Sikh News

‘ਕਵੀਸ਼ਰੀ’ ਬਚਾਉਣ ਲਈ ਇੱਕ ਕਵੀਸ਼ਰ ਦੀ ਫਰਿਆਦ | Kavishr Amarjit Singh Sabhra Xclusive

ਕਵੀਸ਼ਰੀ ਪੰਜਾਬੀ ਲੋਕ-ਗਾਇਕੀ ਦਾ ਇੱਕ ਖ਼ਾਸ ਜੋਸ਼ੀਲਾ ਅੰਦਾਜ਼ ਹੈ ਜਿਸ ਵਿੱਚ ਗਾਇਕ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸਲ ਵਿੱਚ ਆਮ ਤੌਰ ’ਤੇ ਕਵੀਸ਼ਰੀ ਬਿਨਾਂ ਕਿਸੇ ਸੰਗੀਤਕ ਸਾਜ਼ ਤੋਂ ਗਾਈ ਜਾਂਦੀ ਹੈ। ਇਸ ਦਾ ਜਨਮ ਮਾਲਵੇ ਦੀ ਧਰਤੀ ’ਤੇ ਹੋਇਆ। ਇੱਥੇ ਉੱਚੀ ਅਤੇ ਲਚਕਦਾਰ ਅਵਾਜ਼ ਵਿੱਚ ਛੰਦ-ਬੱਧ ਕਵਿਤਾ ਗਾਉਣ ਨੂੰ ਕਵੀਸ਼ਰੀ ਆਖਦੇ ਹਨ।

ਜੋ ਆਦਮੀ ਕਵੀਸ਼ਰੀ ਲਿਖਦਾ ਜਾਂ ਗਾਉਂਦਾ ਹੈ ਉਸਨੂੰ ਕਵੀਸ਼ਰ ਆਖਦੇ ਹਨ। ਕਵੀਸ਼ਰੀ ਆਮ ਤੌਰ ’ਤੇ ਮੇਲਿਆਂ, ਦੀਵਾਨਾ, ਵਿਆਹਾਂ ਅਤੇ ਮਹਿਫ਼ਲਾਂ ਆਦਿ ਵਿੱਚ ਗਾਈ ਜਾਂਦੀ ਹੈ।ਕਵੀਸ਼ਰੀ ਨੂੰ ਜੋੜੀ ਦੇ ਰੂਪ ’ਚ ਗਾਇਆ ਜਾਂਦਾ ਹੈ। ਇਸ ਨੂੰ ਗਾਉਣ ਵਾਲੀ ਟੋਲੀ ਨੂੰ ਜਥਾ ਕਿਹਾ ਜਾਂਦਾ ਹੈ। ਜਥੇ ਦੇ ਦੋ ਜਣੇ ਗਾਉਂਦੇ ਹਨ ਅਤੇ ਤੀਜਾ ਸਾਥੀ ਜਥੇ ਦਾ ਮੁਖੀ ਹੁੰਦਾ ਹੈ ਜੋ ਪ੍ਰਸੰਗ, ਕਥਾ ਜਾਂ ਗਾਥਾ ਦੀ ਭੂਮਿਕਾ ਬੰਨ੍ਹ ਕੇ ਉਸ ਦੀ ਵਿਆਖਿਆ ਕਰਦਾ ਹੈ। ਉਹ ਆਮ ਤੌਰ ’ਤੇ ਉਸਤਾਦ ਕਵੀਸ਼ਰ ਹੁੰਦਾImage result for ਕਵੀਸ਼ਰੀ

ਕਵੀਸ਼ਰੀ ਦੀ ਸ਼ੁਰੂਆਤ ਜਾਂ ਖੋਜ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ ਕਿਉਂਕਿ ਜੋਧਿਆਂ ਨੂੰ ਜੰਗ ਵਿੱਚ ਲੜਨ ਲਈ ਜੋਸ਼ ਦੇਣ ਵਾਲ਼ੀ ਇੱਕ ਖ਼ਾਸ ਅੰਦਾਜ਼ ਦੀ ਗਾਇਕੀ ਦੀ ਲੋੜ ਸੀ। ਇਸ ਕਰ ਕੇ ਹੀ ਕਵੀਸ਼ਰੀ ਆਮ ਤੌਰ ’ਤੇ ਬਹਾਦਰੀ ਜਾਂ ਦਲੇਰੀ ਆਦਿ ਬਾਰੇ ਗਾਈ ਜਾਂਦੀ ਹੈ ਜਿਸ ਨੂੰ ਬੀਰ ਰਸ ਆਖਦੇ ਹਨ ਜੋ ਕਿ ਇਸ ਦੇ ਨੌਂ ਰਸਾਂ ਵਿਚੋਂ ਇੱਕ ਹੈ। ਕਵੀਸ਼ਰੀ ਲੋਕ ਮਨਾਂ ਨੇੜਲਾ ਕਾਵਿ ਰੂਪ ਹੈ ਪਰ ਜੇ ਕਵੀਸ਼ਰੀ ਦੀ ਕਹੀ ਗੱਲ ਸਿਰਫ਼ ਵਿਦਵਾਨਾਂ ਤਕ ਸੀਮਤ ਹੈ ਤਾਂ ਕਵੀਸ਼ਰ ਆਪਣੀ ਛਾਪ ਨਹੀਂ ਛੱਡ ਸਕਦੇ। ਨਵੀਂ ਵਸਤੂ ਲਿਖਣ ਵਾਲੇ ਮੋਹਰੀ ਕਵੀਸ਼ਰ ਲੋਕ ਮਨਾਂ ਤੋਂ ਦੂਰ ਦੀ ਗੱਲ ਕਰਦੇ ਹਨ, ਉਹਨਾਂ ਦੀ ਟੇਕ ਵੀ ਕਿਤੇ ਨਾ ਕਿਤੇ ਢਾਡੀ ਕਾਵਿ ਦੇ ਨੇੜੇ ਦੀ ਹੈ। ਅੱਜ ਦਰਸ਼ਕ ਜਾਂ ਸਰੋਤੇ ਟੁੱਟਵੇਂ ਛੰਦ ਸੁਣਨ ਦੇ ਇੱਛੁਕ ਹਨ ਕਿਉਂਕਿ ਸਮੇਂ ਦੀ ਘਾਟ ਕਾਰਨ ਪ੍ਰਸੰਗ ਸੁਣਨ ਤੋਂ ਇਨਕਾਰੀ ਹਨ।Image result for amarjeet singh kavishar

ਕਵੀਸ਼ਰੀ ਸੁਰ ਅਤੇ ਸ਼ਬਦ ਅਧਾਰਤ ਹੈ। ਗਾਉਣ ਦਾ ਅੰਦਾਜ਼ ਇਸ ਦੀ ਅਵਾਜ਼, ਛੰਦ ਇਸ ਦਾ ਸਰੀਰ ਅਤੇ ਰਸ ਇਸ ਦੀ ਰੂਹ ਹੈ।ਇਸ ਵਿੱਚ ਬਹੁਤ ਤਰ੍ਹਾਂ ਦੇ ਛੰਦ ਵਰਤੇ ਜਾਂਦੇ ਹਨ। ਪੰਜਾਬ ਦੇ ਇੱਕ ਉੱਘੇ ਕਵੀਸ਼ਰ ਬਾਬੂ ਰਜਬ ਅਲੀ ਨੇ ਮਨੋਹਰ ਭਵਾਨੀ ਵਰਗੇ ਕਈ ਦੁਰਲੱਭ ਛੰਦ ਵਰਤੇ[8] ਅਤੇ ਪੰਜਾਬੀ ਸਾਹਿਤ ਅਤੇ ਕਵੀਸ਼ਰੀ ਨੂੰ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਦਿੱਤੇ।ਕਵੀਸ਼ਰੀ ਲਿਖਣ ਤੇ ਗਾਉਣ ਪੱਖੋਂ ਮਾਲਵੇ ਦਾ ਇਲਾਕਾ ਹੀ ਮੋਹਰੀ ਰਿਹਾ ਹੈ, ਪਰ ਮਾਝੇ, ਦੁਆਬੇ ਤੇ ਪੁਆਧ ਖੇਤਰ ਦੇ ਕਵੀਸ਼ਰਾਂ ਨੇ ਵੀ ਕਵੀਸ਼ਰੀ ਰਚਣ ਤੇ ਗਾਉਣ ’ਚ ਆਪੋ-ਆਪਣਾ ਯੋਗਦਾਨ ਪਾਇਆ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਪ੍ਰਮਾਣਿਕ ਰੂਪ ’ਚ ਮਾਲਵਾ ਖੇਤਰ ਦੀ ਰਹਿਤਲ ਹੀ ਕਵੀਸ਼ਰੀ ਦੀ ਜਨਮਦਾਤੀ ਹੈ ਜਿੱਥੇ ਇਹ ਵਿਗਸੀ ਤੇ ਪਰਵਾਨ ਚੜ੍ਹੀ ਹੈ।Image result for amarjeet singh kavishar

ਕਵੀਸ਼ਰੀ ਦੇ ਨੌਂ ਮੰਨੇ ਹੋਏ ਰਸ ਹਨ ਜਿੰਨ੍ਹਾਂ ਵਿਚੋਂ ਚਾਰ, ਬੀਰ ਰਸ, ਸ਼ਾਂਤ ਰਸ, ਵੈਰਾਗ ਰਸ ਅਤੇ ਹਾਸ ਰਸ ਸਭ ਤੋਂ ਵੱਧ ਜਾਣੇ ਹਨ। ਇਹਨਾਂ ਵਿਚੋਂ ਬੀਰ ਰਸ ਹੀ ਜ਼ਿਆਦਾ ਗਾਇਆ ਜਾਂਦਾ ਹੈ ਅਤੇ ਇਸ ਦੇ ਕਰ ਕੇ ਹੀ ਕਵੀਸ਼ਰੀ ਦੀ ਖੋਜ ਦੀ ਲੋੜ ਪਈ ਸੀ।

ਕਵੀਸ਼ਰੀ, ਦੀ ਪੇਸ਼ਕਾਰੀ ਵਿੱਚ ਤਿੰਨ ਜਾਂ ਚਾਰ ਵਿਅਕਤੀ ਹੁੰਦੇ ਹਨ। ਇਸ ਨੂੰ ਆਗੂ ਤੇ ਪਾਛੂ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਗਾਉਣ ਵਾਲਿਆਂ ਨੂੰ ਆਮ ਤੌਰ ’ਤੇ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਕਵੀਸ਼ਰ ਜੋ ਸਿਰਫ਼ ਲਿਖਦੇ ਹਨ ਪਰ ਗਾਉਣ ਦੀ ਕਲਾ ਤੋਂ ਅਣਜਾਣ ਹਨ, ਦੂਜੇ ਜੋ ਸਿਰਫ਼ ਗਾਉਂਦੇ ਹਨ ਤੇ ਪਿੰਗਲ ਦੀ ਸਮਝ ਤੋਂ ਅਸਮਰੱਥ ਹਨ, ਤੀਜੇ ਜੋ ਗਾਉਂਦੇ ਵੀ ਹਨ ਅਤੇ ਲਿਖਦੇ ਵੀ ਹਨ।

Related Articles

Back to top button