Punjab

ਕਿਉਂ ਨੀਟੂ ਸ਼ਟਰਾਂ ਵਾਲਾ ਫਿਰ ਹੋਏ ਨਿਰਾਸ਼, ਸ਼ਰੇਆਮ ਪਾੜੇ ਕੱਪੜੇ ਅਤੇ ਦੇਖੋ ਕੀ ਕੀ ਕੀਤਾ (ਵੀਡੀਓ )

ਫਗਵਾੜਾ— ਪੰਜਾਬ ‘ਚ ਚਾਰ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਜਾਵੇਗਾ। ਇਸੇ ਤਹਿਤ ਪੰਜਾਬ ਦੀਆਂ ਚਾਰੋਂ ਸੀਟਾਂ ‘ਤੇ ਗਿਣਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਕਰ ਫਗਵਾੜਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਲੀਡ ਕਰ ਰਹੇ ਹਨ। ਉਹ ਇਸ ਸਮੇਂ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਪਿਛਲੀ ਵਾਰ ਲੋਕ ਸਭਾ ਚੋਣਾਂ ਲੜਨ ਵਾਲੇ ਨੀਟੂ ਸ਼ਟਰਾਂ ਵਾਲੇ ਇਸ ਵਾਰ ਫਗਵਾੜਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਖੜ੍ਹੇ ਹੋਏ ਸਨ। ਇਸ ਵਾਰ ਫਿਰ ਤੋਂ ਘੱਟ ਵੋਟਾਂ ਮਿਲਣ ਨੂੰ ਲੈ ਕੇ ਨੀਟੂ ਸ਼ਟਰਾਂ ਵਾਲੇ ਨਿਰਾਸ਼ ਨਜ਼ਰ ਆਏ। ਚੋਣਾਂ ‘ਤੇ ਲੈ ਕੇ ਘਪਲੇ ਦੇ ਦੋਸ਼ ਲਗਾਉਂਦੇ ਕਿਹਾ ਕਿ ਜੇਕਰ ਕੋਈ ਆਜ਼ਾਦ ਉਮੀਦਵਾਰ ਦੇ ਤੌਰ‘ਤੇ ਚੋਣਾਂ ਲੜਦਾ ਹੈ ਤਾਂ ਉਸ ਦੀ ਕੋਈ ਵੀ ਬੁੱਕਤ ਨਹੀਂ ਪੈਂਦੀ। ਇਸ ਵਾਰ ਫਿਰ ਤੋਂ ਚੋਣਾਂ ‘ਚ ਘਪਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਬਾਰਾ ਚੋਣਾਂ ਲੜਨ ਦੀ ਹਿੰਮਤ ਨਹੀਂ ਰਹੀ ਹੈ। ਜਨਤਾ ਪੂਰੀ ਤਰ੍ਹਾਂ ਪੈਸੇ ਕਰਕੇ ਵਿਕਾਊ ਹੋ ਚੁੱਕੀ ਹੈ। ਮੈਂ ਛੋਟੀਆਂ ਚੋਣਾਂ ਨਹੀਂ ਸਗੋਂ ਸਿਰਫ ਵੱਡੀਆਂ ਚੋਣਾਂ ਹੀ ਲੜਾਉਗਾਂ। ਨੀਟੂ ਸਟਰਾਂ ਵਾਲਾ ਪਹਿਲਾਂ ਵੀ ਚੋਣਾਂ ਸਮੇਂ ਚਰਚਾ ਵਿੱਚ ਰਿਹਾ ਹੈ ਇਸ ਲਈ ਇਹ ਹੁਣ ਵੀ ਸੋਸਲ ਮੀਡੀਆ ਵਿੱਚ ਛਾਅ ਰਿਹਾ ਹੈ ਅਤੇ ਇਸ ਦੀਆਂ ਗੱਲਾਂ ਅਤੇ ਇਸ ਦਾ ਚੋਣਾਂ ਪ੍ਰਤੀ ਨਜਰੀਆ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਜਿਸ ਕਰਕੇ ਲੋਕ ਇਸ ਨੂੰ ਚਰਚਾ ਦਾ ਵਿਸ਼ਾ ਬਣਾ ਰਹੇ ਹਨ।

Related Articles

Back to top button