Punjab

ਕਦੋਂ ਤੱਕ ਹੁੰਦੀਆਂ ਰਹਿਣੀਆ ਇਹ ਘਟਨਾਵਾਂ ? ਹਰ ਵਾਰ ਇੱਕੋ ਬਹਾਨਾ – ਸ਼ਾਰਟ ਸਰਕਟ | Surkhab TV

ਪੰਜਾਬ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜਾ ਮਾਮਲਾ ਮੋਗਾ ਜਿਲੇ ਦੇ ਪਿੰਡ ਕੋਕਰੀ ਹੇਰਾਂ ਦਾ ਹੈ ਜਿਥੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਚ ਗੁਰੂ ਗ੍ਰੰਥ ਸਾਹਿਬ, ਜਪੁਜੀ ਸਾਹਿਬ ਦੀ ਪੋਥੀ ,ਚੰਦੋਆ ਤੇ ਕੁਝ ਰੁਮਾਲੇ ਅਗਨ ਭੇਟ ਹੋ ਗਏ। ਹਰ ਵਾਰ ਦੀ ਤਰਾਂ ਫਿਰ ਓਹੀ ਸ਼ਾਰਟ ਸਰਕਟ ਹੀ ਇਸ ਬੇਅਦਬੀ ਦਾ ਕਾਰਨ ਦੱਸਿਆ ਜਾ ਰਿਹਾ। ਸੂਚਨਾ ਮੁਤਾਬਕ ਗੁਰਦੁਆਰੇ ਦਾ ਗ੍ਰੰਥੀ ਬਠਿੰਡਾ ਗਿਆ ਹੋਇਆ ਸੀ। ਉਸ ਦਾ ਲੜਕਾ ਗੁਰਦੁਆਰੇ ਵਿੱਚ ਸੀ। ਉਹ ਸਵੇਰੇ ਤਕਰੀਬਨ ਗੁਰਦੁਆਰੇ ਨੂੰ ਤਾਲਾ ਲਗਾ ਕੇ ਘਰ ਰੋਟੀ ਖਾਣ ਚਲਾ ਗਿਆ।chawar chattar takht de malak-Sahib Shri Guru Guru Granth Sahib Ji ਸੀਸੀਟੀਵੀ ਕੈਮਰੇ ਦੀ ਫੁਟੇਜ਼ ਮੁਤਾਬਕ ਤਕਰੀਬਨ ਸਵੇਰੇ ਪੌਣੇ 11 ਵਜੇ ਬਿਜਲੀ ਸ਼ਾਟ ਸ਼ਰਕਟ ਕਾਰਨ ਅੱਗ ਲੱਗ ਗਈ ਤੇ ਲੋਕਾਂ ਨੇ ਗੁਰਦੁਆਰੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ। ਮੌਕੇ ਤੇ ਪਹੁੰਚੇ SDM ਸਤਵੰਤ ਸਿੰਘ ਜੋਹਲ ਅਨੁਸਾਰ ਮਾਮਲਾ ਸ਼ਾਰਟ ਸਰਕਟ ਦਾ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਲਿਆ ਹੈ।ਸੋਚਣ ਵਾਲੀ ਗੱਲ ਹੈ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਹੁਣ ਹੀ ਕਿਉਂ ਵਾਪਰ ਰਹੀਆਂ ਹਨ ਜਦੋ ਕਿ ਬਿਜਲੀ ਤਾਂ ਪੰਜਾਬ ਵਿਚ ਬੜੇ ਚਿਰ ਦੀ ਆਈ ਹੈ। ਹਰ ਵਾਰੀ ਇੱਕੋ ਕਾਰਨ ਦੱਸਕੇ ਇਹ ਘਟਨਾਵਾਂ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ ਪਰ ਕੋਈ ਹੱਲ ਨਹੀਂ ਨਿਕਲਦਾ। ਪੁਲਿਸ ਵਲੋਂ ਕੇਸ ਦਰਜ ਤਾਂ ਕਰਲਿਆ ਹੈ ਪਰ ਪਹਿਲੀਆਂ ਘਟਨਾਵਾਂ ਦੇ ਦੋਸ਼ੀ ਤਾਂ ਅਜੇ ਵੀ ਬਾਹਰ ਤੁਰੇ ਫਿਰਦੇ ਹਨ ਫਿਰ ਕੇਸ ਕਾਹਦਾ ? ਇਸ ਬਾਬਤ ਸਿੱਖ ਪੰਥ ਨੂੰ ਸਿਰ ਜੋੜਕੇ ਵਿਚਾਰ ਕਰਨ ਤੇ ਇਸਦਾ ਹੱਲ ਕੱਢਣ ਦੀ ਫੌਰੀ ਲੋੜ ਹੈ।

Related Articles

Back to top button