News

ਇੱਕ ਹੋਰ ਕਰਤੂਤ, ਰਾਮਲੀਲਾ ਤੇ ਜਦ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਵਰਗਾ ਰੋਲ ਕੀਤਾ

ਮੂਰਤਿ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖਰੇ-ਵੱਖਰੇ ਅਰਥ ਹਨ, ਜਿਵੇਂ ਬੁੱਤ, ਸਰੀਰ, ਅਕਾਰ, ਵਜ਼ੂਦ, ਸ਼ਕਲ, ਤਸਵੀਰ, ਨਮੂਨਾਂ ਅਤੇ ਹੋਂਦ। ਆਪਾਂ ਜਿਨ੍ਹਾਂ ਮੂਰਤਾਂ ਫੋਟੋਆਂ ਬਾਰੇ ਵਿਚਾਰ ਕਰ ਰਹੇ ਹਾਂ ਉਹ ਹਨ ਮਿੱਟੀ, ਪੱਥਰ, ਲਕੜੀ, ਕਪੜਾ, ਕਾਗਜ਼ ਅਤੇ ਅੱਜ ਕੱਲ੍ਹ ਪਲਾਸਟਿਕ ਆਦਿਕ ਦੀਆਂ ਬਣਾਈਆਂ ਮਨੋ ਕਲਪਿਤ ਫੋਟੋਆਂ-ਤਸਵੀਰਾਂ-ਮੂਰਤੀਆਂ ਜਿਨ੍ਹਾਂ ਦੀ ਪੂਜਾ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਭਰਵਾਂ ਖੰਡਨ ਕੀਤਾ ਗਿਆ ਹੈ-ਕਬੀਰ ਪਾਥਰ ਪੂਜਹਿ ਮੋਲ ਲੇ ਮਨਿ ਹਠੁ ਤੀਰਥ ਜਾਹਿ॥ ਦੇਖਾ ਦੇਖੀ ਸੁਵਾਂਗ ਧਰਿ ਭੂਲੇ ਭਟਕਾ ਖਾਹਿ॥ (1371) ਕਬੀਰ ਸਾਹਿਬ ਜੀ ਫੂਰਮਾਂਦੇ ਹਨ ਕਿ ਪੱਥਰ ਨੂੰ ਤਰਾਸ਼ ਕੇ ਮੂਰਤੀ ਬਣਾਈ ਜਾਂਦੀ ਹੈ ਅਤੇ ਮੂਰਤੀ ਘਾੜਾ ਉਸ ਦੇ ਸੀਨੇ ਤੇ ਪੈਰ ਵੀ ਰੱਖਦਾ ਹੈ ਜੇ ਇਹ ਮੂਰਤਿ ਵਾਕਿਆ ਹੀ ਸੱਚੀ ਹੈ ਤਾਂ ਘੜਨ ਵਾਲੇ ਨੂੰ ਕਿਉਂ ਨਹੀਂ ਖਾਂਦੀ ਅਤੇ ਜੋ ਸ਼ਰਧਾਲੂ ਮੂਰਤਿ ਨੂੰ ਕੁੱਝ ਪ੍ਰਸ਼ਾਦ ਭੋਜਨ ਅਰਪਨ ਕਰਦਾ ਹੈ ਤਾਂ ਉਹ ਵੀ ਪੁਜਾਰੀ ਹੀ ਖਾ ਜਾਂਦਾ ਹੈ ਤੇ ਮੂਰਤਿ ਦੇ ਮੂੰਹ ਤੇ ਸਵਾਹ ਮਲ ਦਿੰਦਾ ਹੈ ਕਿ ਕਿਤੇ ਮੂਰਤੀ ਉੱਪਰ ਕੀੜੀਆਂ ਨਾਂ ਚੜ੍ਹ ਜਾਣ-ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੇ ਛਾਤੀ ਪਾਉਂ॥ ਜੇ ਇਹੁ ਮੂਰਤਿ ਸਾਚੀ ਹੈ ਤਾਂ ਗੜ੍ਹਨਹਾਰੇ ਖਾਉ …. ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖਿ ਛਾਰੁ (479) ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਹਨ ਕਿ “ਅਕਾਲ ਮੂਰਤਿ” ਉਹ ਸਰੂਪ ਸਮੇਂ ਤੋਂ ਰਹਿਤ ਹੈ, ਉਸ ਦੀ ਮੂਰਤੀ ਜਾਂ ਫੋਟੋ ਬਣਾ ਕੇ ਕਿਸੇ ਵੀ ਧਰਮ ਅਸਥਾਂਨ ਵਿੱਚ ਸਥਾਪਤ ਹੀ ਨਹੀਂ ਕੀਤੀ ਜਾ ਸਕਦੀ-ਥਾਪਿਆ ਨ ਜਾਇ ਕੀਤਾ ਨ ਹੋਇ॥ Image result for nanak jiਆਪੇ ਆਪਿ ਨਿਰੰਜਨੁ ਸੋਇ (ਜਪੁਜੀ) ਗੁਰੂ ਦੀ ਮੂਰਤਿ ਭਾਵ ਸਰੂਪ ਦਾ ਤਾਂ ਮਨ ਆਤਮਾਂ ਵਿੱਚ ਹੀ ਧਿਆਂਨ ਧਰਿਆ ਜਾ ਸਕਦਾ ਹੈ ਉਹ ਅੱਖਾਂ ਦੇ ਵੇਖਣ ਦਾ ਵਿਸ਼ਾ ਨਹੀਂ-ਗੁਰ ਕੀ ਮੂਰਤਿ ਮਨਿ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤਰਿ ਮਨਿ ਮਾਨੁ॥ (864) ਹੱਥ ਨਾਲ ਘੜ ਕੇ, ਕਾਗਜ਼ ਉੱਪਰ ਚਿੱਤ੍ਰਕਾਰੀ ਕਰਕੇ ਜਾਂ ਅੱਜ ਦੇ ਅਧੁਨਿਕ ਕੈਮਰਿਆਂ ਰਾਹੀਂ ਬਣਾਈਆਂ ਗਈਆਂ ਮੂਰਤਾਂ ਨਾਂ ਕੁਛ ਖਾਂਦੀਆਂ ਪੀਂਦੀਆਂ ਜਾਂ ਬੋਲਦੀਆਂ ਹਨ-ਨ ਕਿਛੁ ਬੋਲੈ ਨ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵਿ (1160) ਹਿੰਦੂ ਲੋਕ ਆਪੂੰ ਬਣਾਈਆਂ ਮੂਰਤਾਂ ਵਿੱਚ ਹੀ ਨਾਮ ਦਾ ਵਾਸਾ ਸਮਝੀ ਬੈਠੇ ਹਨ। ਇਸੇ ਕਰਕੇ ਮੰਦਰਾਂ ਵਿੱਚ ਮੂਰਤਾਂ ਹੀ ਭਗਵਾਨ ਦਾ ਰੂਪ ਸਮਝ ਕੇ ਪੂਜੀਆਂ ਜਾਂਦੀਆਂ ਹਨ-ਹਿੰਦੂ ਮੂਰਤਿ ਨਾਮ ਨਿਵਾਸੀ (1349) ਹਿੰਦੂ ਮੂਲੋਂ ਹੀ ਕੁਰਾਹੇ ਪਏ ਹੋਏ ਨਾਰਦ ਦੇ ਮੱਗਰ ਲੱਗ ਕੇ ਮੂਰਤੀ ਪੂਜਾ ਕਰੀ ਜਾ ਰਹੇ ਹਨ-ਹਿੰਦੂ ਮੂਲੇ ਭੂਲੇ ਅਖੁਟੀ ਜਾਹੀ॥ ਨਾਰਦਿ ਕਹਿਆ ਸੇ ਪੂਜਿ ਕਰਾਹੀ॥ ਅੰਧੇ ਗੂੰਗੇ ਅੰਧੁ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧੁ ਗਾਵਾਰੁ॥ (556)
ਮਹਾਂਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਧਰਮ ਵਿੱਚ ਮੂਰਤਾਂ ਦੀ ਵਿਕਰੀ ਜਾਂ ਪੂਜਾ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਸਗੋਂ ਮਹਾਂਰਾਜੇ ਦੇ ਰਾਜ ਵੇਲੇ ਨਿਰਮਲੇ ਉਦਾਸੀ ਆਦਿਕ ਹਿੰਦੂ ਬ੍ਰਾਹਮਣ ਟਾਈਪ ਸਾਧੂਆਂ ਨੇ ਗੁਰੂ ਘਰਾਂ ਵਿੱਚ ਵੀ ਮੰਦਿਰਾਂ ਦੀ ਤਰ੍ਹਾਂ ਮੂਰਤੀ ਪੂਜਾ ਸ਼ੁਰੂ ਕਰ ਦਿੱਤੀ, ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਵੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ। ਦੇਖਾ ਦੇਖੀ ਲੋਕ ਘਰਾਂ ਵਿੱਚ ਵੀ ਰੱਖਣ ਲੱਗ ਪਏ ਇਥੋਂ ਤੱਕ ਕਿ ਘਰਾਂ ਦੇ ਬਾਹਰਲੇ ਵੱਡੇ ਦਰਵਾਜਿਆਂ ਉੱਪਰ ਵੀ ਗੁਰੂਆਂ ਦੀਆਂ ਵੱਡ ਅਕਾਰੀ ਪੱਥਰ ਦੀਆਂ ਮੂਰਤਾਂ ਟਿਕਾਈਆਂ ਜਾਣ ਲੱਗੀਆਂ। ਜਦ ਸਿੰਘ ਸਭਾ ਲਹਿਰ ਚੱਲੀ ਤਾਂ ਓਦੋਂ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚੋਂ ਮੂਰਤੀਆਂ ਚੁੱਕ ਦਿੱਤੀਆਂ ਗਈਆਂ। Image result for nanak jiਇਨ੍ਹਾਂ ਮੂਰਤੀ ਪੂਜਕ ਸਾਧਾਂ ਨੂੰ ਵੱਡੇ ਵੱਡੇ ਗੁਰਦੁਆਰਿਆਂ ਵਿੱਚੋਂ ਤਾਂ ਕੱਢ ਦਿੱਤਾ ਗਿਆ ਪਰ ਇਨ੍ਹਾਂ ਨੇ ਪਿੰਡਾਂ ਸ਼ਹਿਰਾਂ ਵਿੱਚ ਨਵੇਕਲੇ ਡੇਰੇ ਬਣਾ ਲਏ ਤੇ ਅੰਦਰੋ ਅੰਦਰੀ ਬ੍ਰਾਹਮਣੀ ਪ੍ਰਚਾਰ ਜਾਰੀ ਰੱਖਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਵਿਚਾਰਧਾਰਾ ਨਾਲੋਂ ਤੋੜਨ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੂਰਤੀਆਂ ਵਾਂਗ ਧੂਫਾਂ ਧੁਖਾਉਣੀਆਂ, ਰੰਗ ਬਰੰਗੇ ਰੁਮਾਲੇ ਚੜਾਉਣੇ ਅਤੇ ਕਈ ਕਿਸਮ ਦੇ ਮੰਤ੍ਰਪਾਠ ਕਰਨੇ ਸ਼ੁਰੂ ਕਰ ਦਿੱਤੇ। ਪਾਠਾਂ ਦੇ ਫਲ ਵੀ ਵੱਖ ਵੱਖ ਦੱਸ ਕੇ ਲੋਕਾਂ ਨੂੰ ਵੱਧ ਤੋਂ ਵੱਧ ਪਾਠ ਕਰਾਉਣ ਦੀ ਪ੍ਰੇਰਣਾ ਦਿੱਤੀ ਜਾਣ ਲੱਗੀ ਤੇ ਪ੍ਰਚਾਰ ਕੀਤਾ ਗਿਆ ਕਿ ਡੇਰਿਆਂ ਸੰਪ੍ਰਦਾਵਾਂ ਦੇ ਪਾਠੀ ਹੀ ਸ਼ੁੱਧ ਪਾਠ ਕਰ ਸਕਦੇ ਹਨ। ਆਮ ਸਿੱਖ ਤੇ ਖਾਸ ਕਰਕੇ ਬੀਬੀਆਂ ਤਾਂ ਪਾਠ ਕਰ ਹੀ ਨਹੀਂ ਸਕਦੀਆਂ ਕਿਉਂਕਿ ਉਹ ਮਹਾਂਵਾਰੀ ਕਰਕੇ ਪਲੀਤ ਰਹਿੰਦੀਆਂ ਹਨ। ਇਉਂ ਲੋਕਾਂ ਨੂੰ ਗੁਰੂ ਗਿਆਂਨ ਨਾਲੋਂ ਤੋੜ ਦਿੱਤਾ ਗਿਆ ਤੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇੱਕ ਮੂਰਤਿ ਦੀ ਤਰ੍ਹਾਂ ਪੂਜਣ ਅਤੇ ਆਪ ਬਾਣੀ ਪੜਨ ਦੀ ਥਾਂ ਸਾਧਾਂ ਕੋਲੋਂ ਪਾਠ ਕਰਾਉਣ ਲੱਗ ਪਏ ਜਦ ਕਿ ਹਰੇਕ ਸਿੱਖ ਨੂੰ ਆਪ ਬਾਣੀ ਦਾ ਪਾਠ ਵਿਚਾਰ ਨਾਲ ਕਰਕੇ ਅਮਲ ਕਰਨਾ ਚਾਹੀਦਾ ਹੈ।

Related Articles

Back to top button