Agriculture

ਕਿਵੇਂ 23 ਏਕੜ ਵਾਲਾ ਕਿਸਾਨ ਕਰ ਰਿਹਾ ਹੈ 900 ਏਕੜ ਦੀ ਖੇਤੀ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ 23 ਏਕੜ ਜ਼ਮੀਨ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਇਹ ਕਿਸਾਨ 900 ਏਕੜ ਦੀ ਖੇਤੀ ਕਰ ਰਿਹਾ ਹੈ। ਇਨ੍ਹਾਂ ਦੇ ਫਾਰਮ ਦਾ ਨਾਮ ਹੇਅਰ ਫਾਰਮ ਹੈ ਜੋ ਕਿ ਅੱਜਕਲ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ। ਇਸ ਫਾਰਮ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਕੋਲ ਸਾਰੇ ਹੀ ਟ੍ਰੈਕਟਰ ਫਾਰਮਟਰੈਕ ਦੇ ਹਨ। ਅੱਜ ਅਸੀਂ ਤੁਹਾਨੂੰ ਇਸ ਫਾਰਮ ਦੀ ਪੂਰੀ ਜਾਣਕਾਰੀ ਦੇਵਾਂਗੇ ਕਿ ਇਸਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਹ 900 ਏਕੜ ਤੱਕ ਕਿਵੇਂ ਪਹੁੰਚੇ।ਇਸ ਕਿਸਾਨ ਦਾ ਨਾਮ ਲਖਵੀਰ ਸਿੰਘ ਹੈ ਅਤੇ ਇਹ ਜਲੰਧਰ ਦੇ ਲਿੱਦੜਾਂ ਪਿੰਡ ਤੋਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਸ਼ੁਰੂ ਤੋਂ ਹੀ ਫਾਰਮਟਰੈਕ ਟ੍ਰੈਕਟਰ ਨਾਲ ਖੇਤੀ ਕੀਤੀ ਹੈ ਇਸੇ ਕਾਰਨ ਉਨ੍ਹਾਂ ਨੂੰ ਫਾਰਮਟਰੈਕ ਦੇ ਟ੍ਰੈਕਟਰ ਹੀ ਪਸੰਦ ਹਨ। ਲਖਵੀਰ ਸਿੰਘ ਦਾ ਕਹਿਣਾ ਹੈ ਕਿ ਅੱਜ ਉਹ ਫਾਰਮਟਰੈਕ ਨਾਲ ਹੀ 900 ਏਕੜ ਦੀ ਖੇਤੀ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਸਾਰੇ ਟ੍ਰੈਕਟਰ ਹੀ ਫਾਰਮਟਰੈਕ ਹਨ।ਇਸ ਕਿਸਾਨ ਦਾ ਕਹਿਣਾ ਹੈ ਕਿ ਉਹ 450 ਏਕੜ ਗੰਨਾ, 350 ਏਕੜ ਝੋਨਾ/ਕਣਕ,100 ਏਕੜ ਆਲੂ ਦੀFarmtrac Tractors Price list in India All Farmtrac Tractors [2020] ਖੇਤੀ ਕਰਦੇ ਹਨ ਅਤੇ 30 ਏਕੜ ਜਮੀਨ ਖਾਲੀ ਪਈ ਹੈ। ਇਨ੍ਹਾਂ ਦੀ ਆਪਣੀ ਜ਼ਮੀਨ 23 ਏਕੜ ਹੈ ਅਤੇ ਬਾਕੀ ਦੀ ਸਾਰੀ ਜ਼ਮੀਨ ਇਨ੍ਹਾਂ ਨੇ ਠੇਕੇ ‘ਤੇ ਲਈ ਹੋਈ ਹੈ। ਇਸ ਕਿਸਾਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਚਾਹੁਣ ਤਾਂ ਖੇਤੀ ਨਾਲ ਵੀ ਕਰੋੜਪਤੀ ਬਣ ਸਕਦੇ ਹਨ ਪਰ ਜਰੂਰਤ ਹੈ ਵੱਡਾ ਸੋਚਣ ਦੀ।ਇਸ ਕਿਸਾਨ ਨੇ ਲਗਾਤਾਰ ਮਿਹਨਤ ਕੀਤੀ ਅਤੇ ਅੱਜ 900 ਏਕੜ ਜ਼ਮੀਨ ਵਿੱਚ ਖੇਤੀ ਕਰ ਰਿਹਾ ਹੈ ਅਤੇ ਨਾਲ ਹੀ ਪਿੰਡ ਵਿੱਚ ਬਹੁਤ ਹੀ ਸ਼ਾਨਦਾਰ ਕੋਠੀ ਵੀ ਪਾਈ ਹੈ। ਇਸ ਫਾਰਮ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਨ੍ਹਾਂ ਨੇ ਆਪਣੇ ਪੁਰਾਣੇ ਤੋਂ ਪੁਰਾਣੇ ਟ੍ਰੈਕਟਰ ਵੀ ਬਹੁਤ ਹੀ ਸਾਂਭ ਸੰਭਾਲ ਨਾਲ ਰੱਖੇ ਹੋਏ ਹਨ ਅਤੇ ਅੱਜ ਵੀ ਇਨ੍ਹਾਂ ਤੋਂ ਕੰਮ ਲੈ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button