Punjab

ਕਿਵੇਂ ਅਤੇ ਕਿਸ ਕਰਕੇ ਬੰਦੇ ਨੇ ਪੁਲਿਸ ਨੂੰ ਪਾਈਆਂ ਭਾਜੜਾਂ(ਲਾਈਵ ਵੀਡੀਓ )

ਖੰਨਾ ਵਿੱਚ ਇੱਕ ਵਿਅਕਤੀ ਬਿਜਲੀ ਦੇ ਖੰਭੇ ਤੇ ਚੜ੍ਹ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਲੋਕਾਂ ਨੇ ਦੇਖ ਲਿਆ। ਰੋਲਾ ਸੁਣ ਕੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਇਸ ਵਿਅਕਤੀ ਨੂੰ ਬਿਜਲੀ ਦੇ ਖੰਭੇ ਤੋਂ ਪਾਸੇ ਹਟਣ ਲਈ ਮਨਾਇਆ। ਇਸ ਵਿਅਕਤੀ ਦੇ ਕਿਸੇ ਅਹਾਤੇ ਵਾਲੇ ਨੇ ਪੈਸੇ ਮਾਰ ਲਏ ਸਨ। ਪੁਲਿਸ ਨੇ ਇਸ ਪੀੜਤ ਦੇ ਉਸ ਵਿਅਕਤੀ ਤੋਂ ਪੈਸੇ ਦਿਵਾ ਦਿੱਤੇ ਹਨ। ਹੁਣ ਇਹ ਵਿਅਕਤੀ ਸੰਤੁਸ਼ਟ ਹੈ। ਆਪਣੀਆਂ ਮੰਗਾਂ ਮੰਨਵਾਉਣ ਲਈ ਕਈ ਪੀੜਤਾ ਨੂੰ ਪਾਣੀ ਦੀ ਟੈਂਕੀ ਉੱਤੇ ਚੜ੍ਹਦੇ ਹੋਏ ਦੇਖਿਆ ਗਿਆ ਹੈ।ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਉਣ ਲਈ ਸੰਗਰੂਰ ਵਿੱਚ ਅਧਿਆਪਕ ਵੀ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਏ ਸਨ। ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਂ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ। ਇਸ ਤਰ੍ਹਾਂ ਹੀ ਆਪਣੇ ਪਰਿਵਾਰ ਨਾਲ ਹੋਏ ਧੱਕੇ ਕਾਰਨ ਇਨ-ਸਾਫ਼ ਲੈਣ ਲਈ ਇੱਕ ਫੌਜੀ ਜਵਾਨ ਵੀ ਟਾਵਰ ਤੇ ਚੜ੍ਹ ਗਿਆ ਸੀ। ਜਦੋਂ ਕਿਸੇ ਨਾਲ ਵੀ ਧੱਕਾ ਹੁੰਦਾ ਹੈ ਤਾਂ ਉਹ ਰੋਸ ਤਾਂ ਜ਼ਾਹਰ ਕਰਦਾ ਹੀ ਹੈ। ਕੋਈ ਧਰਨਾ ਦਿੰਦਾ ਹੈ।ਕੋਈ ਭੁੱਖ ਹੜਤਾਲ ਕਰਦਾ ਹੈ ਅਤੇ ਕੋਈ ਹੋਰ ਤਰੀਕਾ ਅਪਣਾਉਂਦਾ ਹੈ ਤਾਂ ਕਿ ਆਪਣੇ ਨਾਲ ਹੋਈ ਬੇਇ-ਨਸਾਫ਼ੀ ਬਾਰੇ ਲੋਕਾਂ ਨੂੰ ਦੱਸਿਆ ਜਾ ਸਕੇ ਇਨਸਾਫ਼ ਤਾਂ ਹੀ ਮਿਲ ਸਕਦਾ ਹੈ। ਜੇਕਰ ਬੇਇ-ਨਸਾਫ਼ੀ ਹੋਣ ਤੇ ਆਵਾਜ਼ ਉਠਾਈ ਜਾ ਸਕੇ। ਜੇਕਰ ਖੁਦ ਨਾਲ ਧੱਕਾ ਹੋਣ ਤੇ ਰੋਸ ਜ਼ਾਹਿਰ ਨਾ ਕੀਤਾ ਤਾਂ ਇਨਸਾਫ਼ ਮਿਲਣਾ ਔਖਾ ਹੋ ਜਾਂਦਾ ਹੈ। ਖੰਨਾ ਵਿੱਚ ਇੱਕ ਵਿਅਕਤੀ ਅਹਾ-ਤੇ ਵੱਲੋਂ ਪੈਸੇ ਮਾਰ ਲਏ ਜਾਣ ਕਰਕੇ ਆਪਣੀ ਜਾਨ ਦੇਣ ਲੱਗਾ ਸੀ।ਇਸ ਵਿਅਕਤੀ ਨੇ ਬਿਜਲੀ ਦੇ ਖੰਭੇ ਤੇ ਚੜ੍ਹ ਕੇ ਬਿਜਲੀ ਦੀਆਂ ਤਾਰਾਂ ਨੂੰ ਛੂਹ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਲੋਕਾਂ ਨੇ ਅਜਿਹਾ ਕਰਦੇ ਹੋਏ ਦੇਖ ਲਿਆ ਅਤੇ ਰੌਲਾ ਪਾ ਦਿੱਤਾ ਰੌਲਾ ਸੁਣ ਕੇ ਪੁਲਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਸਮਝਾ ਬੁਝਾ ਕੇ ਇਸ ਵਿਅਕਤੀ ਨੂੰ ਆਪਣੇ ਕੋਲ ਬੁਲਾ ਲਿਆ। ਜਦੋਂ ਇਸ ਵਿਅਕਤੀ ਨੂੰ ਜਾਨ ਦੇਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੱਘਰ ਸਿੰਘ ਨਾਮ ਦੇ ਅਹਾ-ਤੇ ਵਾਲੇ ਨੇ ਉਸ ਦੇ ਪੈਸੇ ਮਾਰ ਲਏ ਹਨ। ਪੁਲਿਸ ਨੇ ਇਸ ਵਿਅਕਤੀ ਨੂੰ ਬੁਲਾ ਕੇ ਪੈਸੇ ਦਿਵਾ ਦਿੱਤੇ। ਹੁਣ ਇਹ ਵਿਅਕਤੀ ਸੰਤੁਸ਼ਟ ਹੈ।

Related Articles

Back to top button