News

ਕਨੇਡਾ ਤੋਂ ਸਿੱਖਾਂ ਲਈ ਇੱਕ ਹੋਰ ਖੁਸ਼ਖਬਰੀ.. Brampton street to be renamed after Guru Nanak Dev Ji

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਨੇਡਾ ਵਿਚ ਇੱਕ ਸਟ੍ਰੀਟ ਨੂੰ ਗੁਰੂ ਨਾਨਕ ਸਟ੍ਰੀਟ ਦਾ ਨਾਮ ਦਿੱਤਾ ਜਾ ਰਿਹਾ ਹੈ। ਕਨੇਡਾ ਦੇ ਉਨਟਾਰੀਓ ਸੂਬੇ ਵਿਚ ਹੈ ਬਰੈਂਪਟਨ,ਜਿਸ ਵਿਚ ਇੱਕ ਸਟ੍ਰੀਟ ਨੂੰ ਗੁਰੂ ਨਾਨਕ ਸਟ੍ਰੀਟ ਜਾਂ ਗੁਰੂ ਨਾਨਕ ਰੋਡ ਨਾਮ ਦੇਣ ਲਈ ਬਰੈਂਪਟਨ ਸਿਟੀ ਕੌਂਸਿਲ ਵਿਚ ਮਤਾ ਪਾਸ ਹੋ ਗਿਆ ਹੈ। ਡਿਕਸੀ ਰੋਡ ਤੇ ਗ੍ਰੇਟ ਲੇਕਸ ਰੋਡ ਦਰਮਿਆਨ ਪੀਟਰ ਰੌਬਰਟਸਨ ਬੋਲੀਵੀਆਰਡ ਦੇ ਇੱਕ ਸੈਕਸ਼ਨ ਦਾ ਨਾਂ ਗੁਰੂ ਨਾਨਕ ਸਟਰੀਟ ਰੱਖਿਆ ਜਾ ਰਿਹਾ ਹੈ। 23 ਅਕਤੂਬਰ ਨੂੰ ਬਰੈਂਪਟਨ ਸਿਟੀ ਕਾਉਂਸਲ ਦੀ ਹੋਈ ਮੀਟਿੰਗ ਵਿੱਚ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕਾਉਂਸਲਰ ਹਰਕੀਰਤ ਸਿੰਘ ਵੱਲੋਂ ਇਸ ਸਬੰਧ ਵਿੱਚ ਮਤਾ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਿਟੀ ਆਫ ਬਰੈਂਪਟਨ ਪਬਲਿਕ ਵਰਕਸ ਐਂਡ ਇੰਜੀਨੀਅਰਿੰਗ ਸਟਾਫ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਹੀ ਇਸ ਸਟਰੀਟ ਦਾ ਨਾਂ ਬਦਲੀ ਕਰਨ ਦੇ ਕੰਮ ਨੂੰ ਨੇਪਰੇ ਚਾੜ੍ਹਨ ਦੀ ਹਦਾਇਤ ਕਰ ਦਿੱਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿੱਖਾਂ Image result for brampton sikhਅਤੇ ਗੈਰ ਸਿੱਖ ਭਾਈਚਾਰਿਆਂ ਵੱਲੋਂ ਵਿਸ਼ਵਵਿਆਪੀ ਪੱਧਰ ਉੱਤੇ ਇੱਕੋ ਜਿਹਾ ਮਨਾਇਆ ਜਾਂਦਾ ਹੈ। ਜਿਹੜੀ ਸਟਰੀਟ ਦਾ ਨਾਂ ਬਦਲਿਆ ਜਾ ਰਿਹਾ ਹੈ ਉਸ ਥਾਂ ਉੱਤੇ ਸਥਿਤ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰੇ ਵੱਲੋਂ ਨਾਂ ਦੀ ਇਸ ਬਦਲੀ ਦਾ ਸਮਰਥਨ ਕੀਤਾ ਗਿਆ ਤੇ ਬਰੈਂਪਟਨ ਵਿੱਚ ਰਹਿ ਰਹੇ ਸਿੱਖ ਧਰਮ ਦੇ 200,000 ਪੈਰੋਕਾਰਾਂ ਦੇ ਪੱਖ ਉੱਤੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਗਈ।
ਕਾਉਂਸਲਰ ਢਿੱਲੋਂ ਨੇ ਆਖਿਆ ਕਿ ਬਰੈਂਪਟਨ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਵੱਸਦੀ ਹੈ ਤੇ ਸਿੱਖਾਂ ਨੇ ਇੱਥੋਂ ਦੇ ਆਰਥਿਕ, ਸਿਆਸੀ ਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਅਹਿਮ ਯੋਗਦਾਨ ਪਾਇਆ ਹੈ। ਮਨੁੱਖਤਾ, ਲਿੰਗਕ ਸਮਾਨਤਾ ਤੇ ਘੱਟ ਕਿਸਮਤ ਵਾਲੇ ਲੋਕਾਂ ਦੀ ਦੇਖਭਾਲ ਸਬੰਧੀ ਗੁਰੂ ਨਾਨਕ ਦੀਆਂ ਸਿੱਖਿਆਵਾਂ ਬਰੈਂਪਟਨ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਖਾਂਦੀਆਂ ਹਨ। ਕਾਉਂਸਲਰ ਹਰਕੀਰਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਮਾਣ ਹੈ ਕਿ ਸਾਡੀ ਕਾਉਂਸਲ ਇੱਥੋਂ ਦੀ ਸੱਭਿਆਚਾਰਕ ਵੰਨ-ਸੁਵੰਨਤਾ ਦੇ ਜਸ਼ਨ ਮਨਾਉਣ ਲਈ ਸਾਡੇ ਨਾਲ ਬਰਾਬਰ ਖੜ੍ਹੀ ਹੈ।
ਜਿ਼ਕਰਯੋਗ ਹੈ ਕਿ ਸਟਰੀਟ ਦਾ ਨਾਂ ਬਦਲੀ ਕੀਤਾ ਜਾਣਾ ਬਾਕਾਇਦਾ ਇੱਕ ਪ੍ਰਕਿਰਿਆ ਦਾ ਹਿੱਸਾ ਹੈ ਤੇ ਇਸ ਲਈ ਰੀਜਨ ਆਫ ਪੀਲਜ਼ ਸਟਰੀਟ ਨੇਮਿੰਗ ਕਮੇਟੀ ਵੱਲੋਂ ਮਨਜ਼ੂਰੀ ਲੈ ਕੇ ਰਸਮੀ ਪ੍ਰੋਗਰਾਮ ਦੀਆਂ ਤਰੀਕਾਂ ਜਲਦ ਐਲਾਨੀਆਂ ਜਾਣਗੀਆਂ।

Related Articles

Back to top button