Sikh News

ਕਰਤਾਰਪੁਰ ਵਾਲੇ ਗੀਤ ਤੇ ਭਾਰਤ ਦਾ ਮੀਡੀਆ ਕਿਉਂ ਚੀਕ ਰਿਹਾ ?? Kartarpur Theme Song

ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਸਰਕਾਰ ਵਲੋਂ ਇੱਕ ਧਾਰਮਿਕ ਗੀਤ ਰਲੀਜ ਕੀਤਾ ਗਿਆ। ਗੀਤ ਰਲੀਜ ਹੁੰਦੇ ਹੀ ਭਾਰਤ ਸਰਕਾਰ ਤੇ ਭਾਰਤੀ ਮੀਡੀਏ ਵਲੋਂ ਇਸ ਗੀਤ ਖਿਲਾਫ ਇਹ ਪ੍ਰਚਾਰ ਜ਼ੋਰ ਫੜਗਿਆ ਕਿ ਗੀਤ ਵਿਚ ਸੰਤ ਭਿੰਡਰਾਂਵਾਲਿਆਂ,ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਦੀਆਂ ਫੋਟੋਆਂ ਦਿਖਾਈਆਂ ਗਈਆਂ ਹਨ। ਸਾਰੇ ਭਾਰਤ ਦੇ ਮੀਡੀਏ ਨੇ ਇਸ ਗੀਤ ਖਿਲਾਫ ਕੂੜ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਪਾਕਿਸਤਾਨ ਇਸ ਗੀਤ ਰਾਹੀਂ ਖਾਲਿਸਤਾਨੀਆਂ ਨੂੰ ਹਮਾਇਤ ਦੇ ਰਿਹਾ। ਸੰਤ ਭਿੰਡਰਾਂਵਾਲਿਆਂ,ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਨੂੰ ‘ਆਤੰਕਵਾਦੀ’ ਕਹਿਕੇ ਖਬਰਾਂ ਲੱਗੀਆਂ। ਹਿੰਦੀ ਚੈਨਲਾਂ ਨੇ headlines ਲਗਾਏ “ਕਰਤਾਰਪੁਰ ਕੀ ਆੜ ਮੈਂ ਖਾਲਿਸਤਾਨ ਕਾ ਪਲੈਨ” ਕੁਝ ਨੇ ਲਿਖਿਆ “ਕਰਤਾਰਪੁਰ ਕੇ ਪੀਛੇ ਪਾਕ ਕੀ ਨਾਪਾਕ ਹਰਕਤ”। ਖੈਰ ਮਹਿਕਮਾ ਪੰਜਾਬੀ ਫੇਸਬੁੱਕ ਪੇਜ ਨੇ ਇਸ ਗੀਤ,ਗੀਤ ਤੇ ਛਿੜੇ ਵਿਵਾਦ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੇਜ ਤੇ ਪੋਸਟ ਕੀਤਾ- ਕੀ ਤੁਸੀਂ ਵੀ ਭਾਰਤੀ ਮੀਡੀਆ ਵਾਂਗ ਭਿੰਡਰਾਂਵਾਲਿਆਂ ਦੀ ਫੋਟੋ ਕਰਤਾਰਪੁਰ ਲਾਂਘੇ ਵਾਲੇ ਗਾਣੇ ਵਿੱਚ ਦੇਖੀ ਐ ?ਵਿਗਿਆਨ ਮੁਤਾਬਕ ਸਾਡੇ ਦਿਮਾਗ ਵਿੱਚ ਰਸਾਇਣ ਕੰਮ ਕਰਦੇ ਨੇ। ਇਨ੍ਹਾਂ ਰਸਾਇਣਾਂ ਕਰਕੇ ਹੀ ਸਾਨੂੰ ਇਰਾਨੀ ਮਾਡਲ ਮਹਾਲਗਾ ਜੈਬਰੀ ਅਤੇ ਭਾਰਤੀ ਅਦਾਕਾਰਾ ਸਨੇਹਾ ਉਲਾਲ ਦੋਵੇਂ ਮਿਸ ਵਰਲਡ ਐਸ਼ਵਰਿਆ ਰਾਏ ਵਰਗੀਆਂ ਲੱਗਦੀਆਂ ਅਤੇ ਜ਼ਰੀਨ ਖਾਨ ਥੋਟੀ ਮੋਟੀ ਹੋਣ ਦੇ ਬਾਵਜੂਦ ਕਟਰੀਨਾ ਕੈਫ ਵਰਗੀ ।Image result for bhindranwale

ਦਿਮਾਗ ਅੱਖਾਂ ਦੁਆਰਾ ਇਕੱਠੀ ਕੀਤੀ ਰੋਸ਼ਨੀ ਨੂੰ ਕੰਪਿਊਟਰ ਵਾਂਗ ਪ੍ਰੋਸੈਸ ਕਰਦਾ ਅਤੇ ਦਿਮਾਗ ‘ਚ ਪਹਿਲਾਂ ਜਮ੍ਹਾਂ ਜਾਣਕਾਰੀ ਨਾਲ ਮਿਲਾਉਂਦਾ। ਜਦੋਂ ਕਿਸੇ ਚਿਹਰੇ ਬਾਰੇ ਅੱਖਾਂ ਦੁਆਰਾ ਇਕੱਠੀ ਕੀਤੀ ਜਾਣਕਾਰੀ ਦਿਮਾਗ ‘ਚ ਮੌਜੂਦ ਕਿਸੇ ਚਿਹਰੇ ਦੀ ਜਾਣਕਾਰੀ ਨਾਲ ਪੂਰੀ ਤਰ੍ਹਾਂ ਨਹੀਂ ਮਿਲਦੀ ਤਾਂ ਸਾਨੂੰ ਝੌਲੇ ਪੈਂਦੇ ਨੇ।ਪਾਕਿਸਤਾਨ ਵਲੋਂ ਲਾਂਘੇ ਵਾਲੇ ਗਾਣੇ ਦੀ ਬਣਾਈ ਵੀਡੀਉ ਨੂੰ ਦੇਖ ਕੇ ਇਹੀ ਝੌਲਾ ਭਾਰਤੀ ਮੀਡੀਆ ਨੂੰ ਪਿਆ। ਜਿਸ ਨੇ ਵੀ ਗਾਣਾ ਦੇਖਿਆ ਹੈ ਤਾਂ ਹੋ ਸਕਦਾ ਕਿ ਪਹਿਲੀ ਵਾਰ ਉਸ ਨੂੰ ਕੋਈ ਫੋਟੋ ਲੱਭੇ ਹੀ ਨਾ।ਜੇ ਤੁਸੀਂ ਕਿਸੇ ਕੈਮਰਾਮੈਨ ਜਾਂ ਵੀਡੀਓ ਐਡੀਟਿੰਗ ਦਾ ਕੰਮ ਕਰਨ ਵਾਲੇ ਤਜਰਬੇਕਾਰ ਨੂੰ ਪੁੱਛੋਗੇ ਤਾਂ ਉਹ ਤਹਾਨੂੰ ਦੱਸੇਗਾ ਕਿ ਵੀਡੀਉ ਬਣਾਉਣ ਵਾਲਿਆਂ ਨੇ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਭਿੰਡਰਾਂਵਾਲਿਆਂ ਦੀਆਂ ਫੋਟੋਆਂ ਦਿਖਾਈਆਂ ਜਾਣ।Image result for bhindranwale

ਇਕ ਸੈਕਿੰਡ ਤੋਂ ਵੀ ਘੱਟ ਸਮੇਂ ਵਾਸਤੇ ਇਕ ਪ੍ਰਸੰਨ ਚਿਹਰੇ ਵਾਲੇ ਨਿਹੰਗ ਦੀ ਫੋਟੋ ਸਕਰੀਨ ‘ਤੇ ਆਉਂਦੀ ਐ। ਕੈਮਰੇ ਦਾ ਸਾਰਾ ਫੋਕਸ ਨਿਹੰਗ ਦੇ ਪ੍ਰਸੰਨਤਾ ਭਰੇ ਚਿਹਰੇ ‘ਤੇ ਹੈ।ਨਿਹੰਗ ਦਾ ਚਿਹਰਾ ਐਨੇ ਘੱਟ ਸਮੇਂ ਵਾਸਤੇ ਸਕਰੀਨ ‘ਤੇ ਆਉਂਦਾ ਹੈ ਕਿ ਤੁਸੀਂ ਪਹਿਲੀ ਵਾਰ ਵਿੱਚ ਉਸ ਬਿੰਦੂ ‘ਤੇ ਚਲਦੀ ਵੀਡੀਉ ਰੋਕ ਨਹੀਂ ਸਕੋਗੇ। ਜਦੋਂ ਤੱਕ ਪਾਉਸ ਬਟਨ ਨੱਪੋਂਗੇ, ਉਦੋਂ ਤੱਕ ਵੀਡੀਉ ਅੱਗੇ ਲੰਘ ਚੁੱਕੀ ਹੋਵੇਗੀ। ਚਾਰ ਪੰਜ ਕੋਸ਼ਿਸ਼ਾਂ ਬਾਅਦ ਅਸੀਂ ਇਸ ਵੀਡੀਉ ਦਾ ਸਕ੍ਰੀਨ ਸੋਟ ਲ਼ੈ ਸਕੇ।ਇਸ ਤੋਂ ਬਾਅਦ ਇਸ ਨੂੰ ਧਿਆਨ ਨਾਲ ਦੇਖਣ ‘ਤੇ ਪਤਾ ਲੱਗਦਾ ਹੈ ਕਿ ਨਹਿੰਗ ਦੇ ਚਿਹਰੇ ਪਿੱਛੇ ਜੋ ਚੀਜ਼ਾਂ ਕੈਮਰੇ ਨੇ ਧੁੰਦਲੀਆਂ ਕਰ ਦਿੱਤੀਆਂ ਨੇ ਉਨ੍ਹਾਂ ਵਿੱਚ ਇਕ ਪੋਸਟਰ ਹੈ ਅਤੇ ਉਸ ਪੋਸਟਰ ‘ਤੇ ਤਸਵੀਰ ਸਾਫ ਨਹੀਂ ਏ।Image result for bhindranwaleਪਰ ਸਾਡੇ ਦਿਮਾਗ ਦੇ ਰਸਾਇਣ ਸਾਨੂੰ ਝੋਲਾ ਪਾਉਂਦੇ ਨੇ ਕਿ ਇਹ ਤਸਵੀਰਾਂ ਉਹੀ ਨੇ ਜੋ ਦਰਬਾਰ ਸਾਹਿਬ ਅਮ੍ਰਿਤਸਰ ਵਿੱਚ ਬਣੇ ਕੇਂਦਰੀ ਸਿੱਖ ਮਿਊਜ਼ਿਅਮ ਤੋਂ ਲ਼ੈ ਕੇ ਪੰਜਾਬ ਦੀਆਂ ਕੰਧਾਂ, ਬੱਸਾਂ ਤੇ ਟਰੱਕਾਂ ਦੇ ਪਿੱਛੇ ਅਤੇ ਬੁਲਟ ਮੋਟਰ ਸੈਕਲਾਂ ਦੇ ਬੈਟਰੀ ਆਲੇ ਬਕਸੇ ਤੇ ਲੱਗੀਆਂ ਆਮ ਹੀ ਮਿਲ ਜਾਂਦੀਆਂ।ਇਸ ਝੌਲੇ ਪੈਣ ਤੋਂ ਬਾਅਦ ਭਾਰਤੀ ਮੀਡੀਆ ਨੇ ਜੋ ਕੀਤਾ ਉਹ ਸਾਡੇ ਸਾਹਮਣੇ ਹੈ।ਕਮਾਲ ਦੀ ਗੱਲ ਹੈ ਕਿ ਇਕ ਸੈਕਿੰਡ ਤੋਂ ਵੀ ਛੋਟੇ ਮਸਲੇ ‘ਤੇ ਮੋਦੀ ਦੀ ਚਮਚਾਗਿਰੀ ਕਰਨ ਵਾਲਾ ਅਤੇ ਮੋਦੀ ਵਿਰੋਧੀ ਧਰਮ ਨਿਰਪੱਖ ਮੀਡੀਆ ਸਹਿਮਤ ਸੀ ਕਿ ਇਹ ਪਾਕਿਸਤਾਨ ਦਾ ਬਹੁਤ ਵੱਡਾ ਗੁਣਾਹ ਹੈ।Image result for bhindranwaleਸਿਰਫ ਕਰਤਾਰਪੁਰ ਲਾਂਘੇ ਵਾਲੇ ਮਸਲੇ ‘ਤੇ ਹੀ ਅਜਿਹਾ ਹੁੰਦਾ ਹੈ ਕਿ ਮੋਦੀ ਤੋਂ ਪੁੱਛ ਕੇ ਪਾਣੀ ਪੀਣ ਵਾਲਾ ਭਾਰਤੀ ਮੀਡੀਏ ਦਾ ਹਿੱਸਾ ਵੀ ਲਾਂਘੇ ਖਿਲਾਫ ਨਫ਼ਰਤ ਫੈਲਾ ਰਿਹਾ ਹੈ ਹਾਲਾਂਕਿ ਮੋਦੀ ਅਤੇ ਅਮਿਤ ਸ਼ਾਹ ਲਗਾਤਾਰ ਲਾਂਘੇ ਦਾ ਸਿਹਰਾ ਆਵਦੇ ਸਿਰ ਬੰਨ ਰਹੇ ਨੇ।ਜੇ ਭਾਰਤੀ ਮੀਡੀਆ ਐਨੇ ਧਿਆਨ ਨਾਲ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦੀ ਵੀਡੀਓ ਨੂੰ ਨਾ ਦੇਖਦਾ ਤਾਂ ਸ਼ਾਇਦ ਹੀ ਕਿਸੇ ਨੂੰ ਪਤਾ ਲੱਗਦਾ ਕਿ ਇਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸੁਬੇਗ ਸਿੰਘ ਅਤੇ ਅਮਰੀਕ ਸਿੰਘ ਹੋਰਾਂ ਦੀ ਕੋਈ ਫੋਟੋ ਏ। ਇਹ ਦ੍ਰਿਸ਼ ਇਕ ਸੈਕਿੰਡ ਤੋਂ ਵੀ ਘੱਟ ਸਮੇਂ ਲਈ ਆਉਂਦਾ ਐ। ਦਿਮਾਗ ਦੇ ਰਸਾਇਣ ਚਲਦੀ ਵੀਡੀਉ ‘ਚ ਇਸ ਨੂੰ ਫੜ੍ਹ ਨਹੀਂ ਸਕਦੇ।ਕੀ ਇਹ ਸਿਰਫ ਪਾਕਿਸਤਾਨ ਖਿਲਾਫ ਨਫ਼ਰਤ ਹੈ ਜਾਂ ਭਾਰਤੀ ਮੀਡੀਏ ਦੇ ਦਿਮਾਗ ‘ਚ ਕੋਈ ਹੋਰ ਫਤੂਰ ਏ ਜੋ ਸਿੱਖਾਂ ਵੱਲ ਬੇਰੋਸਗੀ ਪੈਦਾ ਕਰਦਾ ਹੈ।Image result for bhindranwaleਭਾਰਤੀ ਮੀਡੀਆ ਨੂੰ ਕਿਉਂ ਲੱਗਦਾ ਹੈ ਕਿ ਇਕ ਸੈਕਿੰਡ ਤੋਂ ਵੀ ਘੱਟ ਸਮੇਂ ਵਾਸਤੇ ‘ਡੀ-ਫੋਕਸ’ ਹੋਈ ‘ਬੈਕਰਾਉਂਡ ਇਮੇਜ’ ਖਾਲਿਸਤਾਨ ਬਣਾ ਦੇਵੇਗੀ ? ਕੀ ਇਹ ਭਾਰਤੀ ਮੀਡੀਏ ਦੀ ਸਿੱਖਾਂ ਪ੍ਰਤੀ ਕੋਈ ਅਵਚੇਤਨ ਮਨ ‘ਚ ਲੁਕੀ ਹੋਈ ਨਫ਼ਰਤ ਏ ?ਇਸੇ ਭਾਰਤੀ ਮੀਡੀਏ ਨੂੰ ਕਾਂਗਰਸ ਵਲੋਂ ਸਿੱਖ ਟੈਕਸੀ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਕੇ ਵੋਟਾਂ ਲੈਣ ਲਈ ਛਪਵਾਏ ਇਸਤਿਹਾਰ ਕਦੇ ਨਹੀਂ ਦਿਖੇ। ਨਾ ਹੀ ਕਾਂਗਰਸ ਖਿਲਾਫ 2014 ਤੋਂ ਚੈਨਲਾਂ ਹੋ ਰਹੇ ਪ੍ਰਚਾਰ ਦੇ ਬਾਵਜੂਦ ਅਜਿਹੇ ਇਸਤਿਹਾਰਾਂ ਦਾ ਕਦੇ ਕੋਈ ਜ਼ਿਕਰ ਹੋਇਆ ਏ।ਅਸਲ ‘ਚ ਜੋ ਭਾਰਤੀ ਮੀਡੀਆ ਕਰ ਰਿਹਾ ਇਹ ਨੂੰ ਰੇਸੀਅਲ ਪ੍ਰੋਫਾਇਲਿੰਗ ਯਾਨੀ ਨਸਲੀ ਪੱਖਪਾਤ ਕਹਿੰਦੇ ਨੇ। ਪਰ ਇਕ ਗੱਲ ਤਾਂ ਮੰਨਣੀ ਪਊ ਕਿ ਇਸਲਾਮਿਕ ਰਿਪਬਲਿਕ ਪਾਕਿਸਤਾਨ ਨੇ ਗਾਣਾ ਬਹੁਤ ਸੋਹਣਾ ਬਣਾਇਆ। ਵੀਡੀਉ ਵੀ ਸੋਹਣੀ ਏ। ਵਾਰ ਵਾਰ ਸੁਣਨ ਅਤੇ ਦੇਖਣ ਨੂੰ ਦਿਲ ਕਰਦਾ।

ਸੋ ਮਹਿਕਮਾ ਪੰਜਾਬੀ ਵਲੋਂ ਇਸ ਗੀਤ ਤੇ ਛਿੜੇ ਇਸ ਵਿਵਾਦ ਨੂੰ ਡੂੰਘੇ ਵਿਸ਼ਲੇਸ਼ਣ ਨਾਲ ਭਾਰਤ ਸਰਕਾਰ ਤੇ ਭਾਰਤੀ ਮੀਡੀਏ ਦੇ ਬੁਣੇ ਜਾਲ ਨੂੰ ਤਾਰ ਤਾਰ ਕੀਤਾ ਗਿਆ ਹੈ। ਸੰਤ ਭਿੰਡਰਾਂਵਾਲਿਆਂ ਤੇ ਬਾਕੀ ਸਿੰਘਾਂ ਦੀਆਂ ਫੋਟੋਆਂ ਨੂੰ highlight ਕਰਕੇ ਲਾਂਘੇ ਦੇ ਕਾਰਜ ਵਿਚ ਅੜਿੱਕਾ ਕਿਵੇਂ ਡਾਹੁਣਾ ਹੈ,ਇਹ ਕੋਈ ਭਾਰਤ ਦੇ ਹਿੰਦੀ ਚੈਨਲਾਂ ਕੋਲੋਂ ਸਿੱਖੇ,ਜਿਹੜੇ ਸੰਤ ਭਿੰਡਰਾਂਵਾਲਿਆਂ ਦੀਆਂ Video ਵਿਚ Blur ਕੀਤੀਆਂ ਯਾਨੀ ਧੁੰਦਲੀਆਂ ਫੋਟੋਆਂ ਤੋਂ ਹੀ ਡਰੀ ਜਾ ਰਹੇ ਹਨ। ਖੈਰ,ਬਾਬਾ ਨਾਨਕ ਬੜਾ ਬੇਅੰਤ ਹੈ,ਲਾਂਘੇ ਦਾ ਇਹ ਕਾਰਜ ਸੰਪੂਰਨਤਾ ਸਹਿਤ ਨੇਪਰੇ ਚੜੇ,ਸਾਡੀ ਹੀ ਅਰਦਾਸ ਹੈ।

Related Articles

Back to top button