ਕਾਰ ਦੀ ਮਾਇਲੇਜ ਵਧਾਉਣ ਦੇ ਤਰੀਕੇ | Tips to Get Better Mileage

ਡੀਜ਼ਲ-ਪੈਟਰੋਲ ਦੇ ਲਗਾਤਾਰ ਵਧ ਰਹੇ ਭਾਅ ਨੂੰ ਵੇਖਦਿਆਂ ਹੁਣ ਲੋਕ ਵੱਧ ਮਾਈਲੇਜ਼ ਦੇਣ ਵਾਲੀਆਂ ਕਾਰਾਂ ਵੱਲ ਰੁਖ਼ ਕਰ ਰਹੇ ਹਨ। ਜੇ ਤੁਸੀਂ ਘਟਦੀ ਮਾਈਲੇਜ਼ ਤੋਂ ਪ੍ਰੇਸ਼ਾਨ ਹੋ ਤਾਂ ਮਾਈਲੇਜ਼ ਵਧਾਉਣ ਲਈ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਾਂਗੇ।– ਤੇਜ਼ ਰਫ਼ਤਾਰ ਕਾਰ ਚਲਾਉਣ ਨਾਲ ਇੰਜਣ ‘ਤੇ ਜ਼ਿਆਦਾ ਲੋਡ ਪੈਂਦਾ ਹੈ ਤੇ ਕਾਰ ਦੀ ਮਾਈਲੇਜ਼ ਆਮ ਨਾਲੋਂ ਘੱਟ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਜ਼ਿਆਦਾ ਸਪੀਡ ਵਿੱਚ ਕਾਰ ਚਲਾਉਣ ਤੋਂ ਬਚੋ। ਹਾਈਵੇ ‘ਤੇ ਵੀ ਕਾਰ ਨੂੰ 70-80 ਕਿਮੀ ਪ੍ਰਤੀ ਘੰਟੇ ਦੀ ਸਪੀਡ ਤੋਂ ਜ਼ਿਆਦਾ ਨਾ ਚਲਾਓ।- ਕਾਰ ਦੀ ਸਰਵਿਸ ਬਹੁਤ ਜ਼ਿਆਦਾ ਅਹਿਮ ਹੁੰਦੀ ਹੈ। ਜੇ ਕਾਰ ਦੀ ਨਿਯਮਿਤ ਸਰਵਿਸ ਹੁੰਦੀ ਰਹੇ ਤਾਂ ਇੰਜਣ ਸਵੱਛ ਰਹਿੰਦਾ ਹੈ ਤੇ ਕਿਸੇ ਤਰ੍ਹਾਂ ਦੀ ਖਰਾਬੀ ਨਹੀਂ ਆਉਂਦੀ।- ਕਾਰ ਜਿੰਨਾ ਜ਼ਿਆਦਾ ਰੈਲ਼ੀ ਚੱਲੇਗੀ, ਮਾਈਲੇਜ਼ ਓਨੀ ਵਧੀਆ ਰਹੇਗੀ। ਸਰਵਿਸ ਦੌਰਾਨ ਧਿਆਨ ਰੱਖ ਕੇ ਇੰਜਣ ਆਇਲ ਸਮੇਤ ਹੋਰ ਆਇਲ ਨੂੰ ਵੀ ਠੀਕ ਸਮੇਂ ‘ਤੇ ਬਦਲਵਾਉਂਦੇ ਰਹੋ।-ਕਾਰ ਚਲਾਉਣ ਵੇਲੇ ਕਦੀ ਵੀ ਕਲੱਚ ਨੂੰ ਜ਼ਿਆਦਾ ਨਾ ਦਬਾਓ। ਇਸ ਨਾਲ ਵੀ ਇੰਜਣ ‘ਤੇ ਲੋਡ ਪੈਂਦਾ ਹੈ ਤੇ ਫਿਊਲ ਦੀ ਖਪਤ ਜ਼ਿਆਦਾ ਹੁੰਦੀ ਹੈ। ਕਲੱਚ ਵੀ ਜਲਦੀ ਖਰਾਬ ਹੋ ਜਾਂਦਾ ਹੈ।-ਰੈੱਡ ਲਾਈਟ ਹੋਣ ‘ਤੇ ਇੰਜਣ ਬੰਦ ਕਰ ਦਿਓ। ਜੇ ਈਂਧਣ ਦੀ ਖਪਤ ਘੱਟ ਕਰਨੀ ਹੈ ਤਾਂ ਰੈੱਡ ਲਾਈਟ ‘ਤੇ ਇੰਜਣ ਬੰਦ ਕਰਨਾ ਸ਼ੁਰੂ ਕਰ ਦਿਓ। ਇਸ ਤਰ੍ਹਾਂ ਫਿਊਲ ਦੀ ਖਪਤ ਘਟੇਗੀ ਤੇ ਮਾਈਲੇਜ਼ ਆਪਣੇ-ਆਪ ਪਹਿਲਾਂ ਤੋਂ ਬਿਹਤਰ ਹੋਏਗੀ।