Punjab

ਕਹਿੰਦੇ ਹੁਣ Sidhu Moosewala ਵੀ ਆਪ ਵਿਚ ਆਉਣਾ ਚਾਹੀਦਾ | Anmol Gagan Maan | Surkhab Tv

ਗਾਇਕਾ ਅਨਮੋਲ ਗਗਨ ਮਾਨ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਤੇ ਜਿਥੇ AAP ਸਮਰਥਕ ਪਹਿਲਾਂ ਵਾਂਗ ਹੀ ਆਮ ਆਦਮੀ ਪਾਰਟੀ ਦੀ 2022 ਵਿਚ ਵੱਡੀ ਜਿੱਤ ਦੇ ਦਾਅਵੇ ਕਰ ਰਹੇ ਹਨ ਓਥੇ ਹੀ ਕੁਝ ਲੋਕਾਂ ਨੇ ਅਨਮੋਲ ਗਗਨ ਮਾਨ ਦੇ ਆਪ ਵਿਚ ਸ਼ਾਮਿਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਵੀ AAP ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ। AAP ਪੰਜਾਬ ਦੇ ਫੇਸਬੁੱਕ ਪੇਜ ਤੇ ਅਨਮੋਲ ਗਗਨ ਮਾਨ ਦੇ ਆਪ ਵਿਚ ਸ਼ਾਮਿਲ ਹੋਣ ਦੀਆਂ ਪੋਸਟਾਂ ਤੇ ਲੋਕਾਂ ਨੇ ਕਮੈਂਟ ਕਰਕੇ ਸਿੱਧੂ ਮੂਸੇਵਾਲੇ ਨੂੰ ਆਪ ਵਿਚ ਸ਼ਾਮਿਲ ਕਰਨ ਦੀ ਮੰਗ ਦੇ ਨਾਲ ਇਹ ਵੀ ਕਿਹਾ ਹੈ ਕਿ ਮੂਸੇਵਾਲੇ ਦੇ ਆਪ ਵਿਚ ਆਉਣ ਤੇ ਪੰਜਾਬ ਵਿਚ ਆਪ ਦੀ ਜਿੱਤ ਪੱਕੀ ਹੈ। ਓਥੇ ਨਾਲ ਹੀ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਹੁਣ ਗਾਇਕਾਂ ਦੇ ਆਪ ਵਿਚ ਆਉਣ ਨਾਲ ਇਹ ਪਾਰਟੀ ਨਾਚਿਆਂ ਦੇ ਪਾਰਟੀ ਬਣ ਗਈ ਹੈPunjabi Singer Moosewala yet to join police investigation ਜਿਸ ਵਿਚ ਹੁਣ ਗਾਇਕਾਂ ਵਾਂਗ ਬੌਂਸਰਾਂ ਦੀ ਲੋੜ ਨਹੀਂ,ਲੀਡਰ ਬਣੇ ਗਾਇਕਾਂ ਨੂੰ ਲੀਡਰਾਂ ਵਾਂਗ ਬੌਡੀਗਾਰਡ ਮਿਲਣਗੇ।ਇਸਤੋਂ ਪਹਿਲਾਂ ਅਨਮੋਲ ਗਗਨ ਮਾਨ ਭਗਵੰਤ ਮਾਨ ਦੇ ਹਾਜਰੀ ਵਿਚ ਆਪ ਵਿਚ ਸ਼ਾਮਿਲ ਹੋਈ ਜਿਥੇ ਉਸਨੇ ਰਵਾਇਤੀ ਪਾਰਟੀਆਂ ਨੂੰ ਲੰਮੇ ਹੱਥੀਂ ਲਿਆਂ ਤੇ ਉਹਨਾਂ ਵਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ ਤੇ ਵੱਡੇ ਵਾਰ ਕੀਤੇ।ਸੋ ਤੁਸੀਂ ਕੀ ਸਮਝਦੇ ਹੋ,ਅਨਮੋਲ ਗਗਨ ਮਾਨ ਦੇ ਆਪ ਵਿਚ ਸ਼ਾਮਿਲ ਹੋਣ ਨਾਲ ਆਪ ਨੂੰ ਕੋਈ ਫਾਇਦਾ ਹੋਵੇਗਾ ? ਜਾਂ ਫਿਰ ਲੁੱਕਣ ਦੀ ਮੂਸੇਵਾਲੇ ਨੂੰ ਆਪ ਵਿਚ ਸ਼ਾਮਿਲ ਕਰਨ ਦੀ ਮੰਗ ਵਿਚ ਕਿੰਨਾ ਕੁ ਵਜਨ ਹੈ,ਆਪਣੇ ਕੀਮਤੀ ਜਰੂਰ ਦਿਓ।

Related Articles

Back to top button