Sikh News

ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਆਈ ਤਾਜ਼ਾ ਵੱਡੀ ਖ਼ਬਰ.ਦੇਖੋ ਪੂਰੀ ਖ਼ਬਰ

ਕਰਤਾਰਪੁਰ ਕਾਰੀਡੌਰ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋ ਗਿਆ ਹੈ। ਅੱਜ ਦੋਵੇਂ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਅੰਤਮ ਸਮਝੌਤੇ ‘ਤੇ ਹਸਤਾਖਰ ਕਰ ਦਿੱਤੇ ਗਏ। ਮੀਡੀਆ ਨੂੰ ਇਹ ਜਾਣਕਾਰੀ ਪ੍ਰੈੱਸ ਇਨਫਰਮੇਸ਼ਨ ਬਿਊਰੋ ਭਾਰਤ ਸਰਕਾਰ ਦੇ ਨੁਮਾਇੰਦੇ ਵੱਲੋਂ ਦਿੱਤੀ ਗਈ ਹੈ।ਦੋਹਾਂ ਦੇਸ਼ਾਂ ਵਿਚਾਲੇ ਹੋਈ ਇਸ ਬੈਠਕ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ। ਬਾਅਦ ਵਿੱਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਗਈ।ਪਾਕਿਸਤਾਨ ਨੇ ਇਸ ਕੰਮ ਲਈ ਹਮੇਸ਼ਾਂ ਤੋ ਹੀ ਪਹਿਲ ਕੀਤੀ ਸੀ ਅਤੇ ਹੁਣ ਵੀ ਉਹ ਇਸ ਕੰਮ ਲਈ ਚੱਲ ਰਹੇ ਪ੍ਰੋਜੈਕਟਾਂ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਦੇ ਰਿਹਾ ਹੈ ਪਾਕਿ ਸਰਕਾਰ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਨਾ ਚਹੁੰਦੀ ਹੈ। ਭਾਰਤ-ਪਾਕਿ ਵਿਚਾਲੇ ਕਰਾਰ ਮੁਤਾਬਕ ਭਾਰਤ ਵਾਲੇ ਪਾਸਿਓਂ ਹਰ ਧਰਮ ਦਾ ਸ਼ਰਧਾਲੂ ਦਰਸ਼ਨਾਂ ਲਈ ਜਾ ਸਕੇਗਾ। ਇਹ ਯਾਤਰਾ ਬਗੈਰ ਵੀਜ਼ਾ ਹੋਵੇਗੀ। ਉਂਝ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਭਾਰਤੀ ਮੂਲ ਦੇ ਨਾਗਰਿਕਾਂ ਲਈ ਪਾਸਪੋਰਟ ਦੇ ਨਾਲ OCI ਕਾਰਡ ਲਿਜਾਣਾ ਜ਼ਰੂਰੀ ਹੋਵੇਗਾ।ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਕੌਰੀਡੋਰ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂ ਨੂੰ ਸਵੇਰ ਵੇਲੇ ਜਾ ਕੇ ਉਸੇ ਦਿਨ ਸ਼ਾਮ ਤਕ ਵਾਪਸ ਆਉਣਾ ਪਵੇਗਾ। ਕੋਈ ਵੀ ਸ਼ਰਧਾਲੂ ਪਾਕਿਸਤਾਨ ਵਾਲੇ ਪਾਸੇ ਰਾਤ ਨਹੀਂ ਠਹਿਰ ਸਕੇਗਾ।ਇਹ ਵੀ ਅਹਿਮ ਹੈ ਕਿ ਸਿਰਫ਼ ਕੁਝ ਦਿਨਾਂ ਨੂੰ ਛੱਡ ਕੇ ਕੌਰੀਡੋਰ ਪੂਰਾ ਸਾਲ ਖੁੱਲ੍ਹਾ ਰਹੇਗਾ। ਸ਼ਰਧਾਲੂ ਦਰਸ਼ਨਾਂ ਲਈ ਇਕੱਲੇ ਜਾਂ ਜਥੇ ਨਾਲ ਜਾ ਸਕਦੇ ਹਨ। ਸ਼ਰਧਾਲੂ ਭਾਰਤ ਵਾਲੇ ਪਾਸਿਓਂ ਪੈਦਲ ਯਾਤਰਾ ਲਈ ਜਾ ਸਕਦੇ ਹਨ।ਤੈਅ ਹੋਏ ਸਮਝੌਤੇ ਮੁਤਾਬਕ ਭਾਰਤ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਸੂਚੀ ਭੇਜਿਆ ਕਰੇਗਾ। ਸ਼ਰਧਾਲੂਆਂ ਨੂੰ ਭਾਰਤ ਸਰਕਾਰ ਵੱਲੋਂ SMS ਜਾਂ ਈਮੇਲ ਰਾਹੀਂ ਯਾਤਰਾ ਤੋਂ 3-4 ਦਿਨ ਪਹਿਲਾਂ ਕਨਫਰਮੇਸ਼ਨ ਭੇਜੀ ਜਾਵੇਗੀ। ਪਾਕਿਸਤਾਨ ਵੱਲੋਂ ਗੁਰਦੁਆਰੇ ‘ਚ ਸੰਗਤ ਲਈ ਪ੍ਰਸਾਦ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ।

Related Articles

Back to top button