Sikh News

ਕਿਵੇਂ ਤੇ ਕਦੋਂ ਆਈ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਬਿਜਲੀ How the Electricity Entered in Darbar Sahib ?

ਪਹਿਲਾਂ-ਪਹਿਲ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅੱਠੇ ਪਹਿਰ ਘਿਓ ਦੀ ਜੋਤ ਜਗਾਈ ਜਾਂਦੀ ਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਪਰਿਕਰਮਾ ‘ਚ ਸੁੱਚੀ ਮੋਮ ਦੀਆਂ ਬੱਤੀਆਂ ਜਗਾਈਆਂ ਜਾਂਦੀਆਂ ਸਨ। ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ‘ਚ ਲਗਪਗ 123 ਵਰ੍ਹੇ ਪਹਿਲਾਂ 27 ਮਈ,1897 ਨੂੰ ਮਹਾਰਾਜਾ ਫ਼ਰੀਦਕੋਟ ਸ: ਬਿਕਰਮ ਸਿੰਘ ਵਲੋਂ ਬਿਜਲੀ ਪ੍ਰਬੰਧ ਸ਼ੁਰੂ ਕੀਤੇ ਗਏ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ‘ਚ ਖੜ੍ਹੇ ਹੋ ਕੇ ਇਹ ਐਲਾਨ ਕੀਤਾ ਕਿ ਜਦੋਂ ਤੱਕ ਸਤਿਗੁਰੂ ਰਾਮਦਾਸ ਜੀ ਦੇ ਦਰਬਾਰ ਸ੍ਰੀ ਦਰਬਾਰ ਸਾਹਿਬ ਵਿਚ ਰੌਸ਼ਨੀ ਬਿਜਲੀ ਸ਼ੁਰੂ ਨਹੀਂ ਹੋਵੇਗੀ, ਉਹ ਆਪਣੇ ਮਹਿਲਾਂ ਵਿਚ ਵੀ ਬਿਜਲੀ ਸ਼ੁਰੂ ਨਹੀਂ ਕਰੇਗਾ। ਸੰਨ 1898 ‘ਚ ਉਸ ਵਲੋਂ 25,000 ਰੁਪਏ ਖ਼ਰਚ ਕਰਕੇ ਸਰੋਵਰ ਦੇ ਪੁਲ, ਪਰਿਕਰਮਾ ਅਤੇ ਲੰਗਰ-ਘਰ ‘ਚ ਰੌਸ਼ਨੀ ਸ਼ੁਰੂ ਕਰਵਾਈ ਗਈ,ਪਰ ਉਸ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਿਜਲੀ ਲਈ ਤਾਰਾਂ ਦੀ ਫਿਟਿੰਗ ਨਹੀਂ ਹੋਣ ਦਿੱਤੀ ਗਈ। ਇਸ ਸੰਬੰਧੀ ਸਭ ਤੋਂ ਪਹਿਲਾਂ 29 ਜੁਲਾਈ, 1897 ਨੂੰ ਲਾਹੌਰ ਸਿੰਘ ਸਭਾ ਵਲੋਂ ਸ੍ਰੀ ਦਰਬਾਰ ਸਾਹਿਬ ‘ਚ ਬਿਜਲੀ ਸ਼ੁਰੂ ਕਰਨ ਦਾ ਵਿਰੋਧ ਕੀਤਾ ਗਿਆ। ਲਾਹੌਰ ਤੋਂ ਪ੍ਰਕਾਸ਼ਿਤ ‘ਖ਼ਾਲਸਾ’ ਅਖ਼ਬਾਰ ਦੇ 6 ਅਗਸਤ, 1897 ਦੇ ਅੰਕ ਵਿਚ ਸੰਪਾਦਕ ਨੇ ਲਿਖਿਆ ਕਿ ਸ੍ਰੀ ਦਰਬਾਰ ਸਾਹਿਬ ‘ਚ ਰੌਸ਼ਨੀ ਦਾ ਪ੍ਰਬੰਧ ਕਰਨਾ ਬੇਫ਼ਾਇਦਾ ਹੈ। 3 ਸਤੰਬਰ ਦੇ ਅੰਕ ਵਿਚ ਸ: ਤੇਜਾ ਸਿੰਘ ਨੇ ਲਿਖਿਆ ਕਿ ਸ੍ਰੀ ਦਰਬਾਰ ਸਾਹਿਬ ਵਿਚ ਪੂਰਬੀ ਰੀਤੀ ਅਨੁਸਾਰ ਘਿਓ ਦੀ ਰੌਸ਼ਨੀ ਕਰਨੀ ਹੀ ਉੱਤਮ ਹੈ। 8 ਅਕਤੂਬਰ ਦੇ ਅੰਕ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਲਿਖਿਆ ਗਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਿਜਲੀ ਦੀ ਰੌਸ਼ਨੀ ਕਰਨਾ ਮਰਯਾਦਾ ਦੇ ਵਿਰੁੱਧ ਹੈ, ਕਿਉਂਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਪੂਰਬੀ ਹੈ ਤੇ ਬਿਜਲੀ ਦੀ ਰੌਸ਼ਨੀ ਪੱਛਮੀ। ਰਿਪੋਰਟ ਸ੍ਰੀ ਦਰਬਾਰ ਸਾਹਿਬ ਪੁਸਤਕ ਮੁਤਾਬਿਕ ਲੋਕਲ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਕਾਰਵਾਈ ਰਜਿਸਟਰ ਨੰ: 1929-30 ਦੇ ਮਤਾ ਨੰਬਰ 552 ਦੇ Golden Temple in Amritsar goes on a special drive to keep COVID-19 at bay |  Times of India Travelਅਨੁਸਾਰ ਮਿਤੀ 1 ਸਤੰਬਰ, 1929 ਨੂੰ ਗੁਰਦੁਆਰਾ ਰਾਮਸਰ, ਬਿਬੇਕਸਰ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ ਦੇ ਬਾਅਦ ਅਪ੍ਰੈਲ, 1930 ਤੋਂ ਪਹਿਲਾਂ-ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਬਿਜਲੀ ਦੀਆਂ ਤਾਰਾਂ ਦੀ ਫਿਟਿੰਗ ਕਰ ਕੇ ਰੌਸ਼ਨੀ ਕਰ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਲੋਕਲ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰੌਸ਼ਨੀ ਦਾ ਪ੍ਰਬੰਧ ਕਰਨ ਲਈ ‘ਰੌਸ਼ਨੀ ਸਬ-ਕਮੇਟੀ’ ਬਣਾਈ ਗਈ ਸੀ, ਜਿਸ ਦੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਸਨ। ਇਸ ਕਮੇਟੀ ਦੇ ਨਾਂਅ ਮਹਾਰਾਜਾ ਬਿਕਰਮ ਸਿੰਘ ਵਲੋਂ ਪ੍ਰਤੀ ਮਹੀਨਾ 50 ਰੁਪਏ ਪੰਜਾਬ ਐਂਡ ਸਿੰਧ ਬੈਂਕ ਵਿਚ ਜਮ੍ਹਾਂ ਕਰਵਾਏ ਜਾਂਦੇ ਸਨ। ਮਹਾਰਾਜਾ ਵਲੋਂ ਅਰਦਾਸ ਕਰਵਾਏ 25,000 ਰੁਪਈਆਂ ਨਾਲ ਬਿਜਲੀ ਪੈਦਾ ਕਰਨ ਲਈ ਲੱਕੜ ਤੇ ਕੋਲੇ ਨਾਲ ਚੱਲਣ ਵਾਲੇ ਇੰਜਣ ਅਤੇ ਤਾਰਾਂ ਦੀ ਫਿਟਿੰਗ ਲਈ ਖੰਭਿਆਂ ਸਮੇਤ ਹੋਰ ਸਾਮਾਨ ਖ਼ਰੀਦਿਆ ਗਿਆ। ਬਿਜਲੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਹ ਇੰਜਣ ਸ੍ਰੀ ਦਰਬਾਰ ਸਾਹਿਬ ਦੇ ਪੁਰਾਣੇ ਦਫ਼ਤਰ ਦੇ ਨਾਲ ਵਾਲੀ ਗਲੀ ਵਿਚ ਲਗਾਇਆ ਗਿਆ ਸੀ। ਤਾਰਾਂ ਦੀ ਫਿਟਿੰਗ ਲਈ ਲਗਾਏ ਗਏ ਖੰਭੇ, ਜਿਨ੍ਹਾਂ ਦੀ ਗਿਣਤੀ ਉਸ ਸਮੇਂ 8 ਸੀ, ਵਿਚੋਂ ਚਾਰ ਪਰਿਕਰਮਾ ਚੌੜੀ ਕਰਨ ਸਮੇਂ ਉਤਾਰ ਦਿੱਤੇ ਗਏ, ਜਦਕਿ 2 ਖੰਭੇ ਅਜੇ ਵੀ ਮੌਜੂਦ ਹਨ। ਜਿਨਾਂ ਵਿਚੋਂ ਇੱਕ ਖੰਭਾ ਬਾਬਾ ਦੀਪ ਸਿੰਘ ਦੇ ਅਸਥਾਨ ਦੇ ਕੋਲ ਸਰੋਵਰ ਦੇ ਕੋਨੇ ਤੇ ਹੈ ਤੇ ਦੂਜਾ ਖੰਭਾ ਰਾਮਗੜੀਆ ਬੁੰਗਿਆਂ ਵਾਲੇ ਪਾਸੇ ਸਰੋਵਰ ਦੇ ਕੋਨੇ ਤੇ ਹੈ। ਉਪਰੋਕਤ ਖ਼ੂਬਸੂਰਤ ਖੰਭਿਆਂ ‘ਤੇ ਬਹੁਤ ਦਿਲਕਸ਼ ਮੀਨਾਕਾਰੀ ਕੀਤੀ ਗਈ ਹੈ। Pics Of Golden Temple taken at night. - Pixa Oceanਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਬਹੁਤੀ ਸੰਗਤ ਇਨ੍ਹਾਂ ਇਤਿਹਾਸਕ ਖੰਭਿਆਂ ਦੀ ਹੋਂਦ ਅਤੇ ਇਤਿਹਾਸ ਤੋਂ ਜਾਣੂ ਨਹੀਂ ਹੈ। ਪਰ ਅੱਜ ਦੇ ਵਰਤਮਾਨ ਸਮੇਂ ਜੇ ਦੇਖੀਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਿਜਲੀ ਲਾਉਣ ਦਾ ਸਿੱਖਾਂ ਵੱਲੋਂ ਹੋਇਆ ਵਿਰੋਧ ਅੱਜ ਜਾਇਜ ਲਗਦਾ ਹੈ। ਸੁੱਖ ਸਹੂਲਤਾਂ ਦੇ ਨਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਵੇਂ ਨਵੇ ਬਿਜਲਈ ਸਾਧਨ ਲਾ ਲਾ ਕੇ ਰੁਹਾਨੀ ਆਭਾ ਮੰਡਲ ਨੂੰ ਵਪਾਰਕ ਬਣਾਇਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਅੰਦਰ AC ਲਾਉਣ ਸਮੇਂ ਬਹੁਤ ਸਾਰੇ ਪੁਰਾਤਨ ਕੰਧ ਚਿੱਤਰ ਖਰਾਬ ਕਰ ਦਿੱਤੇ ਗਏ। ਅੱਜ ਦਰਬਾਰ ਸਾਹਿਬ ਦੇ ਅੰਦਰ AC , ਪੱਖੇ , ਲਾਇਟਾਂ ਤੋਂ ਇਲਾਵਾ ਰੇਡੀਓ ਸੈਟਅੱਪ, ਲਾਇਵ ਵਿਊ, ਕੈਮਰੇ, LIVE ਕਰਨ ਵਾਲੇ ਇੱਕ ਪ੍ਰਾਈਵੇਟ ਚੈਨਲ ਦਾ ਸਾਜੋ ਸਮਾਨ,ਵਾਇੰਰਿਗ ਤੇ ਹੋਰ ਬਹੁਤ ਸਾਰੇ ਬੇਲੋੜੇ ਬਿਜਲਈ ਸਾਧਨਾਂ ਦੀ ਘੜਮੱਸ ਹੈ। ਖੈਰ ਇਸ ਬਾਰੇ ਹਰ ਇੱਕ ਦੇ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਹਨ ਕਿ ਅੱਜ ਦੇ ਸਮੇਂ ਦੀਆਂ ਇਹ ਲੋੜਾਂ ਹਨ ਪਰ ਜਿਥੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਗੱਲ ਹੈ ਓਥੇ ਇਹ ਸਭ ਸਿਧਾਂਤਕ ਪੱਖ ਤੋਂ ਬੇਫਜ਼ੂਲ ਵੀ ਲਗਦਾ ਹੈ।

Related Articles

Back to top button