Sikh News

ਕਿਸਨੇ ਛਾਪੇ ਗੁਰਮਤਿ ਵਿਰੋਧੀ ਗੁਟਕਾ ਸਾਹਿਬ ? ਗੁਟਕੇ ਵਿਚ ‘ਹਵਨ’ ਕਿਸਨੇ ਛਪਵਾਇਆ ? Surkhab TV

ਕੁਝ ਦਿਨ ਪਹਿਲਾਂ ਜਿਲ੍ਹਾ ਫਰੀਦਕੋਟ ਦੇ ਪਿੰਡ ਬਾਜਾਖਾਨਾ ਦੇ ਗੁਰਦੁਵਾਰਾ ਸਾਹਿਬ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਜਿਸ ਵਿਚ ਕੁਝ ਗੁਟਕਾ ਸਾਹਿਬ ਦਿਖਾਏ ਗਏ ਜਿਨਾਂ ਵਿਚ ਗੁਰਬਾਣੀ ਸਿਧਾਂਤ ਸਬੰਧੀ ਕਾਫੀ ਗਲਤੀਆਂ ਸਨ ਤੇ ਗੁਰਮਤਿ ਵਿਰੋਧੀ ਸਨ। ਦੱਸਿਆ ਗਿਆ ਕਿ ਇਹ ਪੋਥੀਆਂ-ਗੁਟਕਾ ਸਾਹਿਬ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਲੋਂ ਛਾਪੇ ਗਏ ਹਨ। ਇਸ ਬਾਬਤ ਅੱਜ ਸਫਾਈ ਦਿੰਦੇ ਹੋਏ ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਵਲੋਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਸੀ। ਇਸਤੋਂ ਬਾਅਦ ਓਹਨਾ ਵਲੋਂ ਹੀ ਵੀਡੀਓ ਦੋਬਾਰਾ ਜਾਰੀ ਕਰਕੇ ਮਾਫ਼ੀ ਵੀ ਮੰਗ ਲਈ ਗਈ ਕਿ ਅਗਾਂਹ ਤੋਂ ਉਹ ਇਸ ਤਰਾਂ ਦੀ ਕੋਈ ਵੀਡੀਓ ਵਾਇਰਲ ਨਹੀਂ ਕਰਨਗੇ। ਨਾਲ ਹੀ ਉਹਨਾਂ ਦੱਸਿਆ ਕਿ ਜਿਸ ਗੁਟਕਾ ਸਾਹਿਬ ਵਿੱਚ ਹਵਨ ਸਮਗਰੀ ਬਾਰੇ ਜ਼ਿਕਰ ਕੀਤਾ ਉਹ ਗੁਟਕਾ ਸਾਹਿਬ ਓਹਨਾ ਦੀ ਫਰਮ ਵਲੋਂ ਨਹੀਂ ਛਾਪਿਆ ਗਿਆ ਉਹ ਕਿਸੇ ਹੋਰ ਕਿਸੇ ਨਾਮੀ ਫਰਮ ਵਲੋਂ ਛਾਪਿਆ ਗਿਆ ਹੈ। Sikh holy book desecrated again in Sindh – LUBPਇਸੇ ਮਾਮਲੇ ਸਬੰਧੀ ਅੱਜ ਆਲ ਇੰਡੀਆ ਗ੍ਰੰਥੀ ਰਾਗੀ ਸਿੰਘ ਸੰਸਥਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਸ ਮਾਮਲੇ ਵਿਚ ਉਚਿਤ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।ਸੋ ਵਾਇਰਲ ਹੋਈ ਵੀਡੀਓ ਸਬੰਧੀ ਪੜਤਾਲ ਕਰਕੇ ਸਾਰੀ ਸਚਾਈ ਸਾਹਮਣੇ ਲਿਆਉਣ ਦੀ ਲੋੜ ਹੈ ਤਾਂ ਜੋ ਸੰਗਤ ਵਿਚ ਕੋਈ ਦੁਬਿਧਾ ਨਾ ਰਹੇ ਤੇ ਨਾਲ ਹੀ ਗੁਰਬਾਣੀ ਨੂੰ ਤੋੜ ਮਰੋੜਕੇ ਆਪਣੇ ਤਰੀਕੇ ਨਾਲ ਗੁਟਕਾ ਸਾਹਿਬ ਤੇ ਪੋਥੀਆਂ ਛਾਪਣ ਵਾਲਿਆਂ ਤੇ ਵੀ ਕਾਰਵਾਈ ਹੋ ਸਕੇ।

Related Articles

Back to top button