Punjab

ਕਹਿੰਦਾ ‘ਤੈਨੂੰ ਸਸਪੈਂਡ ਕਰ ਦੇਣਾ,ਮੇਰੇ ਚਪੇੜ ਕਿਉਂ ਮਾਰੀ ??’ | Surkhab TV

ਫੇਸਬੁੱਕ ਤੇ ਵਾਇਰਲ ਹੋਈ ਇਹ ਵੀਡੀਓ ਕਾਦੀਆਂ ਪੁਲ ਜਲੰਧਰ ਦੀ ਦੱਸੀ ਜਾ ਰਹੀ ਹੈ ਜਿਥੇ ਪੁਲਿਸ ਤੇ ਇੱਕ ਨੌਜਵਾਨ ਦੀ ਤਕਰਾਰ ਨੌਜਵਾਨ ਦੇ ਕੈਮਰੇ ਵਿਚ ਕੈਦ ਹੋ ਗਈ। ਚਲਾਨ ਕੱਟਣ ਤੋਂ ਹੋਈ ਗੱਲ ਹੱਥੋਂ ਪਾਈ ਤੱਕ ਗਈ ਜਿਸਨੂੰ ਨੌਜਵਾਨ ਨੇ ਫੋਨ ਵਿਚ ਰਿਕਾਰਡ ਕਰਲਿਆ। ਲੱਗ ਰਿਹਾ ਕਿ ਇਸ ਨੌਜਵਾਨ ਨੂੰ ਪੁਲਿਸ ਨੇ ਪਹਿਲਾ ਵੀ ਰੋਕਿਆ ਸੀ ਜਦੋਂ ਇਸਨੇ ਬਿਨਾ ਨਾਮ ਪਲੇਟ ਪੁਲਿਸ ਵਾਲਿਆਂ ਦੀ ਵੀਡੀਓ ਬਣਾਈ ਸੀ ਤੇ ਨਾਲ ਹੀ ਵੀਡੀਓ ਵਿਚ ਲੱਗ ਰਹੀ ਕਹਾਣੀ ਮੁਤਾਬਿਕ ਪੁਲਿਸ ਵਾਲੇ ਕੋਰੋਨਾ ਕਰਕੇ ਮਾਸਕ ਨਾ ਪਾਏ ਹੋਣ ਦਾ ਚਲਾਣ ਕਰ ਰਹੇ ਹਨ। ਇਹ ਨੌਜਵਾਨ ਜਦੋਂ ਫੇਸਬੁੱਕ ਤੇ Live ਹੋਗਿਆ ਤਾਂ ਇਸਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਬਾਕੀ ਇਹ ਵੀ ਹੋ ਸਕਦਾ ਕਿ ਨਿੱਜੀ ਖੁੰਦਕ ਕਰਕੇ ਇਹ ਨੌਜਵਾਨ ਇਹ ਵੀਡੀਓ ਬਣਾ ਰਿਹਾ ਹੋਵੇ ਪਰ ਫੇਸਬੁੱਕ ਤੇ ਵਾਇਰਲ ਵੀਡੀਓ ਵਿਚ ਲੋਕ ਪੁਲਿਸ ਨੂੰ ਨਾਂਹਪੱਖੀ ਤੇ ਇਸ ਨੌਜਵਾਨ ਦੇ ਹੱਕ ਵਿਚ ਕਮੈਂਟ ਕਰ ਰਹੇ ਹਨ।

Related Articles

Back to top button