Sikh News

ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਜਰੂਰੀ | Passport needed for Kartarpur Corridor-Indian Govt.

ਕੱਲ ਖੁੱਲਣ ਜਾ ਰਿਹਾ ਕਰਤਾਰਪੁਰ ਲਾਂਘਾ ਜਿਸ ਬਾਬਤ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸਿੱਖ ਸੰਗਤ ਨੂੰ ਬਿਨ੍ਹਾ ਪਾਸਪੋਰਟ ਆਉਣ ਦੀ ਪ੍ਰਵਾਨਗੀ ਦੇਣ ਦੇ ਬਾਵਜੂਦ ਭਾਰਤ ਸਰਕਾਰ ਨੇ ਕਿਹਾ ਹੈ ਕਿ ਪਹਿਲਾਂ ਹੋਏ ਸਮਝੌਤੇ ਮੁਤਾਬਿਕ ਹੀ ਸਾਰੀ ਕਾਰਵਾਈ ਹੋਵੇਗੀ ਅਤੇ ਪਾਸਪੋਰਟ ਤੋਂ ਬਿਨ੍ਹਾਂ ਲਾਂਘੇ ਰਾਹੀਂ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਭਾਰਤੀ ਵਿਦੇਸ਼ ਮਹਿਕਮੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੀਡੀਆ ਨਾਲ ਗੱਲ ਕਰਦਿਆਂ ਸਾਫ ਕੀਤਾ ਕਿ ਪਾਕਿਸਤਾਨ ਲਾਂਘੇ ਲਈ ਹੋਏ ਸਮਝੌਤੇ ਵਿੱਚ ਇੱਕ ਪਾਸੜ ਤਬਦੀਲੀਆਂ ਨਹੀਂ ਕਰ ਸਕਦਾ ਅਤੇ ਪਹਿਲਾਂ ਹੋਏ ਸਮਝੌਤੇ ਵਿੱਚ ਜਿਵੇਂ ਤੈਅ ਹੋਇਆ ਸੀ ਕਿ ਪਾਸਪੋਰਟ ਨੂੰ ਹੀ ਇੱਕ ਮਾਤਰ ਪਛਾਣ ਪੱਤਰ ਵਜੋਂ ਵਰਤਿਆ ਜਾਵੇਗਾ ਉਸੇ ਤਰ੍ਹਾਂ ਹੀ ਹੋਵੇਗਾ।Image result for passport

ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਪਾਕਿਸਤਾਨ ਸਰਕਾਰ ਦੇ ਵਿਦੇਸ਼ ਮਹਿਕਮੇ ਨੇ ਸਾਫ ਕਰ ਦਿੱਤਾ ਹੈ ਕਿ ਸਿੱਖ ਸੰਗਤਾਂ ਬਿਨ੍ਹਾ ਪਾਸਪੋਰਟ ਤੋਂ ਵੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆ ਸਕਦੀਆਂ ਹਨ।ਧਿਆਨਦੇਣ ਯੋਗ ਗੱਲ ਹੈ ਕਿ ਬਹੁਤ ਜ਼ਿਆਦਾ ਸਿੱਖ ਸੰਗਤਾਂ ਅਜਿਹੀਆਂ ਹਨ ਜਿਹਨਾਂ ਨੇ ਪਾਸਪੋਰਟ ਨਹੀਂ ਬਣਾਏ ਹੋਏ ਤੇ ਪਾਸਪੋਰਟ ਦੀ ਸ਼ਰਤ ਕਾਰਨ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਰਹਿ ਸਕਦੀਆਂ ਹਨ। ਖੈਰ,ਜਿਸਨੂੰ ਦੁਸ਼ਮਣ ਦੇਸ਼ ਸਮਝਿਆ ਜਾਂਦਾ ਹੈ ਉਹ ਤਾਂ ਬਿਨਾ ਪਾਸਪੋਰਟ ਲਾਂਘੇ ਨੂੰ ਰਾਜ਼ੀ ਹੈ,ਜਿਸਨੂੰ ਆਪਣਾ ਮੁਲਕ ਸਮਝਦੇ ਹਨ,ਉਹ ਪਾਸਪੋਰਟ ਨੂੰ ਜਰੂਰੀ ਆਖ ਰਿਹਾ ਹੈ।

Related Articles

Back to top button