Agriculture

ਕਰੋਨਾ ਦੇ ਨਾਮ ਤੇ ਇਸ ਤਰਾਂ ਹੋ ਰਹੀ ਹੈ ਝੋਨਾ ਵੇਚਣ ਆਏ ਕਿਸਾਨਾਂ ਦੀ ਖੱਜਲ ਖ਼ੁਆਰੀ

ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਸਾਰੇ ਪ੍ਰਬੰਧ ਮੁਕੰਮਲ ਹਨ। ਪਰ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਆਮਦ ਦੀ ਸ਼ੁਰੂਆਤ ਵਿਚ ਹੀ ਕਿਸਾਨਾਂ ਨੂੰ ਵੱਡੇ ਪੱਧਰ ਤੇ ‘ਖੱਜਲ ਖੁਆਰੀ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕਰੋਣਾ ਕਾਰਣ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਖਰੀਦ ਲਈ ਬਣਾਈ ਗਈ ਪਾਸ ਵਿਧੀ ਠੀਕ ਨਹੀਂ ਹੈ। ਕਣਕ ਦੇ ਪਿਛਲੇ ਸੀਜ਼ਨ ਦੌਰਾਨ ਤਾਂ ਕਿਸਾਨਾਂ ਵਲੋਂ ਕਣਕ ਭੰਡਾਰ ਕਰਨ ਕਰ ਕੇ ਤੇ ਝੋਨੇ ਦੇ ਮੁਕਾਬਲੇ ਕਣਕ ਦਾ ਝਾੜ ਘੱਟ ਹੋਣ ਕਰ ਕੇ ਇਹ ਨੀਤੀ ਸਿਰੇ ਚੜ੍ਹ ਗਈ ਸੀ, ਪਰ ਝੋਨੇ ਦੇ ਸੀਜ਼ਨ ਦੌਰਾਨ ਇਹ ਨੀਤੀ ਕਾਮਯਾਬ ਨਹੀਂ ਹੈ।ਕਿਸਾਨਾਂ ਦੇ ਅਨੁਸਾਰ ਰੋਜ਼ਾਨਾ ਪਾਸ ਬਦਲੇ ਜਾਂਦੇ ਹਨ ਅਤੇ ਸ਼ਾਮ 7 ਵਜੇ ਤੱਕ ਖ਼ੇਤਾ ਵਿਚ ਝੋਨੇ ਦੀ ਕਟਾਈ ਕਰਨ ਵਾਲੇ ਕਿਸਾਨਾਂ ਨੂੰ ਮੰਡੀ ਤੱਕ ਜਾਣ ਵਿਚ ਸਮਾਂ ਲੱਗ ਜਾਂਦਾ ਹੈ। ਹਨੇਰਾ ਹੋਣ ਕਰਨ ਜੇਕਰ ਕਿਸਾਨ ਝੋਨੇ ਦੀਆਂ ਟਰਾਲੀਆਂ ਆਪਣੇ ਘਰਾਂ ਜਾਂ ਖ਼ੇਤਾਂ ਵਿਚ ਖੜਾ ਕੇ ਸਵੇਰੇ ਮੰਡੀਆਂ ਵਿਚ ਲਿਜਾਂਦੇ ਹਨ ਤਾਂ ਉਨ੍ਹਾਂ ਨੂੰ ਪਹਿਲੇ ਦਿਨ ਵਾਲੇ ਪਾਸਾਂ ਤੇ ਮੰਡੀਆਂ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ।ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਕਰੋਣਾ ਦੌਰਾਨ ਬਣਾਈ ਇਹ ਨੀਤੀ ਨੂੰ ਮੰਡੀਆਂ ਵਿਚ ਖ਼ਤਮ ਕਰ ਦੇਵੇ ਤਾਂ ਜੋ ਸਮੇਂ ਸਿਰ ਕਿਸਾਨਾਂ ਦੀ ਫਸਲ ਦਾ ਮੰਡੀਕਰਨ ਹੋ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਿਧੀ ਨਾਲ ਤਾਂ ਕਿਸਾਨ ਸਮੇਂ ਸਿਰ ਫ਼ਸਲ ਦੀ ਕਟਾਈ ਨਹੀਂ ਕਰ ਸਕਣਗੇ। ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਵੀ ਨੇ ਇਸ ਪਾਸ ਵਿਧੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਜੇਕਰ ਖ੍ਰੀਦ ਸਬੰਧੀ ਸਰਲ ਵਿਧੀ ਨਾ ਬਣਾਈ ਗਈ ਆਉਣ ਵਾਲੇ ਦਿਨਾਂ ਜਦੋਂ ਝੋਨੇ ਦੀ ਕਟਾਈ ਦਾ ਜ਼ੋਰ ਪੈ ਜਾਵੇਗਾ ਤਾਂ ਕਿਸਾਨਾਂ ਨੂੰ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਸਮੱਸਿਆਂ ਦਾ ਤੁਰੰਤ ਹੱਲ ਕਰੇ ਤਾਂ ਜੋ ਕਿਸਾਨ ਸਮੇਂ ਸਿਰ ਫ਼ਸਲ ਦਾ ਮੰਡੀਕਰਨ ਕਰ ਕੇ ਵੇਹਲੇ ਹੋ ਸਕਣ।

Related Articles

Back to top button