Latest

ਕਬਾੜ ‘ਚ ਜਾਏਗਾ ਤੁਹਾਡਾ ਪੁਰਾਣਾ ਵਾਹਨ, ਮੋਦੀ ਸਰਕਾਰ ਲਿਆ ਰਹੀ ਹੈ ਇਹ ਨਵੀਂ ਪਾਲਿਸੀ

ਪੁਰਾਣੇ ਵਾਹਨ ਮਾਲਿਕਾਂ ਲਈ ਇੱਕ ਵੱਡੀ ਖ਼ਬਰ ਹੈ ਕਿਉਂਕਿ ਹੁਣ ਤੁਹਾਡਾ ਪੁਰਾਣਾ ਵਾਹਨ ਛੇਤੀ ਹੀ ਕਬਾੜ ਵਿੱਚ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਜਲਦੀ ਹੀ ਅਜਿਹੀ ਨੀਤੀ ਲਿਆਉਣ ਜਾ ਰਹੀ ਹੈ, ਜਿਸ ਤਹਿਤ ਤੁਹਾਡਾ ਪੁਰਾਣ ਵਾਹਨ ਕਬਾੜ ਵਿਚ ਭੇਜ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਕਾਫੀ ਲੰਬੇ ਸਮੇਂ ਤੋਂ ਇਸ ਨੀਤੀ ਨੂੰ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਲਈ ਹੁਣ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਨੀਤੀ ਜਲਦ ਲਾਗੂ ਕੀਤੀ ਜਾਵੇਗੀ।ਨਾਲ ਹੀ ਪ੍ਰਕਾਸ਼ ਜਾਵਡੇਕਰ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਕਬਾੜ ਨੀਤੀ ਦਾ ਪ੍ਰਸਤਾਵ ਤਿਆਰ ਕਰ ਲਿਆ ਹੈ ਅਤੇ ਸਾਰੇ ਸਬੰਧਤ ਪੱਖਾਂ ਵੱਲੋਂ ਇਸ ‘ਤੇ ਆਪਣੀ ਰਾਏ ਵੀ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮੰਤਰੀ ਨਿਤਿਨ ਗਡਕਰੀ ਨੇ ਵੀ ਇਸਤੋਂ ਪਹਿਲਾਂ ਇਹ ਦੱਸਿਆ ਦੱਸਿਆ ਸੀ ਕਿ ਸਰਕਾਰ ਪੁਰਾਣੇ ਵਾਹਨਾਂ ਨੂੰ ਕਬਾੜ ਵਿਚ ਬਦਲਣ ਦੀ ਨੀਤੀ ਲਿਆਉਣ ਲਈ ਤਿਆਰ ਹੈ। ਇਸ ਨੀਤੀ ਦੇ ਤਹਿਤ ਬੰਦਰਗਾਹਾਂ ਕੋਲ ਰੀਸਾਈਕਲਿੰਗ ਕੇਂਦਰ ਬਣਾਏ ਜਾਣ ਦੀ ਸੰਭਾਵਨਾ ਹੈ।ਗਡਕਰੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਪੁਰਾਣੀਆਂ ਕਾਰਾਂ, ਟਰੱਕਾਂ ਅਤੇ ਬੱਸਾਂ ਨੂੰ ਹੁਣ ਕਬਾੜ ਵਿਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਪ੍ਰਾਪਤ ਆਟੋਮੋਬਾਇਲ ਉਦਯੋਗ ਲਈ ਉਪਯੋਗੀ ਹੋਵੇਗੀ, ਕਿਉਂਕਿ ਇਹ ਕਾਰਾਂ, ਬੱਸਾਂ ਅਤੇ ਟਰੱਕ ਬਣਾਉਣ ਦੀ ਲਾਗਤ ਨੂੰ ਘੱਟ ਕਰੇਗੀ। ਜਿਸ ਨਾਲ ਭਾਰਤ ਦਾ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਮੁਕਾਬਲਾ ਵੱਧ ਜਾਵੇਗਾ। ਆਟੋ ਇੰਡਸਟਰੀ ਨੂੰ ਵੀ ਇਸ ਨੀਤੀ ਨਾਲ ਵੱਡਾ ਫਾਇਦਾ ਹੋਣ ਦੀ ਉਮੀਦ ਹੈ।ਕੇਂਦਰ ਵੱਲੋਂ ਕੀਤੇ ਗਏ ਇੱਕ ਫੈਸਲੇ ਦੇ ਅਨੁਸਾਰ ਹੁਣ ਦੇਸ਼ ਦੀਆਂ ਬੰਦਰਗਾਹਾਂ ਦੀ ਡੂੰਘਾਈ ਨੂੰ 18 ਮੀਟਰ ਤੱਕ ਵਧਾਇਆ ਜਾਵੇਗਾ। ਗਡਕਰੀ ਦੇ ਅਨੁਸਾਰ ਪੰਜ ਸਾਲ ਦੇ ਅੰਦਰ ਕਾਰਾਂ, ਬੱਸਾਂ ਅਤੇ ਟਰੱਕਾਂ ਦੇ ਨਿਰਮਾਣ ਵਿੱਚ ਭਾਰਤ ਪਹਿਲੇ ਨੰਬਰ ਤੇ ਹੋਵੇਗਾ। ਜਿਸ ਵਿਚ ਸਾਰੇ ਈਂਧਣ, ਈਥਨੌਲ, ਮਿਥੇਨੌਲ, ਬਾਇਓ-ਸੀ.ਐਨ.ਜੀ., ਐਲ.ਐਨ.ਜੀ., ਇਲੈਕਟ੍ਰਿਕ ਦੇ ਨਾਲ-ਨਾਲ ਹਾਈਡ੍ਰੋਜਨ ਈਂਧਣ ਸੈੱਲ ਵੀ ਹੋਣਗੇ।

Related Articles

Back to top button