Punjab

ਇਹ 4 ਚੀਜਾਂ ਪੰਜਾਬ ਵਿੱਚ ਰਹਿਣਗੀਆਂ 24 ਘੰਟੇ ਖੁੱਲ੍ਹੀਆਂ

ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਲਗਾਤਾਰ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਸੂਬਾ ਸਰਕਾਰ ਵੱਲੋਂ ਇੱਕ ਵਾਰ ਫਿਰ ਸਖਤੀ ਕਰ ਦਿੱਤੀ ਗਈ ਸੀ। ਜਿਸ ਅਨੁਸਾਰ ਨਾਈਟ ਕਰਫਿਊ ਅਤੇ ਵੀਕਐਂਡ ਲਾਕ ਡਾਊਨ ਨੂੰ ਇੱਕ ਵਾਰ ਫਿਰ ਲਾਗੂ ਕਰ ਦਿੱਤਾ ਗਿਆ ਸੀ। ਪਰ ਇਸਤੋਂ ਬਾਅਦ ਹੋਰ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਹਸਪਤਾਲ ਅਤੇ ਮੈਡੀਕਲ ਸਟੋਰ ਵਗੈਰਾ ਵੀ ਜਲਦੀ ਬੰਦ ਹੋ ਜਾਂਦੇ ਸਨ।ਪਰ ਹੁਣ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਇੱਕ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਅਨੁਸਾਰ ਹੁਣ ਸੂਬੇ ਵਿੱਚ ਹਸਪਤਾਲ, ਲੈਬਸ ਅਤੇ ਮੈਡੀਕਲ ਸਟੋਰਾਂ ਨੂੰ ਪੂਰੇ ਹਫ਼ਤੇ ਖੋਲਿਆ ਜਾ ਸਕੇਗਾ। 24 ਘੰਟੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਰਹੇਗੀ, ਫਿਰ ਚਾਹੇ ਉਹ ਰਾਤ ਦਾ ਕਰਫਿਊ ਹੀ ਕਿਉਂ ਨਾ ਹੋਵੇ। ਇਸਦੇ ਦੂਜੇ ਪਾਸੇ ਸਰਕਾਰ ਨੇ ਕੋਰੋਨਾ ਟੈਸਟਿੰਗ ਲਈ ਵੀ ਲੋਕਾਂ ਨੂੰ ਸਹੂਲਤ ਦੇਣ ਦਾ ਐਲਾਨ ਕੀਤਾ ਹੈ।ਸਰਕਾਰੀ ਫਰਮਾਨ ਦੇ ਅਨੁਸਾਰ ਹੁਣ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਅਤੇ ਮੋਬਾਇਲ ਵੈਨ ਉੱਤੇ ਕੋਰੋਨਾ ਟੈਸਟ ਫ੍ਰੀ ਕਰਵਾਇਆ ਜਾ ਸਕੇਗਾ। ਨਵੀਂਆਂ ਗਾਇਡਲਾਇਨਜ਼ ਨੂੰ ਲਾਗੂ ਕਰਵਾਉਣ ਲਈ ਕੈਪਟਨ ਸਰਕਾਰ ਵੱਲੋਂ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਅਨੁਸਾਰ ਸੂਬੇ ਵਿੱਚ ਹਸਪਤਾਲ, ਲੈਬ, ਡਾਇਗਨੋਸਟਿਕ ਸੇਂਟਰ ਅਤੇ ਦਵਾਈਆਂ ਦੀਆਂ ਦੁਕਾਨਾਂ ਪੂਰੇ ਹਫ਼ਤੇ ਅਤੇ ਦਿਨ ਦੇ 24 ਘੰਟੇ ਖੁੱਲ ਸਕਦੀਆਂ ਹਨ। ਇਨ੍ਹਾਂ ਨੂੰ ਕਰਫਿਊ ਦੇ ਦੌਰਾਨ ਵੀ ਛੋਟ ਹੋਵੇਗੀ।ਇਸ ਦੇ ਨਾਲ ਸਰਕਾਰ ਵੱਲੋਂ ਤੈਅ ਕੀਤਾ ਗਿਆ ਹੈ ਕਿ ਹੁਣ ਰਾਜ ਵਿੱਚ ਕਿਸੇ ਵੀ ਸਰਕਾਰੀ ਹਸਪਤਾਲ ਅਤੇ ਮੋਬਾਇਲ ਵੈਨ ਵਿੱਚ ਕੋਵਿਡ-19 ਦਾ ਟੇਸਟ ਬਿਲਕੁਲ ਮੁਫਤ ਕਰਾਇਆ ਜਾ ਸਕਦਾ ਹੈ, ਜਦੋਂ ਕਿ ਨਿਜੀ ਡਾਕਟਰਾਂ ਅਤੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਹੀ ਸਹੂਲਤ ਦੇਣ ਲਈ ਉਹ 250 ਰੁਪਏ ਤੋਂ ਜਿਆਦਾ ਫੀਸ ਨਹੀਂ ਲੈ ਸਕਦੇ।

Related Articles

Back to top button