਕਰੀ ਦੇਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀ ਅਜਾਦਪੁਰ ਸਬਜੀ ਮੰਡੀ ਤੋਂ ਸਾਹਮਣੇ ਆਏ ਇੱਕ ਤਾਜ਼ਾ ਮਾਮਲੇ ਅਨੁਸਾਰ ਇਥੋਂ ਦੇ ਇੱਕ ਅਧਿਕਾਰੀ ਨੂੰ ਨਕਲੀ ਆਲੂ ਵੇਚਣ ਦੀ ਖਬਰ ਮਿਲੀ ਹੈ। ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਆਲੂ ਉਨ੍ਹਾਂ ਕੋਲ ਆ ਰਹੇ ਹਨ ਉਹ ਨਕਲੀ ਹਨ। ਜਾਣਕਾਰੀ ਦੇ ਅਨੁਸਾਰ ਇਨ੍ਹਾਂ ਆਲੂਆਂ ਨੂੰ ਤਿਆਰ ਕਰਨ ਲਈ ਪਹਿਲਾਂ ਮਿੱਟੀ ਰੰਗੇ ਕੈਮੀਕਲ ਵਿੱਚ ਸੀਮਿੰਟ ਪਾਇਆ ਜਾਂਦਾ ਹੈ,ਅਤੇ ਉਸ ਤੋਂ ਬਾਅਦ ਇਸ ਵਿਚ ਪੁਰਾਣੇ ਆਲੂ ਪਾਏ ਜਾ ਰਹੇ ਹਨ। ਇਸ ਤਰ੍ਹਾਂ ਆਲੂ ਬਿਲਕੁਲ ਤਾਜ਼ੇ ਅਤੇ ਅਸਲੀ ਆਲੂ ਦੀ ਤਰ੍ਹਾਂ ਨਜ਼ਰ ਆਉਂਦੇ ਹਨ ਅਤੇ ਇਸ ਮਾਰਕੀਟ ਵਿੱਚ ਇਨ੍ਹਾਂ ਨੂੰ ਕਾਫੀ ਉੱਚੇ ਰੇਟਾਂ ਤੇ ਵੇਚਿਆ ਜਾ ਰਿਹਾ ਹੈ। ਯਾਨੀ ਸਿਧੇ ਤੌਰ ਤੇ ਕਿਸਾਨਾਂ ਦੇ ਢਿੱਡ ਤੇ ਲੱਤ ਮਾਰੀ ਜਾ ਰਹੀ ਹੈ। ਜਿਥੇ ਇੱਕ ਪਾਸੇ ਕਿਸਾਨਾਂ ਦੇ ਮੇਹਨਤ ਨਾਲ ਬੀਜੇ ਗਏ ਆਲੂ ਰੱਦੀ ਦੇ ਭਾਅ ਵਿਕਦੇ ਹਨ ਉਥੇ ਹੀ ਦੂਜੇ ਪਾਸੇ ਨਕਲੀ ਆਲੂਆਂ ਨੂੰ ਬਹੁਤ ਚੰਗੀਆਂ ਕੀਮਤਾਂ ਵਿੱਚ ਖਰੀਦਿਆ ਜਾ ਰਿਹਾ ਹੈ।ਇਨ੍ਹਾਂ ਆਲੂਆਂ ਨਾਲ ਲੋਕਾਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਜਿਸ ਕਾਰਨ ਸਥਾਨਕ ਲੋਕਾਂ ਵੱਲੋਂ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਜਾਂਚ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਮਿਲਾਵਟ ਅਤੇ ਨਕਲੀ ਭੋਜਨ ਪਦਾਰਥਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

Related Articles

Back to top button