Punjab

ਇਹ ਵੀਡੀਓ ਰਿਸ਼ਤਿਆਂ ਦੇ ਯਕੀਨ ਨੂੰ ਤੋੜ ਸਕਦੀ ਹੈ | ਸਿਆਸਤ ਦੀ ਭੇਟ ਚੜੇ ਰਿਸ਼ਤੇ | Surkhab TV

ਬੀਤੇ ਦਿਨੀ ਲੋਕ ਇਨਸਾਫ ਪਾਰਟੀ ਦੇ ਧਾਰਮਿਕ ਵਿੰਗ ਪੰਜਾਬ ਪ੍ਰਧਾਨ ਜਗਜੋਤ ਖਾਲਸਾ ਵਲੋਂ ਇੱਕ ਅਮ੍ਰਿਤਧਾਰੀ ਮਾਤਾ ਨੂੰ ਲੈ ਕੇ ਪੁਲਸ ਕਮਿਸ਼ਨਰ ਦਫਤਰ ਪੁਹੰਚ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਉਸ ਦੇ ਪੁੱਤਰ ਵਲੋਂ ਉਸਨੂੰ ਘਰੋਂ ਕੱਢ ਦਿੱਤਾ ਗਿਆ ਸੀ ਤੇ ਇਨਸਾਫ ਲਈ ਉਹ ਮਾਤਾ ਰਾਜਨੀਤਿਕ ਪਾਰਟੀਆਂ ਕੋਲੋ ਮਦਦ ਮੰਗ ਰਹੀ ਹੈ ਹੁਣ ਉਸ ਮਾਤਾ ਦਾ ਪਰਿਵਾਰ ਵੀ ਮੀਡੀਆ ਸਾਮਣੇ ਆਇਆ ਹੈ ਤੇ ਪਰਿਵਾਰ ਨੇ ਕਿਹਾ ਕਿ ਇਹ ਮਾਤਾ ਜੀ ਦਾ ਆਪਣਾ ਘਰ ਹੈ ਜਦੋ ਮਰਜੀ ਘਰ ਆਉਣ ਇਸ ਅਮ੍ਰਿਤਧਾਰੀ ਮਾਤਾ ਦੇ ਪੁੱਤ ਨੇ ਕਿਹਾ ਸਾਡੇ ਵਲੋਂ ਕਦੇ ਵੀ ਮਾਂ ਨੂੰ ਤੰਗ ਨਹੀਂ ਕੀਤਾ ਜਾਂਦਾ ਤੇ ਇਹਨਾਂ ਦਾ ਆਪਸ ਵਿਚ ਨੂੰਹ ਸੱਸ ਦਾ ਝਗੜਾ ਹੈPoetrys - ਤੇ ਇਹ ਮੇਰਾ ਦੂਸਰਾ ਵਿਆਹ ਹੈ ਤੇ ਮੇਰੀ ਪਹਿਲੀ ਪਤਨੀ ਨਾਲ ਵੀ ਮੇਰੀ ਮਾਂ ਲੜਦੀ ਸੀ ਉਧਰ ਅਮ੍ਰਿਤਧਾਰੀ ਮਾਂ ਰਣਜੀਤ ਕੌਰ ਦੀ ਨੂੰਹ ਨੇ ਕਿਹਾ ਕਿ ਉਹਨਾਂ ਵਲੋਂ ਕਦੇ ਵੀ ਰਣਜੀਤ ਕੌਰ ਨਾਲ ਬੁਰਾ ਸਲੂਕ ਨਹੀਂ ਕੀਤਾ ਸਗੋਂ ਰਣਜੀਤ ਕੌਰ ਵਲੋਂ ਹੀ ਹਰ ਵੇਲੇ ਰੰਜਿਸ਼ ਰੱਖ ਕੇ ਉਸ ਨਾਲ ਬੁਰਾ ਵਰਤਾਵ ਕੀਤਾ ਜਾਂਦਾ ਰਿਹਾ ਸੋ ਕਿਹਾ ਜਾ ਸਕਦਾ ਕਿ ਕਲਯੁਗ ਦੇ ਇਸ ਸਮੇਂ ਵਿਚ ਜਿਥੇ ਮਾਪੇ ਆਪਣੇ ਧੀਆਂ ਪੁੱਤਾਂ ਤੇ ਇਲਜ਼ਾਮ ਲੈ ਰਹੇ ਹਨ ਓਥੇ ਧੀਆਂ ਪੁੱਤ ਤੇ ਨੂੰਹਾਂ ਆਪਣੀ ਸਫਾਈ ਦੇ ਰਹੀਆਂ ਹਨ ਪਰਿਵਾਰਕ ਮਾਮਲਿਆਂ ਵਿਚ ਸਿਆਸਤ ਲਿਆ ਕੇ ਇਸਨੂੰ ਗਲਤ ਨਗਤ ਦੇ ਕੇ ਮੀਡੀਆ ਵਿਚ ਲਿਆਂਦੇ ਜਾਂਦੇ ਇਹ ਮਸਲੇ ਯਕੀਨ ਤੋਂ ਬਾਹਰ ਕਰ ਦਿੱਤੇ ਗਏ ਹਨ

Related Articles

Back to top button