News

ਇਹ Police ਦਾ ਹੌਲਦਾਰ ਹੈ ਕਿ ਪ੍ਰਚਾਰਕ ਹੈ ?? Gurbani Defination of ‘SANT’

“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ” (ਪੰ: ੯੮੨) “ਹਰਿ ਜੀਉ ਸਚਾ, ਸਚੀ ਬਾਣੀ, ਸਬਦਿ ਮਿਲਾਵਾ ਹੋਇ” (ਪੰ: ੬੪)ਜਿਉਂ ਜਿਉਂ ਗੁਰਬਾਣੀ ਦਾ ਅਧਯੱਣ ਕਰੀਏ ਅਤੇ ਗੁਰਬਾਣੀ ਦੀ ਕੁੱਝ ਗਹਿਰਾਈ `ਚ ਜਾਵੀਏ ਤਾਂ ਸਮੂਚੇ ਮਨੁੱਖ-ਮਾਤ੍ਰ ਨਾਲ ਸੰਬੰਧਤ, ਗੁਰਬਾਣੀ `ਚੋਂ ਆਪ ਮੁਹਾਰੇ ਚਾਰ ਵਿਸ਼ੇ ਵਿਸ਼ੇਸ਼ ਪੂਰੀ ਤਰ੍ਹਾਂ ਉਜਾਗਰ ਅਤੇ ਸਪਸ਼ਟ ਹੁੰਦੇ ਜਾਂਦੇ ਹਨ। ਤਾਂ ਤੇ ਉਹ ਚਾਰ ਵਿਸ਼ੇ ਹਨ:-
(੧) ਸੰਪੂਰਣ ਰਚਨਾ ਦਾ ਕਰਤਾ-ਧਰਤਾ, ਪਾਲਣਹਾਰ ਕੇਵਲ ਤੇ ਕੇਵਲ ਇੱਕੋ-ਇਕ ਅਕਾਲਪੁਰਖ ਹੀ ਹੈ। ਉਸ ਤੋਂ ਬਿਨਾ ਨਾ ਕੋਈ ਦੂਜਾ ਹੈ, ਨਾ ਹੋ ਸਕਦਾ ਹੈ ਅਤੇ ਨਾ ਕਦੇ ਹੋਵੇਗਾ ਹੀ। ਸਮੂਚੀ ਰਚਨਾ ਦਾ ਕਰਤਾ, ਅਕਾਲਪੁਰਖ ਮੂਲ ਰੂਪ `ਚ “ਰੂਪ ਰੰਗ, ਰੇਖ” ਤੋਂ ਨਿਆਰਾ, ਨਿਰਗੁਣ ਸਰੂਪ ਅਤੇ ਸਦਾ-ਸਦਾ ਹੈ। ਪ੍ਰਭੂ ਆਪਣੇ ਆਪ ਤੋਂ ਹੈ ਅਤੇ ਪ੍ਰਭੂ ਜਨਮ-ਮਰਣਨ `ਚ ਵੀ ਨਹੀਂ ਆਉਂਦਾ। ਪ੍ਰਭੂ ਅਪਣੀ ਸਮੂਚੀ ਰਚਨਾ ਦੇ ਜ਼ਰੇ-ਜ਼ਰੇ `ਚ ਵਿਆਪਕ ਹੈ।
ਇਹ ਵੀ ਕਿ, ਪ੍ਰਭੂ ਦੀ ਇਹ ਸੰਪੂਰਣ ਰਚਨਾ, ਜਿਸ ਨੂੰ ਅਸੀਂ ਦੇਖ ਅਤੇ ਛੂ ਸਕਦੇ ਹਾਂ, ਉਹ ਪ੍ਰਭੂ ਤੋਂ ਭਿੰਨ ਨਹੀਂ। ਉਹ ਵੀ ਪ੍ਰਭੂ ਦਾ ਹੀ “ਸਰਗੁਣ ਸਰੂਪ” ਹੈ। ਪ੍ਰਭੂ ਦੇ ਇਸ “ਸਰਗੁਣ ਸਰੂਪ” ਨੂੰ ਗੁਰਬਾਣੀ `ਚ ਪ੍ਰਭੂ ਦੀ “ਤ੍ਰੈਗੁਣੀ ਮਾਇਆ”, “ਛਾਇਆ, ਪਰਛਾਈ” ਆਦਿ ਸ਼ਬਦਾਵਲੀ ਨਾਲ ਵੀ ਬਿਆਣਿਆ ਹੈ। ਜਦਕਿ ਉਸਦੀ ਸਮੂਚੀ ਰਚਨਾ “ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: ੨੯੪) ਅਨੁਸਾਰ ਬਿਨਸਨਹਾਰ ਅਤੇ ਪ੍ਰਭੂ ਦੇ ਹੁਕਮ ਦੀ ਕੇਵਲ ਖੇਡ ਮਾਤ੍ਰ ਹੀ ਹੈ।
(੨) ਗੁਰਬਾਣੀ ਅਨੁਸਾਰ ਸਮੂਚੇ ਮਨੁੱਖ ਮਾਤ੍ਰ ਦਾ “ਗੁਰੂ” ਇਕੋ ਹੀ ਹੈ, “ਗੁਰੂ” ਭਿੰਨ-ਭਿੰਨ ਨਹੀਂ ਹੁੰਦੇ ਤੇ ਮਨੁੱਖਾ ਸਰੀਰ ਗੁਰੂ ਨਹੀਂ ਹੁੰਦਾ। ਉਹ “ਗੁਰੂ” ਵੀ “ਇਲਾਹੀ ਗਿਆਨ” ਅਥਵਾ “ਸ਼ਬਦ ਗਰ੍ਰੂ” “ਰੂਪ ਰੰਗ, ਰੇਖ” ਤੋਂ ਨਿਆਰਾ, ਸਦਾ-ਸਦਾ ਅਤੇ ਅਕਾਲਪੁਰਖ ਦਾ ਹੀ ਨਿਜ ਗੁਣ ਹੈ। ਲੋੜ ਹੈ, ਗੁਰਬਾਣੀ ਰਾਹੀਂ ਪ੍ਰਗਟ ਉਸ ਇਕੋ-ਇਕ “ਗੁਰੂ” ਦੀ ਪ੍ਰੀਭਾਸ਼ਾ ਨੂੰ, ਕੇਵਲ ਤੇ ਕੇਵਲ ਗੁਰਬਾਣੀ `ਚੋਂ ਸਮਝਣ ਦੀ। ਗੁਰਬਾਣੀ ਆਧਾਰਤ “ਗੁਰੂ” ਦਾ ਸਿੱਧਾ ਸੰਬੰਧ, ਮਨੁੱਖਾ ਜਨਮ ਦੀ “ਸਫ਼ਲਤਾ” ਅਤੇ “ਅਸਫ਼ਲਤਾ” (ਬਿਰਥਾ ਗੁਆਏ ਮਨੁੱਖਾ ਜਨਮ) ਨਾਲ ਵੀ ਹੈ। (੩) ਅਕਾਲਪੁਰਖ ਵੱਲੋਂ ਸਮੂਚੇ ਮਨੁੱਖ ਮਾਤ੍ਰ ਦਾ “ਧਰਮ” ਵੀ ਇਕੋ ਹੀ ਹੈ, ਭਿੰਨ-ਭਿੰਨ ਨਹੀਂ ਹਨ। ਉਸੇ ਮਨੁੱਖੀ “ਧਰਮ” ਨੂੰ, ਮਨੁੱਖ ਦਾ ਇਲਾਹੀ ਅਥਵਾ ਸੱਚ ਧਰਮ ਆਦਿ ਵੀ ਕਿਹਾ ਹੈ। (੪) ਸਮੂਚੇ ਮਨੁੱਖ ਮਾਤ੍ਰ ਦਾ ਭਾਈਚਾਰਾ ਵੀ ਇਕੋ ਹੈ। ਮਨੁੱਖ-ਮਨੁੱਖ ਵਿਚਾਲੇ ਜਾਤ-ਗੋਤ, ਵਰਣ, ਧਰਮ, ਲਿੰਗ, ਨਸਲ, ਰੰਗ, ਦੇਸ਼ ਆਧਾਰਤ ਵੰਡੀਆਂ, ਮਨੁੱਖ ਦੀਆਂ ਆਪਣੀਆਂ ਪਾਈਆਂ ਹੋਈਆਂ ਤੇ ਮਨੁੱਖ ਦੀ ਅਗਿਆਨਤਾ ਦੀ ਉਪਜ ਹਨ। ਇਹ ਵੰਡੀਆਂ, ਅਕਾਲਪੁਰਖ ਵੱਲੋਂ ਨਹੀਂ ਹਨ।
ਕੁਝ ਹੱਥਲੇ “ਗੁਰਮੱਤ ਪਾਠ” ਸੰਬੰਧੀ? -ਉਂਜ ਇਹ ਵਿਸ਼ਾ ਵੱਖਰਾ ਅਤੇ ਬਿਲਕੁਲ ਭਿੰਨ ਹੈ। ਦਰਅਸਲ ਹੱਥਲੇ ਗੁਰਮੱਤ ਪਾਠ ਦਾ ਮਕਸਦ ਕੇਵਲ ਤੇ ਕੇਵਲ ਗੁਰਬਾਣੀ ਆਧਾਰਤ “ਗੁਰੂ-ਪਦ” ਨੂੰ ਸਮਝਣਾ ਤੇ ਉਸਦੀ ਵਿਆਖਿਆ ਹੈ। ਉਹ “ਗੁਰੂ” ਜਿਹੜਾ ਅਕਾਲਪੁਰਖ ਦਾ ਮਿਲਾਵਾ ਅਤੇ ਜਿਸਨੂੰ ਗੁਰਬਾਣੀ ਨੇ ਸਮੂਚੇ ਮਨੁੱਖ ਮਾਤ੍ਰ ਦਾ “ਇਕੋ ਇਕ” “ਗੁਰੂ” ਐਲਾਣਿਆ ਹੋਇਆ ਹੈ। ਇਸ ਲਈ ਉਹ “ਗੁਰੂ” ਕੇਵਲ ਗੁਰਬਾਣੀ ਦੇ ਸਿੱਖ ਦਾ ਹੀ “ਗੁਰੂ” ਨਹੀਂ, ਮੂਲ ਰੂਪ `ਚ ਜਨਮ-ਮਰਨ ਤੋਂ ਰਹਿਤ, ਰੂਪ ਰੇਖ ਰੰਗ ਤੋਂ ਨਿਆਰਾ, ਸਦੀਵੀ ਅਤੇ ਸਾਰਿਆਂ `ਚ ਵੱਸ ਰਿਹਾ ਉਹ ਸਮੂਚੇ ਮਨੁੱਖ ਮਾਤ੍ਰ ਦਾ “ਇਕੋ-ਇਕ “ਗੁਰੂ” ਹੈ। ਗੁਰਬਾਣੀ `ਚ ਉਸ “ਗੁਰੂ” ਲਈ “ਸਤਿਗੁਰੂ”, “ਸ਼ਬਦ-ਗੁਰੂ” “ਸ਼ਬਦ”, “ਬਾਣੀ ਗੁਰੂ”, “ਵਿਵੇਕ ਗੁਰੂ” ਆਦਿ ਸ਼ਬਦਾਵਲੀ ਵੀ ਆਈ ਹੈ।
“ਸਬਦੁ ਦੀਪਕੁ ਵਰਤੈ ਤਿਹੁ ਲੋਇ” – (ਪੰ: ੬੬੪) ਗੁਰਦੇਵ ਨੇ ਗੁਰਬਾਣੀ ਰਾਹੀਂ ਮਨੁੱਖ ਨੂੰ ਜਿਸ ‘ਗੁਰੂ’ ਦੇ ਲੜ ਲਾਇਆ ਅਤੇ ਜਿਸ “ਗੁਰੂ” ਨਾਲ ਜੋੜ ਕੇ, ਮਨੁੱਖ ਨੂੰ ਜੀਂਦੇ ਜੀਅ ਅਕਾਲਪੁਰਖ `ਚ ਲੀਨ ਅਤੇ ਅਭੇਦ ਹੋਣ ਲਈ ਕਿਹਾ ਹੈ ਉਹ “ਗੁਰੂ” ਮਨੁੱਖਾ ਸਰੀਰ ਨਹੀਂ। ਉਸ ਗੁਰੂ ਅਥਵਾ “ਸਤਿਗੁਰੂ” ਦੇ ਅਰਥ ਹੀ “ਸਦਾ ਥਿਰ ਗੁਰੂ” ਹਨ। ਉਹ “ਗੁਰੂ” ਜਨਮ-ਮਰਣ `ਚ ਨਹੀਂ ਆਉਂਦਾ। ਇਸ ਲਈ ਉਸ “ਸਦਾ ਥਿਰ ਗੁਰੂ” ਬਾਰੇ ਹੀ ਗੁਰਦੇਵ ਨੇ ਫ਼ੁਰਮਾਇਆ ਹੈ:-
“ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ” (ਪੰ: ੭੫੯)”ਤਿਹੁ ਲੋਕਾ ਮਹਿ ਸਬਦੁ ਰਵਿਆ ਹੈ, ਆਪੁ ਗਇਆ, ਮਨੁ ਮਾਨਿਆ” (ਪੰ: ੩੫੧)। ਉਂਜ ਉਸ ਇਲਾਹੀ, ਸਰਵ-ਵਿਆਪੀ ਅਤੇ ਸਦੀਵੀ ਰੱਬੀ ਗਿਆਨ, “ਸ਼ਬਦ-ਗੁਰੂ” ਨੂੰ ਅੱਖਰਾਂ ਦੀ ਵੀ ਲੋੜ ਨਹੀਂ। ਤਾਂ ਵੀ “ਪ੍ਰਭੂ ਅਕਾਲਪੁਰਖ” ਅਤੇ ਸਮੂਚੇ ਮਨੁੱਖ ਮਾਤ੍ਰ ਦੇ ਇਕੋ ਇੱਕ “ਇਲਾਹੀ ਤੇ ਰੱਬੀ ਗੁਰੂ” ਨੂੰ ਪਛਾਨਣ ਅਤੇ ਉਸ ਦੇ ਮਿਲਾਪ ਲਈ, ਹਰੇਕ ਮਨੁੱਖ ਨੂੰ ਅੱਖਰਾਂ ਦੀ ਲੋੜ ਹੈ। ਕਾਰਣ ਅੱਖਰਾ ਤੋਂ ਬਿਨਾ, ਜੀਵਨ ਦੇ ਹਰੇਕ ਖੇਤ੍ਰ `ਚ ਮਨੁੱਖ ਅਧੂਰਾ ਤੇ ਨਾ-ਸਮਝ ਹੈ; ਫ਼ੁਰਮਾਨ ਹੈ:- “…ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ…” (ਬਾਣੀ ਜਪੁ)
ਇਹੀ ਕਾਰਣ ਹੈ ਮਨੁੱਖ ਮਾਤ੍ਰ ਦੀ “…ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ…” ਵਾਲੀ ਮੂਲ ਲੋੜ ਨੂੰ ਪੂਰਾ ਕਰਣ ਲਈ ਹੀ ‘ਸ਼ਬਦਾ ਅਵਤਾਰ’ ਗੁਰੂ ਨਾਨਕ ਪਾਤਸ਼ਾਹ ਨੇ ਆਪ ਦਸ ਜਾਮੇ ਧਾਰਣ ਕਰਕੇ ਉਸ ਇਲਾਹੀ ਗਿਆਨ, ‘ਸ਼ਬਦ ਗੁਰੂ’ ਨੂੰ “ਅੱਖਰ ਰੂਪ” ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ “ਸਦੀਵ ਕਾਲ ਲਈ” ਪ੍ਰਗਟ ਵੀ ਆਪ ਕੀਤਾ।ਪਾਤਸ਼ਾਹ ਨੇ ਸੰਨ ੧੪੬੯ `ਚ ਆਪਣੇ ਕਰ ਕਮਲਾਂ ਨਾਲ ਗੁਰਬਾਣੀ ਰਚਨਾ ਅਤੇ ਗੁਰਬਾਣੀ ਦੀ ਸੰਭਾਲ ਵਾਲੇ ਕਾਰਜ ਦਾ ਅਰੰਭ ਆਪ ਕੀਤਾ ਸੀ। ਉਪ੍ਰੰਤ ਛੇ ਅਕਤੂਬਰ ਸੰਨ ੧੭੦੮ ਨੂੰ ਆਪਣੇ ਹੀ ਦਸਵੇਂ ਜਾਮੇ `ਚ ਉਸ ਕਾਰਰਜ ਨੂੰ ਸੰਪੂਰਣਤਾ ਵੀ ਆਪ ਬਖਸ਼ੀ। ਤਾਂ ਤੇ ਕੁੱਝ ਗੁਰਬਾਣੀ ਫ਼ੁਰਮਾਨ:-“ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ” (ਪੰ: ੬੭) ਅਥਵਾ “ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ” (ਪੰ: ੬੨੮) ਹੋਰ

Related Articles

Back to top button