Latest

ਕਿਉਂ ਬੋਲਦੇ ਹਨ Hello ? ਜਾਣੋ ਇਸ ‘ਹੈਲੋ’ ਦੀ ਸਚਾਈ

ਪੁਰਾਣੇ ਸਮੇਂ ਵਿੱਚ ਲੋਕ ਆਪਣੇ ਦਿਲ ਦਾ ਹਾਲ ਚਿੱਠੀਆਂ ਰਾਂਹੀਂ ਇੱਕ ਦੂਜੇ ਨਾਲ ਸਾਂਝਾਂ ਕਰਦੇ ਸਨ। ਪਰ ਅਜੋਕੇ ਦੇ ਸਮੇਂ ਵਿੱਚ ਟੈਲੀਫੋਨ ਦੇ ਰਾਹੀਂ ਅਸੀਂ ਮਿੰਟਾਂ ਸਕਿੰਟਾਂ ਵਿੱਚ ਦੂਰ ਦੁਰਾਡੇ ਦੇਸਾਂ ਵਿੱਚ ਗੱਲਬਾਤ ਕਰ ਸਕਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਜਾਂ ਫਿਰ ਕਿਸੇ ਦਾ ਫੋਨ ਆਉਂਦਾ ਹੈ ਤਾਂ ਤੁਹਾਡੇ ਮੂੰਹ ਤੋਂ ਨਿਕਲਣ ਵਾਲਾ ਸਭ ਤੋਂ ਪਹਿਲਾ ਸ਼ਬਦ ਹੈਲੋ ਹੀ ਕਿਉਂ ਨਿਕਲਦਾ ਹੈ ?? ਇੰਨਾ ਹੀ ਨਹੀਂ , ਤੁਸੀਂ ਜਿਸਨੂੰ ਕਾਲ ਕਰਦੇ ਹੋ,ਉਹ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੈਲੋ ਸ਼ਬਦ ਦਾ ਹੀ ਇਸਤੇਮਾਲ ਕਰਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਨੂੰ ਕਾਲ ਕਰਨ ਦੇ ਬਾਅਦ ਸਭ ਤੋਂ ਪਹਿਲਾਂ ਹੈਲੋ ਕਿਉਂ ਬੋਲਿਆ ਜਾਂਦਾ ਹੈ ? ਤਾਂ ਆਓ ਅਸੀਂ ਤੁਹਾਨੂੰ ਇਸਦੇ ਬਾਰੇ ਵਿੱਚ ਦੱਸਦੇ ਹਾਂ:- The Surprising Reason We Say "Hello" on the Phone
ਮੰਨਿਆ ਜਾਂਦਾ ਹੈ ਕਿ ਫ਼ੋਨ ਉੱਤੇ ਹੈਲੋ ਬੋਲਣ ਦੀ ਸ਼ੁਰੂਆਤ ਗਰਾਹਮ ਬੇਲ ਦੁਆਰਾ ਕੀਤੀ ਗਈ ਸੀ। ਗਰਾਹਮ ਬੇਲ ਨੇ ਸਿਰਫ ਫ਼ੋਨ ਦੀ ਕਾਢ ਹੀ ਨਹੀਂ ਕੱਢੀ ਸਗੋਂ ਫ਼ੋਨ ਉੱਤੇ ਗੱਲ ਕਰਨ ਵਾਲੀ ਭਾਸ਼ਾ ਨੂੰ ਵੀ ਸਰਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਵਿੱਚ ਹੈਲੋ ਸ਼ਬਦ ਦੀ ਖੋਜ ਵੀ ਗਰਾਹਮ ਬੇਲ ਦੁਆਰਾ ਹੀ ਕੀਤੀ ਗਈ ਸੀ। ਕਹਿੰਦੇ ਹਨ ਕਿ ਗਰਾਹਮ ਬੇਲ ਆਪਣੀ ਗਰਲਫ੍ਰੈਂਡ ਮਾਰਗਰੇਟ ਹੈਲੋ ਨੂੰ ਬਹੁਤ ਪਿਆਰ ਕਰਦੇ ਸਨ। ਉਹ ਉਸਨੂੰ ਪਿਆਰ ਨਾਲ ਸਿਰਫ ‘ਹੈਲੋ’ ਹੀ ਕਹਿੰਦੇ ਸਨ। ਅਜਿਹੇ ਵਿੱਚ ਜਦੋਂ ਉਨ੍ਹਾਂ ਨੇ ਫ਼ੋਨ ਦਾ ਅਵਿਸ਼ਕਾਰ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੀ ਗਰਲਫ੍ਰੈਂਡ ਦਾ ਨਾਮ ਲਿਆ। ਉਨ੍ਹਾਂ ਦੇ ਦੁਆਰਾ ਲਿਆ ਗਿਆ ਇਹ ਨਾਮ ਅੱਜ ਫੋਨ ਉੱਤੇ ਗੱਲ ਸ਼ੁਰੂ ਕਰਨ ਦਾ ਇੱਕ ਜ਼ਰੀਆ ਬਣ ਚੁੱਕਾ ਹੈ। ਅੱਜ ਵੀ ਸਾਰੇ ਲੋਕ ਫੋਨ ਕਰਨ ਉੱਤੇ ਸਭ ਤੋਂ ਪਹਿਲਾਂ ਹੈਲੋ ਹੀ ਬੋਲਦੇ ਹਾਂ। ਉਥੇ ਹੀ ਹੈਲੋ ਨੂੰ ਲੈ ਕੇ ਇੱਕ ਸੱਚਾਈ ਇਹ ਵੀ ਹੈ ਕਿ ‘ਹੈਲੋ’ ਸ਼ਬਦ ਫਰੈਂਚ ਦੇ ‘ਹੋਲੇ’ ਤੋਂ ਲਿਆ ਗਿਆ ਹੈ। ਹੋਲਾ ਦਾ ਮਤਲਬ ਹੁੰਦਾ ਹੈ ਰੁਕੋ ਅਤੇ ਧਿਆਨ ਦਓ। ਇਸ ਲਈ ਅਸੀਂ ਕਿਸੇ ਨੂੰ ਆਪਣੀ ਗੱਲ ਦੱਸਣ ਅਤੇ ਉਸਦੀ ਗੱਲ ਸੁਣਨ ਲਈ ਸਭ ਤੋਂ ਪਹਿਲਾਂ ਹੈਲੋ ਸ਼ਬਦ ਦਾ ਇਸਤੇਮਾਲ ਕਰਦੇ ਹਾਂ।

Related Articles

Back to top button