Sikh News

ਇੱਕ Hindu ਪੱਤਰਕਾਰ ਨਾਲ ਕੀ ਹੋਇਆ ਜਦ ਉਹ ਗਿਆ ਸੰਤ ਜੀ ਦੇ ਘਰ | 100% ਸੱਚੀ ਘਟਨਾ

7 ਜੂਨ 1984 ਦੀ ਸਵੇਰ 8 ਵਜੇ ਆਲ ਇੰਡੀਆ ਰੇਡੀਓ ਤੋਂ ਇਹ ਖਬਰ ਪ੍ਰਸਾਰਿਤ ਕੀਤੀ ਜਾ ਚੁੱਕੀ ਸੀ ਕਿ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੇਹ ਮਿਲ ਚੁੱਕੀ ਹੈ। ਇੰਡੀਅਨ ਐਕਸਪ੍ਰੈੱਸ ਵਿਚ ਕੰਮ ਕਰਦੇ ਰਿਪੋਰਟਰ “ਸੰਜੇ ਸੂਰੀ” ਨੂੰ ਉਸ ਦਿਨ ਮੋਗੇ ਤੋਂ ਰੋਡੇ ਪਿੰਡ ਜਾਣ ਲਈ ਟੈਕਸੀ ਨਾ ਮਿਲੀ। ਬੱਸ ਤੇ ਫਰੀਦਕੋਟ ਆਇਆ ਤੇ ਓਥੋਂ ਟੈਂਪੂ ਫੜਿਆ ਪਰ ਟੈਂਪੂ ਨੇ ਵੀ ਰੋਡੇ ਪਿੰਡ ਤੋਂ ਕਈ ਮੀਲ ਪਿੱਛੇ ਹੀ ਹੇਠਾਂ ਲਾਹ ਦਿੱਤਾ। ਅੱਗੋਂ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ ਤੇ ਉਤੋਂ ਜੂਨ ਮਹੀਨੇ ਦੀ ਅੱਤ ਦੀ ਗਰਮੀ। ਇਹਨੇ ਨੂੰ ਇੱਕ ਹੌਲੀ ਜਿਹੀ ਉਮਰ ਦਾ ਮੁੰਡਾ ਪਿੱਛਿਓਂ ਸਾਈਕਲ ਤੇ ਆਇਆ। ਸੂਰੀ ਨੇ ਉਸਨੂੰ ਸੰਤਾਂ ਦਾ ਪਿੰਡ ਪੁੱਛ ਲਿਆ ਤੇ ਉਹ ਮੁੰਡਾ ਆਖਣ ਲੱਗਾ ਮੇਰੇ ਮਗਰ ਬੈਠ ਜਾਓ,ਹੁਣੇ ਛੱਡ ਆਉਂਦਾ ਹਾਂ।ਪੂਰਾਣੇ ਸਾਈਕਲ ਦੀ ਪਿਛਲੀ ਸੀਟ ਤੇ ਬੈਠੇ ਹੋਏ ਨੂੰ ਕੁਝ ਪਤਾ ਨਹੀਂ ਸੀ ਕੇ ਉਹ ਮੈਨੂੰ ਖੇਤਾਂ,ਪਗਡੰਡੀਆਂ,ਨਹਿਰਾਂ ਅਤੇ ਕੱਚੇ ਰਾਹਾਂ ਥਾਣੀ ਕਿੱਧਰ ਨੂੰ ਲਿਜਾਈ ਜਾ ਰਿਹਾ ਸੀ !! ਵੱਜਦੇ ਹੋਏ ਹਰ ਪੈਡਲ ਦੇ ਨਾਲ ਉਸਦਾ ਕਿੰਨਾ ਸਾਰਾ ਮੁੜਕਾ ਚੋ ਕੇ ਭੋਏਂ ਤੇ ਜਾ ਡਿੱਗਦਾ। ਅਖੀਰ ਸੰਜੇ ਸੂਰੀ ਤੋਂ ਰਿਹਾ ਨਾ ਗਿਆ। ਆਖਿਆ “ਯਾਰ ਹੁਣ ਤੂੰ ਮਗਰ ਬੈਠ ਅੱਗੋਂ ਮੈਂ ਚਲਾਉਂਦਾ ਹਾਂ” ਪਰ ਉਹ ਮੁੰਡਾ ਅੱਗੋਂ ਬੇਧਿਆਨੀ ਵਿਚ ਆਖਣ ਲੱਗਾ “ਕੋਈ ਗੱਲ ਨੀ”!ਕਾਫੀ ਚਿਰ ਮਗਰੋਂ ਪਿੰਡ ਦੇ ਇੱਕ ਕਚੇ ਜਿਹੇ ਘਰ ਅੱਗੇ ਜਾ ਬ੍ਰੇਕ ਮਾਰ ਦਿੱਤੀ। Image result for sanjay suri reporterਆਖਣ ਲੱਗਾ “ਜੀ ਏਹੀ ਹੈ ਸੰਤਾਂ ਦਾ ਘਰ”।ਏਨੀ ਗੱਲ ਆਖ ਜਦੋਂ ਉਹ ਮੁੰਡਾ ਵਾਪਿਸ ਮੁੜਿਆ ਤਾਂ ਸੂਰੀ ਨੂੰ ਅਹਿਸਾਸ ਹੋਇਆ ਕਿ ਇਹ ਜਗਾ ਉਸ ਮੁੰਡੇ ਦੇ ਰਾਹ ਵਿਚ ਨਹੀਂ ਸੀ ਪੈਂਦੀ ਸਗੋਂ ਉਹ ਉਸਨੂੰ ਉਚੇਚਾ ਇਥੇ ਕਿੰਨੀ ਦੂਰ ਛੱਡਣ ਹੀ ਆਇਆ ਸੀ।ਏਨੇ ਨੂੰ ਦੁਪਹਿਰ ਢਲਣ ਤੇ ਆ ਗਈ ਸੀ। ਕੱਚੀ ਮਿੱਟੀ ਦੇ ਘਰ ਦੀਆਂ ਬਰੂਹਾਂ ਟੱਪੀਆਂ। ਵੇਹੜੇ ਵਿਚ ਕਾਫੀ ਲੋਕ ਖਲੋਤੇ ਹੋਏ ਸਨ। ਸਾਰੇ ਚੁੱਪ ਚਾਪ ਆਏ ਸੰਜੇ ਸੂਰੀ ਵੱਲ ਦੇਖੀ ਜਾ ਰਹੇ ਸਨ। ਕਿਸੇ ਨੇ ਸੂਰੀ ਨਾਲ ਕੋਈ ਗੱਲ ਨਾ ਕੀਤੀ। ਘੜੀ ਕੂ ਮਗਰੋਂ ਸੂਰੀ ਨੇ ਝਕਦੇ ਝਕਦੇ ਨੇ ਪੁੱਛ ਲਿਆ..”ਸੰਤ ਜੀ ਦੇ ਪਰਿਵਾਰ ਨੂੰ ਮਿਲਣਾ ਏ”। ਇੱਕ ਵਾਰ ਫੇਰ ਚਾਰੇ ਪਾਸੇ ਚੁੱਪ ਪੱਸਰ ਗਈ।ਸੂਰੀ ਖੁਦ ਦੱਸਦਾ ਕਿ ਉਸ ਸਮੇਂ ਮੈਂ ਕਲੀਨ-ਸ਼ੇਵਨ ਕੱਲਮ-ਕੱਲਾ ਹਿੰਦੂ,ਦਿੱਲੀ ਤੋਂ ਸੈਂਕੜੇ ਮੀਲ ਦੂਰ ਇੱਕ ਅਣਜਾਣ ਜਿਹੇ ਪਿੰਡ ਵਿਚ ਏਨੇ ਸਾਰੇ ਸਿੱਖਾਂ ਦੇ ਐਨ ਵਿਚਕਾਰ ਘਿਰਿਆ ਹੋਇਆ ਖਲੋਤਾ ਸਾਂ। Image result for sanjay suri reporterਉਹ ਵੀ ਓਦੋਂ ਜਦੋਂ ਕਿ ਸੰਕੇਤਕ ਤੌਰ ਤੇ ਮੇਰੀ ਕੌਮ ਯਾਨੀ ਹਿੰਦੂਆਂ ਦੇ ਬੰਦਿਆਂ ਨੇ,ਫੌਜ ਨੇ ਇਸ ਘਰ ਨਾਲ ਸਬੰਧਿਤ ਇੱਕ ਪ੍ਰਸਿੱਧ ਇਨਸਾਨ ਯਾਨੀ ਸੰਤ ਭਿੰਡਰਾਂਵਾਲੇ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਮਾਰ ਮੁਕਾਇਆ ਸੀ।ਸੂਰੀ ਅਨੁਸਾਰ ਅਜੇ ਇਹ ਸਭ ਕੁਝ ਉਸਦੇ ਦਿਮਾਗ ਵਿਚ ਘੁੰਮ ਹੀ ਰਿਹਾ ਸੀ ਕਿ ਇੱਕ ਹੌਲੀ ਜਿਹੀ ਉਮਰ ਦਾ ਮੁੰਡਾ ਕੋਲ ਆਇਆ ਤੇ ਮੈਨੂੰ ਅੰਦਰ ਲੈ ਗਿਆ। ਅੰਦਰ ਡੱਠੇ ਹੋਏ ਮੰਜੇ ਤੇ ਬੈਠਣ ਦਾ ਇਸ਼ਾਰਾ ਕਰਦਾ ਹੋਇਆ ਪੁੱਛਣ ਲੱਗਾ “ਸਵੇਰ ਦਾ ਕੁਝ ਖਾਦਾ ਤੇ ਨਹੀਂ ਹੋਣਾ”?ਅਜੀਬ ਜਿਹੇ ਮਾਹੌਲ ਵਿਚ ਘਿਰੇ ਹੋਏ ਨੇ ਆਖ ਦਿੱਤਾ “ਨਹੀਂ”। ਕੁਝ ਦੇਰ ਮਗਰੋਂ ਓਹੀ ਮੁੰਡਾ “ਰੋਟੀ ਦੀ ਥਾਲੀ ਅਤੇ ਪਾਣੀ ਦਾ ਗਿਲਾਸ” ਲੈ ਅੰਦਰ ਆਣ ਵੜਿਆ ਤੇ ਆਖਣ ਲੱਗਾ “ਪਹਿਲਾਂ ਕੁਝ ਖਾ ਲਵੋ”?ਅਜੀਬ ਜਿਹੀ ਮਾਨਸਿਕਤਾ ਤੇ ਵੱਖਰਾ ਜਿਹਾ ਮਾਹੌਲ ਸੀ। ਸਿਵਾਏ ਇੱਕ ਅਸਮਾਨੀ ਉੱਡਦੇ ਫੌਜ ਦੇ ਹੈਲੀਕਾਪਟਰ ਦੇ ਹੋਰ ਕੁਝ ਵੀ ਨਹੀਂ ਸੀ।ਉਹ ਕਿੰਨੇ ਸਾਰੇ ਜੇ ਚਾਹੁੰਦੇ ਤਾਂ ਹਿੰਦੂ ਹੋਣ ਦੇ ਨਾਤੇ ਮੈਨੂੰ ਮਿੰਟਾਂ-ਸਕਿੰਟਾਂ ਵਿਚ ਮਾਰ ਵੀ ਸਕਦੇ ਸਨ ਪਰ..!…….. ਮੈਂ ਰੱਜ ਕੇ ਰੋਟੀ ਖਾਦੀ,ਫੇਰ ਢੇਰ ਸਾਰੇ ਸੁਆਲ ਪੁੱਛੇ,ਓਹਨਾ ਸਭ ਸਵਾਲਾਂ ਦੇ ਠਰੰਮੇ ਨਾਲ ਜੁਆਬ ਵੀ ਦਿੱਤੇ।Image result for sanjay suri reporterਇਸ ਘਟਨਾ ਦੇ ਠੀਕ ਸਾਢੇ ਚਾਰ ਮਹੀਨਿਆਂ ਮਗਰੋਂ 31 ਅਕਤੂਬਰ 1984 ਨੂੰ ਦਿੱਲੀ ਵਿਚ ਇੰਦਰਾ ਗਾਂਧੀ ਆਪਣੇ ਦੋ ਅੰਗ ਰੱਖਿਅਕਾਂ ਦੁਆਰਾ ਮਾਰ ਦਿੱਤੀ ਗਈ।ਅਗਲੇ ਦਿਨ 1 ਨਵੰਬਰ ਦੀ ਸਵੇਰ ਦੇਖਿਆ ਕਿ ਦਿੱਲੀ ਵਿੱਚ ਚਾਰੇ ਪਾਸੇ ਅੱਗਾਂ ਲੱਗੀਆਂ ਪਈਆਂ ਸਨ। ਪੱਗਾਂ-ਦਾਹੜੀਆਂ ਵਾਲਿਆਂ ਨੂੰ ਬੱਸਾਂ,ਗੱਡੀਆਂ,ਸਾਈਕਲਾਂ,ਸਕੂਟਰਾਂ ਅਤੇ ਦੁਕਾਨਾਂ ਤੋਂ ਬਾਹਰ ਕੱਢ-ਕੱਢ ਬੁਰੀ ਤਰਾਂ ਮਾਰਿਆ ਜਾ ਰਿਹਾ ਸੀ। ਜਮਨਾ ਪਾਰ ਤ੍ਰਿਲੋਕ-ਪੂਰੀ ਇਲਾਕੇ ਵਿਚ ਸ਼ਾਇਦ ਹੀ ਕੋਈ ਐਸਾ ਘਰ ਹੋਵੇਗਾ ਜਿਥ੍ਹੇ ਕੋਈ ਇੱਕ ਵੀ ਇਨਸਾਨ ਸਿੱਖ ਹੋਣ ਦੀ ਸਜਾ ਭੁਗਤਣ ਤੋਂ ਵਾਂਝਿਆ ਰਹਿ ਗਿਆ ਹੋਵੇ। ਪਹਿਲਾਂ ਗੱਲ ਵਿੱਚ ਬਲਦੇ ਟਾਇਰ ਪਾਏ ਜਾਂਦੇ ਤੇ ਫੇਰ ਸਿਰ ਵਿੱਚ ਸਰੀਏ ਮਾਰ ਮਾਰ ਕਤਲ ਕਰ ਦਿੱਤਾ ਜਾਂਦਾ। ਇਹ ਸਾਰਾ ਕੁਝ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਸੀ ਕਿਉਂਕਿ ਇਹਨਾਂ ਦੀ “ਕੌਮ” ਨਾਲ ਸਬੰਧਿਤ ਦੋ ਲੋਕਾਂ ਯਾਨੀ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਦਿੱਤਾ ਸੀ।Image result for sanjay suri reporter ਉਹਨਾਂ ਦੀ ਬੋਲੀ ਵਿਚ ਸੋਧਾ ਲਾਇਆ ਸੀ। ਉਹ ਪੱਤਰਕਾਰ ਸੰਜੇ ਸੂਰੀ ਖੁਦ ਦਸਦਾ ਹੈ ਕਿ ਜਗਾ ਜਗਾ ਕਿੰਨੇ ਸਾਰੇ ਬੇਬਸ ਇਨਸਾਨਾਂ ਨੂੰ ਜਨੂਨੀ ਭੀੜ ਹੱਥੋਂ ਇਸ ਤਰਾਂ ਕੋਹ ਕੋਹ ਕੇ ਕਤਲ ਹੁੰਦਿਆਂ ਦੇਖ ਕੁਝ ਮਹੀਨੇ ਪਹਿਲਾਂ “ਰੋਡੇ ਪਿੰਡ” ਵਿਚ ਖੁਦ ਨਾਲ ਵਾਪਰੀ ਉਹ ਘਟਨਾ ਚੇਤੇ ਆ ਗਈ। ਸੱਚੀ ਪੁੱਛੋਂ ਪੰਜਾਬ ਅਤੇ ਪੰਜਾਬੀਅਤ ਤੇ ਬੜਾ ਮਾਣ ਮਹਿਸੂਸ ਹੋਇਆ। ਪਰ ਇਸਦੇ ਨਾਲ ਨਾਲ ਵੱਡੇ ਦਿਲ ਵਾਲਿਆਂ ਦਾ ਦਿਲ ਅਖਵਾਉਂਦੀ ਦਿੱਲੀ ਦੀ ਫਿਰਕਾਪ੍ਰਸਤ ਸੋਚ ਤੇ ਸ਼ਰਮ ਵੀ ਬਹੁਤ ਆਈ। ਸੂਰੀ ਅਨੁਸਾਰ ਜਦੋਂ ਉਹ ਸੰਤ ਜੀ ਦੇ ਘਰ ਰੋਡੇ ਪਿੰਡ ਗਿਆ ਸੀ ਤਾਂ ਉਹਨਾਂ ਦੇ ਪਰਿਵਾਰ ਨੇ,ਪਿੰਡ ਨੇ ਉਸ ਨਾਲ ਹਿੰਦੂ ਹੋਣ ਨਾਤੇ ਗਲਤ ਵਿਹਾਰ ਨਹੀਂ ਸੀ ਕੀਤਾ ਸਗੋਂ ਰੋਟੀ ਖੁਆਈ ਸੀ। ਅੱਜ ਨਵੰਬਰ 1984 ਦਾ ਮਹੀਨਾ ਕੈਸਾ ਚੜਿਆ ਕਿ ਉਸ ਕੌਮ ਦੇ 2 ਸਿੰਘਾਂ ਵਲੋਂ ਅਕਾਲ ਤਖ਼ਤ ਦੇ ਲਏ ਬਦਲੇ ਦੇ ਰੋਹ ਵਿਚ ਪੂਰੀ ਕੌਮ ਨੂੰ ਸਿਰਫ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਉਹ ਸਿੱਖ ਹਨ !! ਇਸ ਵੀਡੀਓ ਦਾ ਤੱਤਸਾਰ ਇਹ ਹੈ ਕਿ ਸਿੱਖ ਕਿਸੇ ਨੂੰ ਇਸ ਕਰਕੇ ਨਹੀਂ ਮਾਰਦਾ ਕਿ ਅਗਲਾ ਬੰਦਾ ਕਿਸ ਧਰਮ ਨਾਲ ਸਬੰਧਿਤ ਹੈ,ਸਗੋਂ ਇਸ ਕਰਕੇ ਸੋਧਾ ਲਾਉਂਦਾ ਕਿ ਉਸਨੇ ਜ਼ੁਲਮ ਕੀਤਾ ਪਰ ਦੂਜੇ ਪਾਸੇ ਇਸ ਦੇਸ਼ ਦੀ ਬਹੁਗਿਣਤੀ ਨੇ ਸਿੱਖਾਂ ਨੂੰ ਇਸ ਕਰਕੇ ਗੱਲਾਂ ਵਿਚ ਟਾਇਰ ਪਾ ਕੇ ਸਾੜਿਆ ਕਿ ਉਹ ਸਿੱਖ ਹਨ। ਸਾਨੂੰ ਮਾਣ ਹੈ ਕਿ ਅਸੀਂ ਸਿੱਖ ਹਾਂ,ਪਰ ਅਸੀਂ ਕਿਸੇ ਧਰਮ ਨਾਲ ਨਫਰਤ ਨਹੀਂ ਕਰਦੇ,ਸਾਡੀ ਜੰਗ ਜ਼ੁਲਮ ਖਿਲਾਫ ਹੈ ਭਾਵੇਂ ਉਹ ਜ਼ੁਲਮ ਕੋਈ ਵੀ ਕਰੇ।

Related Articles

Back to top button