Latest

ਇੰਝ ਹੋਣੀ ਤਰੱਕੀ ?? ਕਰੋੜਾਂ ਦੀਆਂ ਨਿੰਬੂ ਮਿਰਚਾਂ ਟੰਗਦੇ ਲੋਕ !! Nimbu-Mirch Totka

ਪੰਜਾਬ ਵਿੱਚ ਖਾਣ ਵਾਲੀਆਂ ਕੀਮਤੀ ਚੀਜ਼ਾਂ ਤੇਜ਼ੀ ਨਾਲ ਅੰਧਵਿਸ਼ਵਾਸ ਦੀ ਭੇਟ ਚੜ੍ਹ ਰਹੀਆਂ ਹਨ। ਕੇਵਲ ਪੰਜਾਬ ਵਿੱਚ ਹੀ ਹਰ ਸਾਲ ਕਰੀਬ 14 ਕਰੋੜ 1 ਲੱਖ 40 ਹਜ਼ਾਰ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਲੋਕ ਆਪਣੀਆਂ ਦੁਕਾਨਾਂ, ਘਰਾਂ ਅਤੇ ਵਾਹਨਾਂ ਉੱਤੇ ਟੰਗ ਕੇ ਖ਼ਰਾਬ ਕਰ ਦਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲੋਂ ਵੱਧ ਅਜਿਹੇ ਅੰਧਵਿਸ਼ਵਾਸਾਂ ਕਾਰਨ ਬਰਬਾਦ ਕਰਦੇ ਹਨ। ਇਨ੍ਹਾਂ ਅੰਧਵਿਸ਼ਵਾਸਾਂ ਕਾਰਨ ਹੀ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਅੱਜ ਅਸਮਾਨੀ ਚੜ੍ਹੀਆਂ ਹੋਈਆਂ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕੀਤੇ ਸਰਵੇ ਦੌਰਾਨ ਇਹ ਤੱਥ ਸਾਹਮਣੇ ਆਏ ਹਨ। ਤਰਕਸ਼ੀਲ ਸੁਸਾਇਟੀ ਵੱਲੋਂ ਇਹ ਅੰਕੜੇ ਪੰਜਾਬ ਦੇ ਵੱਖ-ਵੱਖ ਵੱਡੇ ਤੇ ਛੋਟੇ ਸ਼ਹਿਰਾਂ, ਕਸਬਿਆਂ, ਵਾਹਨਾਂ, ਪਿੰਡਾਂ ਦੀਆਂ ਦੁਕਾਨਾਂ ਆਦਿ ਦੇ ਆਧਾਰ ’ਤੇ ਪੇਸ਼ ਕੀਤੇ ਗਏ ਹਨ। ਸਰਵੇ ਰਿਪੋਰਟ ਅਨੁਸਾਰ ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ ਸਮੇਤ ਅਜਿਹੇ ਕੁੱਲ 25 ਵੱਡੇ ਸ਼ਹਿਰ ਹਨ ਜਿਥੇ ਕਿ 25 ਹਜ਼ਾਰ ਦੁਕਾਨਾਂ ਹਨ ਜਿਨ੍ਹਾਂ ਦੇ ਵਰਾਂਡਿਆਂ ’ਚ ਇਹ ਨਿੰਬੂ ਮਿਰਚਾਂ ਦੇ ਸੈੱਟ ਬਣਾ ਕੇ ਟੰਗੇ ਹੋਏ ਹਨ ਤੇ ਇਨ੍ਹਾਂ ਨਿੰਬੂ-ਮਿਰਚਾਂ ਦੇ ਹਰ ਸੈਟ ਦੀ ਕੀਮਤ 10 ਰੁਪਏ ਹੈ। ਹਰ ਸ਼ਨਿੱਚਰਵਾਰ ਨੂੰ Nimbu And Green Chillis Totka To Ward Of Evil Eye And Spirits - शनिवार को  यदि सड़क पर दिखे ये चीजें तो भूलकर भी न रखे पैर, वरना... | Patrika Newsਰੀਬ 2 ਲੱਖ 50 ਹਜ਼ਾਰ ਰੁਪਏ ਦੇ ਨਿੰਬੂ-ਮਿਰਚਾਂ ਟੰਗੇ ਜਾਂਦੇ ਹਨ। ਜੇ ਇਨ੍ਹਾਂ ਨੂੰ ਸਾਲ ਦੇ 52 ਹਫ਼ਤਿਆਂ ਦੇ ਆਧਾਰ ’ਤੇ ਗੁਣਾ ਕਰਕੇ ਦੇਖੀਏ ਤਾਂ ਇਹ ਰਕਮ 1 ਕਰੋੜ 30 ਲੱਖ ਰੁਪਏ ਦੀ ਬਣਦੀ ਹੈ। ਇਸੇ ਤਰ੍ਹਾਂ ਸੂਬੇ ਵਿਚ ਕੁੱਲ ਛੋਟੇ 25 ਸ਼ਹਿਰ ਹਨ ਜਿਨ੍ਹਾਂ ’ਚ ਕਰੀਬ 500 ਦੇ ਕਰੀਬ ਦੁਕਾਨਾਂ ਹਨ। ਇਸ ਫ਼ਾਰਮੂਲੇ ਦੇ ਆਧਾਰ ’ਤੇ ਇਨ੍ਹਾਂ ਦੁਕਾਨਾਂ ’ਤੇ ਸਾਲਾਨਾ ਕੁੱਲ 65 ਲੱਖ ਰੁਪਏ ਦੇ ਨਿੰਬੂ-ਮਿਰਚਾਂ ਟੰਗ ਕੇ ਸੁਕਾ ਦਿੱਤੇ ਜਾਂਦੇ ਹਨ। ਇੰਝ ਹੀ ਪੰਜਾਬ ਵਿਚ ਕਰੀਬ 120 ਦੇ ਕਰੀਬ ਕਸਬੇ ਹਨ ਜਿਥੇ 100 ਦੇ ਕਰੀਬ ਦੁਕਾਨਾਂ ਹਨ ਜਿਨ੍ਹਾਂ ’ਤੇ ਹਰ ਹਫ਼ਤੇ 1 ਲੱਖ 20 ਹਜ਼ਾਰ ਅਤੇ ਸਾਲਾਨਾ 62 ਲੱਖ 40 ਹਜ਼ਾਰ ਰੁਪਏ ਦੀਆਂ ਦੋਵੇਂ ਖਾਣ ਵਾਲੀਆਂ ਚੀਜ਼ਾਂ ਭੰਗ ਦੇ ਭਾਣੇ ਗਵਾ ਦਿੱਤੀਆਂ ਜਾਂਦੀਆਂ ਹਨ। ਇਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅੱਗਾਂ ਲੱਗਣ ਨਾਲ ਪੰਜਾਬ ਦੇ ਕਿੰਨੇ ਹੀ ਸ਼ਹਿਰ ਦੀਆਂ ਮਾਰਕੀਟਾਂ ਸਮੇਂ-ਸਮੇਂ ਤਬਾਹ ਹੋਈਆਂ ਹਨ ਅਤੇ ਕਿੰਨੀਆਂ ਹੀ ਦੁਕਾਨਾਂ ’ਚੋਂ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ ਜਿਨ੍ਹਾਂ ’ਤੇ ਨਿੰਬੂ ਮਿਰਚਾਂ ਟੰਗੇ ਹੁੰਦੇ ਹਨ ਪਰ ‘ਨਿੰਬੂ ਮਿਰਚਾਂ’ ਕਿਸੇ ਦੀ ਕੋਈ ਸਹਾਇਤਾ ਨਹੀਂ ਕਰਦੀਆਂ। ਇਸ ਸਰਵੇ ਵਿੱਚ ਵਾਹਨਾਂ ’ਤੇ ਟੰਗੀਆਂ ਜਾਣ ਵਾਲੀਆਂ ਨਿੰਬੂ-ਮਿਰਚਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸੂਬੇ ਵਿਚ ਇਸ ਸਮੇਂ ਕਰੀਬ 10 ਲੱਖ ਵਾਹਨ ਹਨ। ਜੇ ਇਹ ਮੰਨ ਲਿਆ ਜਾਵੇ ਕਿ ਇਨ੍ਹਾਂ ’ਚੋਂ ਸਿਰਫ਼ 10 ਫ਼ੀਸਦੀ ਭਾਵ 1 ਲੱਖ ਵਾਹਨਾਂ ਦੇ ਮਾਲਕ ਹੀ ਇਸ ਵਹਿਮ ਦਾ ਸ਼ਿਕਾਰ ਹਨ ਤਾਂ ਇਨ੍ਹਾਂ ’ਤੇ ਟੰਗੇ ਜਾਣ ਵਾਲੀਆਂ ਨਿੰਬੂ ਮਿਰਚਾਂ ਦੀ ਗਿਣਤੀ ਸਾਲਾਨਾ 5 ਕਰੋੜ 20 ਲੱਖ ਰੁਪਏ ਬਣਦੀ ਹੈ। ਸਰਵੇ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੂਬੇ ਦੇ 12 ਹਜ਼ਾਰ ਪਿੰਡਾਂ ’ਚੋਂ 7 ਹਜ਼ਾਰ ਪਿੰਡ ਅਜਿਹੇ ਹਨ ਜਿਥੇ ਔਸਤਨ 10 ਦੁਕਾਨਾਂ ਹਨ ਜਿਥੇ ਨਿੰਬੂ-ਮਿਰਚਾਂ ਦਾ ਵਹਿਮ ਪਾਇਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਦੁਕਾਨਾਂ ’ਤੇ ਵੀ ਕੁੱਲ 3 ਕਰੋੜ 64 ਲੱਖ ਰੁਪਏ ਦੀਆਂ ਨਿੰਬੂ-ਮਿਰਚਾਂ ਨੂੰ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ।Nimbu Mirchi - Gastro Obscura ਇਸ ਤੋਂ ਇਲਾਵਾ ਪੰਜਾਬ ਵਿੱਚ ਲਗਪਗ 50 ਹਜ਼ਾਰ ਰੇਹੜੀਆਂ ਹਨ। ਜਿਨ੍ਹਾਂ ਦੇ ਮਾਲਕ ਆਪਣੇ ਕਾਰੋਬਾਰ ਨੂੰ ਵਧੀਆ ਚਲਾਉਣ ਦੀ ਮਨਸ਼ਾ ਨਾਲ ‘ਨਿੰਬੂ-ਮਿਰਚ’ ਟੋਟਕੇ ਦੀ ਵਰਤੋਂ ਕਰਦੇ ਹਨ। ਜਿਹੜੇ ਇਕ ਹਫ਼ਤੇ ਵਿੱਚ 5 ਲੱਖ ਅਤੇ ਇੱਕ ਸਾਲ ਵਿੱਚ 2 ਕਰੋੜ 60 ਲੱਖ ਰੁਪਏ ਦੇ ਨਿੰਬੂ ਮਿਰਚ ਅਜਾਈਂ ਗਵਾ ਦਿੰਦੇ ਹਨ। ਸਰਵੇ ਮੁਤਾਬਕ ਜੇ ਇਸ ਰਾਸ਼ੀ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਕੁੱਲ 14 ਕਰੋੜ 1 ਲੱਖ 40 ਹਜ਼ਾਰ ਰੁਪਏ ਬਣਦਾ ਹੈ। ਇਥੇ ਜ਼ਿਕਰਯੋਗ ਹੈ ਕਿ ਲੋਕ ਆਮ ਤੌਰ ’ਤੇ ਵਹਿਮਾਂ ਨੂੰ ‘ਕੀ ਫ਼ਰਕ ਪੈਂਦਾ ਹੈ’ ਕਹਿ ਕੇ ਹੀ ਮੰਨੀ ਜਾਂਦੇ ਹਨ ਪਰ ਜਦੋਂ ਇਨ੍ਹਾਂ ਦੀ ਵਿਆਪਕ ਆਧਾਰ ’ਤੇ ਪੜਤਾਲ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਅੰਕੜੇ ਸਾਹਮਣੇ ਆਉਂਦੇ ਹਨ। ਵਹਿਮ-ਭਰਮ ਲੋਕਾਂ ਦਾ ਆਰਥਿਕ, ਮਾਨਸਿਕ ਤੇ ਸਰੀਰਕ ਤੌਰ ’ਤੇ ਨੁਕਸਾਨ ਤਾਂ ਕਰ ਹੀ ਰਹੇ ਹਨ ਸਗੋਂ ਇਨ੍ਹਾਂ ਰਾਹੀਂ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਸੱਟ ਮਾਰੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤਰਾਂ ਮਿਰਚਾਂ ਤੇ ਨਿੰਬੂ ਟੰਗਣ ਦਾ ਅੰਧਵਿਸ਼ਵਾਸ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਘਰ-ਦੁਕਾਨ-ਕਾਰੋਬਾਰ ਦੇ ਬਾਹਰ ਮਿਰਚਾਂ ਤੇ ਨਿੰਬੂ ਟੰਗਦਾ ਹੈ ਤਾਂ ਇਹ ਸਮਝਿਆ ਜਾਂਦਾ ਹੈ ਕਿ ਇਸ ਨਾਲ ਨਜ਼ਰ ਨਹੀਂ ਲਗਦੀ ਕਿਉਂਕਿ ਜਦੋਂ ਕੋਈ ਲਗਾਤਾਰ ਇਸ ਤਰਾਂ ਘਰ-ਦੁਕਾਨ ਨੂੰ ਦੇਖਦਾ ਹੈ ਤਾਂ ਸਾਹਮਣੇ ਟੰਗੇ ਮਿਰਚਾਂ ਤੇ ਨਿੰਬੂ ਦੇਖਕੇ ਉਸਦਾ ਮਨ ਖੱਟਾ ਹੋ ਜਾਂਦਾ ਹੈ। ਜੇਕਰ ਮਿਰਚਾਂ ਤੇ ਨਿੰਬੂ ਟੰਗਣ ਦਾ ਵਿਗਿਆਨਕ ਕਾਰਨ ਦੇਖੀਏ ਤਾਂ ਨਿੰਬੂ ਤੇ ਮਿਰਚ ਵਿਚ ਸਿਟਰਿਕ ਐਸਿਡ ਹੁੰਦਾ ਹੈ ਜੋ ਬੈਕਟੀਰੀਆ ਨੂੰ ਖਤਮ ਕਰਦਾ ਹੈ। ਨਾਲ ਹੀ ਨਿੰਬੂ ਵਿਚ ਮਿਰਚ ਫਸਾਉਣ ਲਈ ਨਿੰਬੂ ਵਿਚ ਛੇਕ ਕੀਤਾ ਜਾਂਦਾ ਹੈ ਜਿਸ ਨਾਲ ਨਿੰਬੂ ਦੀ ਮਹਿਕ ਆਸੇ ਪਾਸੇ ਖਿਲਰ ਜਾਂਦੀ ਹੈ ਤੇ ਹਵਾ ਸਾਫ ਹੁੰਦੀ ਹੈ ਤੇ ਕੀੜੇ ਮਕੌੜੇ ਵੀ ਨਹੀਂ ਆਉਂਦੇ। ਸੋ ਮਿਰਚਾਂ ਤੇ ਨਿੰਬੂ ਟੰਗਣ ਨੂੰ ਅੰਧਵਿਸ਼ਵਾਸ ਮੰਨੀਏ ਜਾਂ ਕੰਮ ਦੀ ਚੀਜ ਇਹ ਹਰ ਇੱਕ ਦਾ ਆਪਣਾ ਆਪਣਾ ਸੋਚਣ ਦਾ ਪੈਮਾਨਾ ਹੈ। ਅਸੀਂ ਦੋਵੇਂ ਪੱਖ ਤੁਹਾਡੇ ਸਾਹਮਣੇ ਰੱਖ ਦਿੱਤੇ ਹਨ,ਤੁਸੀਂ ਕਿਸਤੇ ਅਮਲ ਕਰਨਾ ਇਹ ਤੁਹਾਡੀ ਮਰਜੀ ਹੈ। ਪਰ ਅਸੀਂ ਇਹ ਜਰੂਰ ਕਹਾਂਗੇ ਕਿ ਅੰਧਵਿਸ਼ਵਾਸ,ਚਾਹੇ ਉਹ ਕਿਸੇ ਵੀ ਤਰਾਂ ਦਾ ਹੋਵੇ,ਇਨਸਾਨ ਲਈ ਮਾੜਾ ਹੈ। ਵੀਡੀਓ ਸਬੰਧੀ ਆਪਣੇ ਵਿਚਾਰ ਅਤੇ ਸੁਝਾਅ ਜਰੂਰ ਦਿਓ ਜੀ ਤੇ ਨਾਲ ਹੀ ਸਾਡਾ ਇਹ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਓ।

Related Articles

Back to top button