Sikh News

ਕਹਿੰਦੇ ਇਸ ਢਾਡੀ ਜਥੇ ਨੂੰ ਰੋਕ ਦਿੱਤਾ ਗਿਆ | SGPC ਤੇ ਲੱਗੇ ਇਲਜ਼ਾਮ | Dhadi Maan | Surkhab TV

ਫੇਸਬੁੱਕ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਵਿਚ ਦੱਸਿਆ ਜਾ ਰਿਹਾ ਕਿ ਢਾਡੀ ਜਸਵੀਰ ਸਿੰਘ ਮਾਨ ਦਾ ਢਾਡੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਢਾਡੀ ਵਾਰਾਂ ਪੇਸ਼ ਕਰ ਰਿਹਾ ਸੀ। ਇਸ ਮੌਕੇ ਉਹਨਾਂ ਦੇ ਦੱਸਣ ਅਨੁਸਾਰ SGPC ਵਲੋਂ ਉਹਨਾਂ ਨੂੰ ਗਾਉਣ ਤੋਂ ਰੋਕ ਦਿੱਤਾ ਗਿਆ। ਇਸ ਸਾਰੀ ਕਾਰਵਾਈ ਦੀ ਵੀਡੀਓ ਵੀ ਉਹਨਾਂ ਵਲੋਂ ਆਪਣੀ ਫੇਸਬੁੱਕ ID ਤੇ LIVE ਕੀਤੀ ਜਾ ਰਹੀ ਸੀ ਜਿਸ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ। ਇਸਤੋਂ ਬਾਅਦ ਢਾਡੀ ਜਸਵੀਰ ਸਿੰਘ ਨੇ LIVE ਹੋ ਕੇ ਸਾਰੀ ਘਟਨਾ ਸੰਗਤ ਨਾਲ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਕਿਵੇਂ ਉਹਨਾਂ ਨੂੰ SGPC ਮੁਲਾਜਮਾਂ ਵਲੋਂ ਰੋਕਿਆ ਗਿਆ।Dhadi Jasvir Singh Maan - Posts | Facebookਇਥੇ ਇਹ ਦੱਸਣਾ ਜਰੂਰੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਦੁਨਿਆਵੀ ਤਖਤ ਦੇ ਅਧੀਨ ਨਹੀਂ ਹੁੰਦਾ ਤੇ ਇਹ ਓਹੀ ਤਖਤ ਹੈ ਜਿਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਿੱਖ ਕੌਮ ਦੇ ਸਿਆਸੀ ਫੈਸਲੇ ਲੈਂਦੇ ਸਨ। ਸੋ ਜੇਕਰ ਇਸ ਢਾਡੀ ਜਥੇ ਵਲੋਂ ਸਿੱਖ ਕੌਮ ਤੇ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਅਕਾਲ ਤਖ਼ਤ ਦੇ ਸਨਮੁਖ ਖੜੇ ਹੋ ਕੇ ਸੰਗਤ ਨਾਲ ਸਾਂਝਾ ਕੀਤਾ ਗਿਆ ਤਾਂ ਇਹ ਕੋਈ ਗੁਨਾਹ ਨਹੀਂ ਹੈ। ਬਾਕੀ ਅਸਲ ਮਾਮਲਾ ਕੀ ਹੈ,ਇਸ ਜਥੇ ਨੂੰ ਰੋਕਣ ਦਾ ਕਾਰਨ ਕੀ ਸੀ,ਇਹ ਤਾਂ SGPC ਮੈਂਬਰ ਹੀ ਬਿਹਤਰ ਦੱਸ ਸਕਦੇ ਹਨ।

Related Articles

Back to top button