News

ਕਿਵੇਂ ਗਣੇਸ਼ ਨੇ ਛਕ ਲਿਆ ਅੰਮ੍ਰਿਤ ?? ਸਿਰ ਤੇ ਬੰਨੀ ਦਸਤਾਰ !! Ganesh become Sikh

ਸੋਸ਼ਲ ਮੀਡੀਆ ਤੇ ਆਏ ਦਿਨ ਸਿੱਖੀ ਵਿਰੋਧੀ ਵੀਡੀਓ ਪੋਸਟਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਸਿੱਖ ਜਗਤ ਵਲੋਂ ਇਹਨਾਂ ਦਾ ਸਮੇਂ ਸਮੇਂ ਤੇ ਵਿਰੋਧ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਸਿੱਖ ਵਿਰੋਧੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇੱਕ ਅਜਿਹੀ ਹੀ ਹਰਕਤ ਜਿਸ ਵਿਚ ਸਨਾਤਨੀ ਮੱਤ ਅਨੁਸਾਰ ਸ਼ਿਵ ਦੇ ਪੁੱਤਰ ਗਣੇਸ਼,ਜਿਸਦੇ ਵੀਡੀਓ ਵਿਚ ਸਿਰ ਤੇ ਦਸਤਾਰ ਸਜਾਈ ਹੋਈ ਹੈ ਤੇ ਉਹ ਗੁਰੂ ਗਰੰਥ ਸਾਹਿਬ ਜੀ ਤੇ ਚੌਰ ਕਰ ਰਿਹਾ ਹੈ। ਪੂਰੀ ਤਰਾਂ ਨਾਲ ਇੱਕ ਗੁਰਦਵਾਰਾ ਸਾਹਿਬ ਵਾਂਗ ਬਣਾਇਆ ਇਹ ਸੈਟ ਹੈ ਜਿਸ ਵਿਚ ਪਿੱਛੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੈ,ਸੱਜੇ-ਖੱਬੇ ਸਿੱਖ ਧਰਮ ਨਾਲ ਸਬੰਧਿਤ ਹੋਰ ਤਸਵੀਰਾਂ ਹਨ ਤੇ ਨਾਲ ਹੀ 3 ਚੂਹੇ ਕੀਰਤਨ ਕਰਦੇ ਦਿਖਾਏ ਗਏ ਹਨ। ਦੱਸ ਦਈਏ ਕਿ ਹਿੰਦੂ ਮੱਤ ਅਨੁਸਾਰ ਚੂਹੇ ਗਣੇਸ਼ ਦੀ ਸਵਾਰੀ ਮੰਨੇ ਜਾਂਦੇ ਹਨ। ਹੁਣ ਇਸ ਬਾਰੇ ਕੀ ਕਿਹਾ ਜਾਵੇ ?? ਕੀ ਇਹ ਸਿਖਾਂ ਨੂੰ ਚਿੜਾਉਣ ਦੀ ਕੋਸ਼ਿਸ਼ ਵਜੋਂ ਕੀਤਾ ਗਿਆ ਹੈ ? ਕੀ ਇਸ ਨਾਲ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਹੀਂ ਹੁੰਦੀ ?? ਜੇਕਰ ਇਸਨੂੰ ਹੋਰ ਤਰੀਕੇ ਸਮਝੀਏ ਤਾਂ ਫਿਰ ਇਹ ਵੀ ਹੋ ਸਕਦਾ ਕਿ ਸ਼ਾਇਦ ਗਣੇਸ਼ ਹੁਣ ਹਿੰਦੂ ਦੇਵਤਾ ਨਾ ਹੋ ਕੇ ਗਣੇਸ਼ ਸਿੰਘ ਬਣ ਗਿਆ ਹੋਵੇ ਜਿਸਨੇ ਹੁਣ ਅੰਮ੍ਰਿਤ ਛੱਕ ਲਿਆ ਹੈ। ਗਣੇਸ਼ ਨੇ ਹਿੰਦੂ ਧਰਮ ਦੇ ਰੀਤੀ ਰਿਵਾਜ਼ ਤਿਆਗਕੇ ਸਿੱਖੀ ਆਪਣਾ ਲਈ ਹੋਵੇ। ਸੋਚਣ ਵਾਲੇ ਤੇ ਬੋਲਣ ਵਾਲੇ ‘ਜਿੰਨੇ ਮੂੰਹ ਓਨੀਆਂ ਗੱਲਾਂ’ ਹਨ। ਪਰ ਅਜਿਹੀਆਂ ਘਟਨਾਵਾਂ ਕਦੋਂ ਤੱਕ ਵਾਪਰਦੀਆਂ ਰਹਿਣਗੀਆਂ ?? ਕੀ ਕਦੇ ਸਿੱਖਾਂ ਨੂੰ ਵੀ ਸੁੱਖ ਦਾ ਸਾਹ ਆਵੇਗਾ ??

Related Articles

Back to top button