Sikh News
ਇੰਝ ਵੀ ਮਨਾਇਆ ਜਾ ਸਕਦਾ ਹੈ 550 ਸਾਲਾ ਗੁਰਪੁਰਬ | Gurdwara Santsar Chandigarh

ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਿੱਥੇ ਵੱਡੇ ਵੱਡੇ ਨਗਰ ਕੀਰਤਨ ਤੇ ਸਮਾਗਮਾਂ ਦਾ ਜੋਰ ਹੇ ਓਥੇ ਹੀ ਗੁਰਦੁਆਰਾ ਸੰਤਸਰ ਸਾਹਿਬ ਚੰਡੀਗੜ੍ਹ ਨੇ ਇੱਕ ਅਨੋਖੀ ਪਹਿਲ ਕਦਮੀ ਕੀਤੀ ਹੈ। ਇਸ ਗੁਰਦਵਾਰਾ ਸਾਹਿਬ ਵਲੋਂ ਗਰੀਬ ਤੇ ਜਰੂਰਤਮੰਦ ਲੋਕਾਂ ਨੂੰ 550 ਕੰਬਲ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ। ਇਥੋਂ ਦੇ ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਵਾਲਿਆਂ ਨੇ ਰਾਤ ਨੂੰ ਸੜ੍ਹਕਾਂ ਤੇ ਪਏ ਗਰੀਬਾਂ ਨੂੰ ਕੰਬਲ ਦਿੱਤੇ ਅਤੇ ਹੋਰ ਵੀ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਸੜਕਾਂ ਤੇ ਠੰਡ ਵਿੱਚ ਰਹਿ ਰਹੇ ਇਹਨਾਂ ਬਜੁਰਗਾਂ ਅਤੇ ਹੋਰ ਲੋਕਾਂ ਨੇ ਭਾਈ ਸਾਬ ਦਾ ਬਹੁਤ ਧੰਨਵਾਦ ਕੀਤਾ।