Punjab

ਕਾਂਗਰਸੀ ਭੂਸ਼ਣ ਆਸ਼ੂ ਨਾਲ ਭਿੜਿਆ ਕਾਂਗਰਸੀ ਵਰਕਰ, ਝੜਪ ਦੌਰਾਨ ਵਰਕਰ ਦੀ ਲੱਥੀ ਪੱਗ

ਲੁਧਿਆਣਾ: ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸਨਦੀਪ ਸਿੰਘ ਸੰਧੂ ਦੇ ਦਫ਼ਤਰ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਾਰਟੀ ਦਫ਼ਤਰ ਵਿੱਚ ਪਿੰਡ ਬੱਦੋਵਾਲ ਤੋਂ ਪਹੁੰਚੇ ਇੱਕ ਵਰਕਰ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਵਾਦ ਹੋ ਗਿਆ।ਕੈਪਟਨ ਦੇ ਦਫ਼ਤਰ ਬਾਹਰ ਭਾਰਤ ਭੂਸ਼ਣ ਆਸ਼ੂ ਨਾਲ ਭਿੜਿਆ ਕਾਂਗਰਸੀ ਵਰਕਰ, ਝੜਪ ਦੌਰਾਨ ਵਰਕਰ ਦੀ ਲੱਥੀ ਪੱਗ
ਇਸ ਘਟਨਾ ਨੂੰ ਲੈ ਕੇ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ। ਇਸ ਵੀਡੀਓ ਵਿੱਚ ਵਿਵਾਦ ਦੇ ਬਾਅਦ ਕਾਂਗਰਸੀ ਵਰਕਰ ਲੋਕਾਂ ਨਾਲ ਕਾਂਗਰਸ ਕਾਂਗਰਸ ਦਫ਼ਤਰ ਬਾਹਰ ਪ੍ਰਦਰਸ਼ਨ ਕਰਦਾ ਦਿੱਸ ਰਿਹਾ ਹੈ ਤੇ ਪੁਲਿਸ ਉਸ ਨੂੰ ਉਠਾ ਕੇ ਆਪਣੀ ਗੱਡੀ ਵਿੱਚ ਲਿਜਾ ਰਹੀ ਹੈ।ਕੈਪਟਨ ਦੇ ਦਫ਼ਤਰ ਬਾਹਰ ਭਾਰਤ ਭੂਸ਼ਣ ਆਸ਼ੂ ਨਾਲ ਭਿੜਿਆ ਕਾਂਗਰਸੀ ਵਰਕਰ, ਝੜਪ ਦੌਰਾਨ ਵਰਕਰ ਦੀ ਲੱਥੀ ਪੱਗਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਕਾਂਗਰਸੀ ਵਰਕਰ ਨੇ ਆਸ਼ੂ ਨੇ ਗਹਿਮਾ-ਗਹਿਮੀ ਬਾਅਦ ਉਨ੍ਹਾਂ ਦੇ ਗਲ਼ ਨੂੰ ਹੱਥ ਪਾਇਆ, ਜਿਸ ਦੇ ਬਾਅਦ ਸੁਰੱਖਿਆ ਕਰਮੀਆਂ ਨਾਲ ਉਸ ਦਾ ਵਿਵਾਦ ਹੋ ਗਿਆ।ਕੈਪਟਨ ਦੇ ਦਫ਼ਤਰ ਬਾਹਰ ਭਾਰਤ ਭੂਸ਼ਣ ਆਸ਼ੂ ਨਾਲ ਭਿੜਿਆ ਕਾਂਗਰਸੀ ਵਰਕਰ, ਝੜਪ ਦੌਰਾਨ ਵਰਕਰ ਦੀ ਲੱਥੀ ਪੱਗ
ਮੌਕੇ ‘ਤੇ ਮੌਜੂਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਪੁਲਿਸ ਨੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਰ ਪੀੜਤ ਵਿਅਕਤੀ ਨੇ ਉਸ ਦੀ ਗ੍ਰਿਫ਼ਤ ਵਿੱਚ ਨਾ ਹੋਣ ਦੀ ਗੱਲ ਕਹੀ ਹੈ।

Related Articles

Back to top button