Punjab

ਇੱਕ ਡੁੱਬ ਰਿਹਾ ਸੀ,ਦੂਜਾ ਬਚਾਉਂਦਾ ਹੋਇਆ ਆਪ ਵੀ ਡੁੱਬਿਆ | ਪਰ ਪ੍ਰਸ਼ਾਸ਼ਨ ਦੀ ਲਾਪਰਵਾਹੀ | Surkhab TV

ਭਾਰਤੀ ਫੌਜ ਵਿਚ ਸ਼ਾਮਿਲ ਪੰਜਾਬ ਦੇ 2 ਸਿੱਖ ਜਵਾਨਾਂ ਦੀ ਮੌਤ ਦੀ ਖਬਰ ਆਈ ਹੈ। ਹਲਕਾ ਖੇਮਕਰਨ ਦੇ ਆਖਰੀ ਪਿੰਡ ਤੇ ਸਬ ਡਵੀਜ਼ਨ ਪੱਟੀ ਦੇ ਨੇੜਲੇ ਪਿੰਡ ਕੁੱਲਾ ਦੇ ਫੌਜੀ ਜਵਾਨ ਜੋਰਾਵਰ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਪਰਮਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਪਿੰਡ ਮਹਿਰੋ ਜਿਲਾ ਮੋਗਾ ਦੀ ਸਿੱਖ ਰੈਜੀਮੈਂਟ ਸੈਂਟਰ ਰਾਮਗੜ ਕੈਂਟ (ਝਾਰਖੰਡ) ਅੰਦਰ ਖੇਡ ਅਭਿਆਸ ਦੌਰਾਨ ਮੌਤ ਹੋਣ ਦੀ ਖਬਰ ਆਈ ਹੈ। ਅੱਜ ਮ੍ਰਿਤਕ ਜਵਾਨ ਜੋਰਾਵਰ ਸਿੰਘ ਦਾ ਸ਼ਰੀਰ ਤਿਰੰਗੇ ਝੰਡੇ ਵਿੱਚ ਲਿਪਟਿਆ ਹੋਇਆ ਉਸਦੇ ਪਿੰਡ ਕੁੱਲਾ ਪੁਹੰਚਿਆ ਤਾਂ ਪਿੰਡ ਦਾ ਮਾਹੌਲ ਗ਼ਮਗੀਨ ਹੋ ਗਿਆ। ਜੋਰਾਵਰ ਸਿੰਘ ਸਿੱਖ ਰੈਜੀਮੈਂਟ ਸੈਂਟਰ ਅੰਦਰ ਬਣੇ ਤਲਾਬ ਵਿੱਚ ਆਪਣੀ ਸਾਥੀ ਜਵਾਨਾਂ ਨੂੰ ਬਚਾਉਦਿਆਂ ਹੋਇਆ ਡੁੱਬ ਗਿਆ ਸੀ। ਮ੍ਰਿਤਕ ਜਵਾਨ ਦੀ ਅੰਤਿਮ ਵਿਦਾਇਗੀ ਸਮੇਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਫੋਜ ਵੱਲੋਂ ਸਲਾਮੀ ਹੀ ਦਿੱਤੀ ਗਈ। ਇਸਦੇ ਨਾਲ ਹੀ ਜਿਸ ਫੌਜੀ ਜਵਾਨ ਨੂੰ ਬਚਾਉਂਦੇ ਹੋਏ ਜੋਰਾਵਰ ਸਿੰਘ ਦੀ ਮੌਤ ਹੋਈ ਉਸ ਨੌਜਵਾਨ ਦੀ ਮ੍ਰਿਤਕ ਦੇਹ ਵੀ ਜਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਦੇ ਪਿੰਡ ਮਹਿਰੋ ਪਹੁੰਚੀ। ਪਰਮਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਪਿਛਲੇ 4 ਸਾਲ ਤੋਂ ਫੌਜ ਵਿੱਚ ਭਰਤੀ ਹੋਇਆ ਸੀ ਤੇ ਬਾਕਸਿੰਗ ਦਾ ਚੰਗਾ ਖਿਡਾਰੀ ਸੀ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਕੁੱਲਾ ਪਿੰਡ ਦੇ ਰਹਿਣ ਵਾਲੇ ਜ਼ੋਰਾਵਰ ਸਿੰਘ ਦੀ ਵੀ ਇਸ ਸਿਖਲਾਈ ਦੌਰਾਨ ਮੌਤ ਹੋਈ ਹੈ। ਇਨ੍ਹਾਂ ਦੋਨਾਂ ਨੌਜਵਾਨਾਂ ਦੀ ਹੀ ਉਮਰ 22 ਸਾਲ ਸੀ।ਇਥੇ ਇਹ ਦੱਸਣਯੋਗ ਹੈ ਕਿ ਇਹਨਾਂ ਦੋਵਾਂ ਨੌਜਵਾਨਾਂ ਦੇ ਸਸਕਾਰ ਮੌਕੇ ਦੋਵਾਂ ਥਾਵਾਂ ਤੇ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਜਾਂ ਕੋਈ ਰਾਜਨੀਤਿਕ ਲੀਡਰ ਨਹੀਂ ਪਹੁੰਚਿਆ। ਭਾਵੇਂ ਕਿ ਪਰਮਿੰਦਰ ਸਿੰਘ ਦੇ ਸਸਕਾਰ ਮੌਕੇ ਫੌਜ ਵਲੋਂ ਉਸਨੂੰ ਸਲਾਮੀ ਦਿੱਤੀ ਗਈ ਪਰ ਕੁੱਲਾ ਪਿੰਡ ਦੇ ਜ਼ੋਰਾਵਰ ਸਿੰਘ ਨੂੰ ਫੌਜ ਵਲੋਂ ਸਲਾਮੀ ਵੀ ਨਹੀਂ ਦਿੱਤੀ ਗਈ। ਪ੍ਰਸ਼ਾਸ਼ਨ ਤੇ ਫੌਜ ਦੀ ਇਸ ਅਣਗਹਿਲੀ ਤੇ ਪਰਿਵਾਰਕ ਮੈਂਬਰਾਂ ਨੂੰ ਰੋਸ ਹੈ।

Related Articles

Back to top button