Sikh News

ਕਿਵੇਂ ‘ਗੁਰੂ ਨਾਨਕ ਸਾਹਿਬ ਜੀ’ ਨੇ ਬਦਲੀ ਵਿਦੇਸ਼ੀ ਗੋਰੇ ਦੀ ਜਿੰਦਗੀ ਪੈਦਲ ਯਾਤਰਾ ਕਰ ਰਿਹਾ ਧਾਰਮਿਕ ਸਥਾਨਾਂ ਦੀ!

ਸੁਣੋ ਕਿਵੇਂ ‘ਗੁਰੂ ਨਾਨਕ ਸਾਹਿਬ ਜੀ’ ਨੇ ਬਦਲੀ ਵਿਦੇਸ਼ੀ ਗੋਰੇ ਦੀ ਜਿੰਦਗੀ ਪੈਦਲ ਯਾਤਰਾ ਕਰ ਰਿਹਾ ਧਾਰਮਿਕ ਸਥਾਨਾਂ ਦੀ!ਸੰਗਤ ਜੀ ਆਪ ਜੀ ਇਹ ਵੀਡੀਓ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਵਿਦੇਸ਼ੀ ਗੋਰਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਵਿੱਚ ਰੰਗਿਆ ਗਿਆ ਹੈ ਜਾਣਕਾਰੀ ਅਨੁਸਾਰ ਇਸ ਗੋਰੇ ਦਾ ਨਾਮ ਹੈਜੈਬੀਅਰ ਜਿਸ ਦਾ ਭਾਰਤੀ ਮਤਲਬ ਅਨੁਸਾਰ ਨਾਮ ਹੈ ਦੀਪਕ ਇਹ ਸਿੰਘ ਸਪੇਨ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦੇਈਏ ਕਿ ਇਹ ਸਿੰਘ ਹੁਣ ਤੱਕ 50000 ਕਿਲੋਮੀਟਰ ਦੀ ਯਾਤਰਾ ਕਰ ਚੁੱਕਿਆ ਹੈ ਇਸ ਸਿੰਘ ਦੀ ਗੁਰੂ ਨਾਨਕ ਸਾਹਿਬ ਪ੍ਰਤੀ ਸੱਚੀ ਸ਼ਰਧਾ ਇੰਨੀ ਹੈ ਕਿ ਇਹ ਸਿੰਘ ਗੁਰੂ ਨਾਨਕ ਸਾਹਿਬ ਜੀ ਦੇ ਧਾਰਮਿਕ ਅਸਥਾਨਾਂ ਤੇ ਪੈਦਲ ਤੁਰ ਕੇ ਜਾਦਾਂ ਹੈ। ਸਭ ਤੋਂ ਪਹਿਲਾਂ ਇਸ ਸਿੰਘ ਨੇ ਗੁਰੂਦਵਾਰਾ ਸਾਹਿਬ ਨਾਨਕ ਝੀਰਾ ਤੋਂ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਭਗਤ ਬਣ ਗਿਆ ਹੈ। ਜੈਵੀਅਰ ਨੇ ਦੱਸਿਆ ਕਿ ਮੈ ਸਪੇਨ ਦੇ ਬਾਰਸੀਲੋਨਾ ਦਾ ਰਹਿਣ ਵਾਲਾ ਹੈ ਜਦੋਂ ਮੈਂ ਕਰਟਾਨਕ ਦੇ ਗੁਰਦੁਆਰਾ ਨਾਨਕ ਝੀਰਾ ਆਇਆ ਤਾਂ ਮੇਰੇ ਨਾਲ ਕ੍ਰਿਸ਼ਮਾ ਹੋਇਆ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਸਭ ਤੋਂ ਵਧੀਆ ਲੱਗਦੀਆਂ ਹਨ ਮੈਂ ਇਨ੍ਹਾਂ ਸਿੱਖਿਆਵਾਂ ਨੂੰ ਮੰਨਦਾ ਹਾਂ। ਮੈ ਤਾਂ ਇਹੀ ਕਿਹਾ ਗਾ ਕੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਾਰੀ ਦੁਨੀਆ ਨੂੰ ਮੰਨਣਾ ਚਾਹੀਦਾ ਹੈ 
ਇਹ ਸਿੱਖਿਆਵਾਂ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਾਰੀ ਦੁਨੀਆ ਨੂੰ ਮੰਨਣੀਆਂ ਚਾਹੀਦੀਆਂ ਹਨ। ਅਸੀ ਚਾਹੁੰਦੇ ਹਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆ ਵਿਚ ਮਨਾਉਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਸਾਰੀ ਦੁਨੀਆ ਦੇ ਗੁਰੂ ਹਨ ਮੇਰੀ ਜਿੰਦਗੀ ਬਦਲ ਗਈ ਹੈ ਧੰਨ ਧੰਨ ਬਾਬਾ ਨਾਨਕ ਜੀ ਸਾਹਿਬ ਜੀ ਨਾਲ ਜੁੜ ਕੇ। ਧੰਨ ਨੇ ਗੁਰੂ ਨਾਨਕ ਸਾਹਿਬ ਜੀ।

Related Articles

Back to top button