Agriculture

ਏਨੇ ਰੁਪਏ ਵਧ ਸਕਦਾ ਹੈ ਕਣਕ ਦਾ ਭਾਅ!

ਤਿੰਨ ਨਵੇਂ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਭਾਵੇਂ ਕੇ ਕਿਸਾਨਾਂ ਨੂੰ ਇਹ ਉਮੀਦ ਘੱਟ ਹੈ ਕੇ ਉਹਨਾਂ ਦੀ ਫ਼ਸਲ ਸਮਰਥਨ ਮੁੱਲ ਤੇ ਵਿਕੇਗੀ ਪਰ ਫੇਰ ਵੀ ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਹੈ ਕੇ ਫ਼ਸਲਾਂ ਦੀ ਖਰੀਦ ਉਸੇ ਤਰਾਂ ਹੀ ਚਲਦੀ ਰਹੇਗੀ Iਇਥੋਂ ਤਕ ਕੇ ਕੁਝ ਮਾਹਿਰਾਂ ਦਾ ਕਹਿਣਾ ਹੈ ਕੇ ਜਿੰਨੀ ਦੇਰ ਤਕ ਵੱਡੇ ਵੱਡੇ ਵਪਾਰੀ ਆਪਣੇ ਗੋਦਾਮ ਜਾ ਹੋਰ ਪ੍ਰਬੰਦ ਨਹੀਂ ਕਰ ਲੈਂਦੇ ਘਟੋ ਘੱਟ (2-3 ਸਾਲ ) ਮੰਡੀ ਓਸੇ ਤਰਾਂ ਹੀ ਚਲਦੀ ਰਹੀ ਤੇ ਸਰਕਾਰੀ ਖਰੀਦ ਹੁੰਦੀ ਰਾਹੁ Iਖੇਤੀ ਬਿੱਲ ਤੋਂ ਭੜਕੇ ਹੋਏ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਸਰਕਾਰ ਅੱਜ MSP ਵਧਾਉਣ ਦਾ ਫੈਸਲਾ ਕਰਨ ਵਾਲੀ ਹੈ। ਇਸ ਲਈ ਕੈਬਨਿਟ ਦੀ ਬੈਠਕ ਸ਼ੁਰੂ ਹੋ ਗਈ ਹੈ। ਘੱਟੋ-ਘੱਟ ਸਮਰਥਨ ਮੁੱਲ ‘ਚ ਵਾਧੇ ਨੂੰ ਸੋਮਵਾਰ ਕੈਬਨਿਟ ‘ਚ ਮਨਜੂਰੀ ਮਿਲ ਸਕਦੀ ਹੈ।ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕਣਕ ਦਾ MSP 50 ਰੁਪਏ ਕੁਇੰਟਲ ਵਧਾਇਆ ਜਾ ਸਕਦਾ ਹੈ। ਕਣਕ ਦਾ MSP 1925 ਤੋਂ ਵਧ ਕੇ 1975 ਰੁਪਏ ਪ੍ਰਤੀ ਕੁਇੰਟਲ ਹੋ ਸਕਦਾ ਹੈ।ਕੇਂਦਰੀ ਖੇਤੀ ਤੇ ਕਿਸਾਨ ਕਲਿਆਨ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵਾਰ-ਵਾਰ ਦੁਹਰਾਇਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਪਹਿਲਾਂ ਹੀ ਤਰ੍ਹਾਂ ਜਾਰੀ ਰਹੇਗੀ। ਮੋਦੀ ਸਰਕਾਰ ਦਾ ਦਾਅਵਾ ਹੈ ਕਿ ਕੋਰੋਨਾ ਕਾਲ ‘ਚ ਲਿਆਂਦੇ ਗਏ ਖੇਤੀ ਨਾਲ ਜੁੜੇ ਤਿੰਨ ਅਹਿਮ ਆਰਡੀਨੈਂਸ ਕਿਸਾਨਾਂ ਦੇ ਹਿੱਤ ‘ਚ ਹੈ।ਇਨ੍ਹਾਂ ਤਿੰਨਾਂ ਆਰਡੀਨੈਂਸਾਂ ਦੀ ਥਾਂ ਸੰਸਦ ਦੇ ਚਾਲੂ ਮਾਨਸੂਨ ਸੈਸ਼ਨ ‘ਚ ਲਿਆਂਦੇ ਗਏ ਤਿੰਨ ਬਿੱਲਾਂ ‘ਚੋਂ ਦੋ ਨੂੰ ਸੰਸਦ ਦੀ ਮਨਜ਼ੂਰੀ ਮਿਲ ਚੁੱਕੀ ਹੈ। ਤੀਜੇ ਬਿੱਲ ਨੂੰ ਲੋਕ ਸਭਾ ‘ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੀ ਮੋਹਰ ਲਗਣ ਦਾ ਇੰਤਜ਼ਾਰ ਹੈ।

Related Articles

Back to top button