Sikh News

ਕਿਤੇ ਸਾਨੂੰ ਤੁਹਾਡੇ ਤੋਂ ਚਾਬੀਆਂ ਖੋਣੀਆਂ ਨਾ ਪੈ ਜਾਣ | Bhai Ranjit Singh | Surkhab Tv

ਗੁਰਦਵਾਰਾ ਰਾਮਸਰ ਸਾਹਿਬ ਅੰਮ੍ਰਿਤਸਰ ਤੋਂ ਗਾਇਬ ਹੋਏ ਗੁਰੂ ਗਰੰਥ ਸਾਹਿਬ ਜੀ ਦੇ 267 ਸਰੂਪਾਂ ਦਾ ਮਾਮਲਾ ਅਜੇ ਵੀ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਜਿਥੇ ਪਿਛਲੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਤੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਹ ਸਰੂਪ ਗਾਇਬ ਨਹੀਂ ਹੋਏ ਸਗੋਂ ਰਿਕਾਰਡ ਵਿਚ ਹੈਰਾਨ ਫੇਰੀ ਹੋਈ ਹੈ,ਓਥੇ ਹੀ ਹੁਣ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਰਗੜੇ ਲਾਏ ਹਨ। ਭਾਈ ਰਣਜੀਤ ਸਿੰਘ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਬਾਦਲਾਂ ਦਾ ਤੋਤਾ ਹੈ। From granthi's son to head of highest temporal seat, Giani ...ਨਾਲ ਹੀ ਭਾਈ ਰਣਜੀਤ ਸਿੰਘ ਇਸ ਮਾਮਲੇ ਦੀ ਪੜਤਾਲ ਲਈ ਲਗਾਏ ਜੱਜ ਈਸ਼ਰ ਸਿੰਘ ਤੇ ਵੀ ਸਵਾਲ ਚੁੱਕੇ ਹਨ ਕਿ ਉਕਤ ਜੱਜ ਤਾਂ ਖੁਦ ਡੇਰਿਆਂ ਦੀਆਂ ਜਮੀਨਾਂ ਹੜੱਪਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ,ਉਹ ਭਲਾ ਇਸ ਸਰੂਪਾਂ ਦੇ ਮਾਮਲੇ ਵਿਚ ਇਨਸਾਫ ਕਿਵੇਂ ਕਰੇਗਾ ? ਸੁਣੋ ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਰਣਜੀਤ ਸਿੰਘ ਦਾ ਗੁੱਸਾ ਇੰਝ ਫੁੱਟਿਆ….

Related Articles

Back to top button