News

ਕਨੇਡਾ ਆਉਣ ਵਾਲਿਆਂ ਨੂੰ ਮੁਫ਼ਤ ਨਾਗਰਿਕਤਾ ਦੇਵੇਗੀ ਟਰੂਡੋ ਦੀ ਲਿਬਰਲ ਪਾਰਟੀ

ਕੈਨੇਡਾ ਵਿੱਚ ਇਸ ਮਹੀਨੇ ਨਵੀਂ ਸਰਕਾਰ ਹੋਂਦ ਵਿੱਚ ਆ ਜਾਵੇਗੀ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਜਨਤਾ ਨੂੰ ਆਪਣੇ ਨਾਲ ਜੋੜਨ ਲਈ ਜਨਤਾ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਬੀਤੀ ਦੇਰ ਪਹਿਲਾਂ ਸਿਟੀਜ਼ਨਸ਼ਿਪ ਫੀਸ 100 ਡਾਲਰ ਹੁੰਦੀ ਸੀ। ਜਿਸ ਨੂੰ ਸਟੀਫਨ ਹਾਰਪਰ ਦੀ ਸਰਕਾਰ ਨੇ 530 ਡਾਲਰ ਕਰ ਦਿੱਤਾ ਸੀ। ਇਸ ਤੋਂ ਬਿਨਾਂ ਰਾਈਟ ਟੂ ਸਿਟੀਜ਼ਨਸ਼ਿਪ ਫੀਸ ਵਜੋਂ 100 ਡਾਲਰ ਵੱਖਰੇ ਭਰਵਾਏ ਜਾਂਦੇ ਹਨ।ਕੈਨੇਡੀਅਨ ਕੌਂਸਲ ਫਾਰ ਰਿਫਿਊਜੀਜ਼ ਵੱਲੋਂ ਲੰਬੇ ਸਮੇਂ ਤੋਂ ਇਸ ਫੀਸ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਇਮੀਗ੍ਰੇਸ਼ਨ ਅਫਸਰ ਐਂਡਰਿਊ ਗ੍ਰਿਫਥ ਇਸ ਫੀਸ ਨੂੰ 300 ਡਾਲਰ ਰੱਖਣ ਦੀ ਸਲਾਹ ਦਿੰਦੇ ਹਨ। ਉਹ ਇਹ ਤਾਂ ਮੰਨਦੇ ਹਨ ਕਿ ਇਹ ਫੀਸ 530 ਡਾਲਰ ਬਹੁਤ ਜ਼ਿਆਦਾ ਹੈ ਪਰ ਉਹ ਇਹ ਵੀ ਨਹੀਂ ਚਾਹੁੰਦੇ ਕਿ ਫੀਸ ਬਿਲਕੁੱਲ ਹੀ ਮਾਫ਼ ਕਰ ਦਿੱਤੀ ਜਾਵੇ। ਇਸ ਲਈ ਉਹ 300 ਡਾਲਰ ਨੂੰ ਸਹੀ ਮੰਨਦੇ ਹਨ।ਸੀ.ਸੀ.ਆਰ. ਦੀ ਕਾਰਜਕਾਰੀ ਡਾਇਰੈਕਟਰ ਜਨਰਲ ਡੈੱਫ ਚਾਹੁੰਦੇ ਹਨ ਕਿ ਸਿਰਫ ਐਪਲੀਕੇਸ਼ਨ ਫ਼ੀਸ ਹੀ ਲਈ ਜਾਣੀ ਚਾਹੀਦੀ ਹੈ। ਕਿਉਂਕਿ ਪਰਵਾਸੀਆਂ ਤੋਂ ਭਾਸ਼ਾਈ ਟੈਸਟ ਦੇ ਨਾਮ ਤੇ ਵੀ ਫੀਸ ਲਈ ਜਾਂਦੀ ਹੈ। ਲਿਬਰਲ ਪਾਰਟੀ ਵੱਲੋਂ ਪ੍ਰਵਾਸੀਆਂ ਨੂੰ ਇਸ ਫ਼ੀਸ ਵਿੱਚ ਰਾਹਤ ਦੇਣ ਦਾ ਭਰੋਸਾ ਦਵਾਇਆ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਲੋਕਾਂ ਨੂੰ ਇਸ ਫੀਸ ਦਾ ਜ਼ਿਆਦਾ ਫਾਇਦਾ ਹੋਵੇਗਾ। ਜਿਹੜੇ ਲੋਕਾਂ ਦੇ ਰਾਹ ਵਿੱਚ ਸਿਟੀਜ਼ਨਸ਼ਿਪ ਦੀ ਦਰਖਾਸਤ ਦੇਣ ਵੇਲੇ ਆਰਥਿਕ ਮੰਦਹਾਲੀ ਰੋੜਾ ਅਟਕਾਉਂਦੀ ਹੈ।ਦੱਸਿਆ ਜਾ ਰਿਹਾ ਹੈ ਕਿ 2015 ਦੀਆਂ ਚੋਣਾਂ ਤੋਂ ਬਾਅਦ 337000 ਲੋਕ ਹੋਰਾਂ ਮੁਲਕਾਂ ਤੋਂ ਆ ਕੇ ਕੈਨੇਡਾ ਦੇ ਪੱਕੇ ਵਾਸੀ ਬਣ ਚੁੱਕੇ ਹਨ। ਜਿਸ ਕਰਕੇ ਜੇ ਸਰਕਾਰ ਦੁਆਰਾ ਸਿਟੀਜ਼ਨਸ਼ਿਪ ਫੀਸ ਦੇ ਸਬੰਧ ਵਿੱਚ ਉਪਰੋਕਤ ਫ਼ੈਸਲਾ ਲਿਆ ਜਾਂਦਾ ਹੈ ਤਾਂ ਸਰਕਾਰੀ ਖ਼ਜ਼ਾਨੇ ਨੂੰ 10 ਹਜ਼ਾਰ ਕਰੋੜ ਦਾ ਨੁਕਸਾਨ ਝੱਲਣਾ ਪਵੇਗਾ। ਜਦ ਕਿ ਦੁਬਾਰਾ ਚੋਣ ਲੜ ਰਹੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਮੰਨਣਾ ਹੈ ਕਿ ਸਿਟੀਜ਼ਨਸ਼ਿਪ ਫੀਸ ਨੂੰ ਖਤਮ ਕਰ ਦੇਣ ਦਾ ਵਾਅਦਾ ਉਨ੍ਹਾਂ ਨੇ ਸੋਚ ਵਿਚਾਰ ਕਰਕੇ ਹੀ ਕੀਤਾ ਹੈ।

Related Articles

Back to top button